ਮਯੰਕ ਫਾਉਂਡੇਸ਼ਨ ਨੇ 2020 ਪੌਦੇ ਲਗਾਉਣ ਦਾ ਟੀਚਾ ਕੀਤਾ ਮੁਕੰਮਲ ,ਸੰਭਾਲ ਕਰਨ ਦਾ ਕੀਤਾ ਵਾਅਦਾ
ਮਯੰਕ ਫਾਉਂਡੇਸ਼ਨ ਨੇ 2020 ਪੌਦੇ ਲਗਾਉਣ ਦਾ ਟੀਚਾ ਕੀਤਾ ਮੁਕੰਮਲ ,ਸੰਭਾਲ ਕਰਨ ਦਾ ਕੀਤਾ ਵਾਅਦਾ
ਫਿਰੋਜ਼ਪੁਰ, 1.10.2020: ਮਯੰਕ ਫਾਉਂਡੇਸ਼ਨ, ਸਮਾਜਿਕ ਸੰਸਥਾ ਜੋ ਵਾਤਾਵਰਣ ਦੀ ਸੰਭਾਲ ਅਤੇ ਹੋਰ ਸਮਾਜਿਕ ਕਾਰਜਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ, ਨੇ ਪਿਛਲੇ ਦਿਨੀਂ ਫਿਰੋਜ਼ਪੁਰ ਛਾਉਣੀ ਖੇਤਰ ਵਿੱਚ ਪ੍ਰਧਾਨ , ਕੈਂਟੋਨਮੈਂਟ ਬੋਰਡ ਦੇ ਸਹਿਯੋਗ ਨਾਲ 500 ਦੇ ਕਰੀਬ ਅਰਜੁਨ, ਪੀਪਲ, ਅਲਾਸਟੋਨੀਆ, ਗੁਲਮੋਹਰ, ਸਤਪਤਿਆ, ਜਾਮੁਨ, ਅਮਰੂਦ, ਨਿੰਮ ਆਦਿ ਦੇ ਪੌਦੇ ਲਗਾਕੇ ਵਨਮਹੋਤਸਵ ਮਨਾਇਆ ।
ਫਾਉਂਡੇਸ਼ਨ ਦੇ ਸਕੱਤਰ ਰਾਕੇਸ਼ ਕੁਮਾਰ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ 550 ਪੌਦਿਆਂ ਦੇ ਮਤੇ ਨੂੰ ਪੂਰਾ ਕਰਨ ਤੋਂ ਬਾਅਦ ਇਸ ਸਾਲ 2020 ਪੌਦੇ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਫਾਉਂਡੇਸ਼ਨ ਵਲੋਂ ਈਚ ਵਨ ਪਲਾਂਟ ਵਨ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਬਹੁਤ ਸਾਰੇ ਲੋਕਾਂ ਨੇ ਵੱਖ-ਵੱਖ ਥਾਵਾਂ ‘ਤੇ ਬੂਟੇਲਗਾਉਣ ਲਈ ਪ੍ਰੇਰਨਾ ਲੀਤੀ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ । ਫਾਉਂਡੇਸ਼ਨ ਨੇ ਜ਼ਿਆਦਾਤਰ ਸਥਾਨਾਂ ਦੀ ਚੋਣ ਵੀ ਕੀਤੀ ਜਿਥੇ ਇਨ੍ਹਾਂ ਪੌਦਿਆਂ ਦੀ ਚੰਗੀ ਦੇਖਭਾਲ ਕੀਤੀ ਜਾ ਸਕਦੀ ਹੈ । ਜੰਗਲਾਤ ਵਿਭਾਗ ਫਿਰੋਜ਼ਪੁਰ ਨੇ ਇਸ ਕੰਮ ਵਿਚ ਬਹੁਤ ਸਹਾਇਤਾ ਕੀਤੀ।
ਦੀਪਕ ਸ਼ਰਮਾ ਨੇ ਕਿਹਾ ਕੀ ਸਾਨੂੰ ਖੁਸ਼ੀ ਹੈ ਕਿ ਅਸੀਂ ਸਤੰਬਰ ਦੇ ਅੰਤ ਤਕ ਆਪਣਾ ਟੀਚਾ ਪੂਰਾ ਕਰ ਲਿਆ ਹੈ ।
ਇਸ ਮੌਕੇ ਮਯੰਕ ਫਾਉਂਡੇਸ਼ਨ ਦੇ ਮੈਂਬਰਾਂ ਡਾ: ਗ਼ਜ਼ਲਪ੍ਰੀਤ ਸਿੰਘ, ਦੀਪਕ ਸ਼ਰਮਾ, ਕਮਲ ਸ਼ਰਮਾ, ਮਨੋਜ ਗੁਪਤਾ, ਦੀਪਕ ਗਰੋਵਰ ਦਿਨੇਸ਼ ਗੁਪਤਾ, ਅਸ਼ਵਨੀ ਸ਼ਰਮਾ, ਦਿਨੇਸ਼ ਚੌਹਾਨ, ਅਰਨੀਸ਼ ਮੌਂਗਾ, ਅਕਸ਼ੇ ਕੁਮਾਰ, ਗੁਰੂ ਸਾਹਿਬ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।