ਮਨੁੱਖ ਦਾ ਆਤਮ-ਵਿਸ਼ਵਾਸ -ਭਾਵਨਾ ਤੇ ਸੰਕਲਪ ਸਭ ਤੋ ਸ਼ਕਤੀਸ਼ਾਲੀ : ਵਿਜੈ ਗਰਗ
ਮਨੁੱਖ ਦੀ ਸੰਕਲਪ ਸ਼ਕਤੀ ਸਭ ਤੋ ਵੱਡੀ ਹੈ, ਸਭ ਤੋ ਸ਼ਕਤੀਸ਼ਾਲੀ ਹੈ। ਮਨੁੱਖ ਆਪਣੇ ਦ੍ਰਿੜ੍ਹ ਇਰਾਦੇ, ਸਵੈਵਿਸ਼ਵਾਸ ਅਤੇ ਗਿਆਨ ਦੀ ਸ਼ਕਤੀ, ਸਾਹਸ, ਸਮਰੱਥਾ ਨਾਲ ਸਭ ਸ਼ਕਤੀਆ 'ਤੇ ਕਾਬੂ ਪਾ ਸਕਦਾ ਹੈ, ਜਿੱਤ ਪ੍ਰਾਪਤ ਕਰ ਸਕਦਾ ਹੈ।'
ਨਹੀ ਇਹ ਕੰਮ ਮੈਥੋ ਨਹੀ ਹੋਣਾ-ਨਹੀ ਇਹ ਕੰਮ ਮੈ ਨਹੀ ਕਰ ਸਕਦਾ -ਇਹ ਸਾਰਿਆ ਗੱਲਾ ਹੀ ਆਤਮ-ਵਿਸ਼ਵਾਸ ਨੂੰ ਰੋੜ੍ਹਦੀਆ ਜਾ ਖੋਰਦੀਆ ਹਨ-ਮੱਥੇ ਚ ਕੋਈ ਨਵਾ ਦੀਵਾ ਨਹੀ ਜੇ ਜਗਣ ਦਿੰਦੀਆ ਅਜੇਹੀਆ ਨਿੱਕੀਆ ਡਰਾਉਣੀਆ ਸੋਚਾ-ਕੰਮ ਕੋਈ ਵੀ ਔਖਾ ਨਹੀ ਹੁੰਦਾ-ਹਰੇਕ ਸਮੱਸਿਆ ਦਾ ਹੱਲ ਸਾਡੇ ਆਤਮ-ਵਿਸ਼ਵਾਸ ਚ ਲਿਖਿਆ ਹੁੰਦਾ ਹੈ-ਸੱਭ ਤੋ ਉਤਮ ਤੇ ਵਧੀਆ ਢੰਗ ਇਹ ਹੈ ਕਿ ਅਸੀ ਸਖ਼ਤ ਮਹਿਨਤ ਕਰਨ ਤੋ ਘਬਰਾ ਜਾਦੇ ਹਾ–ਆਤਮ-ਵਿਸ਼ਵਾਸ ਨੂੰ ਹਾਸਲ ਕਰਨ ਲਈ ਤਾ ਮਨ ਚ ਰਿਸ਼ਮ ਪੈਦਾ ਹੋਣੀ ਚਾਹੀਦੀ ਹੈ-ਰਾਹਾ ਚ ਦੀਪਕ ਆਪੇ ਹੀ ਜਗ ਪੈਦੇ ਹਨ- ਜਦੋ ਕੋਈ ਕੰਮ ਵਾਰ-ਵਾਰ ਕਰਦੇ ਹੋਏ ਅਸੀ ਥੱਕ ਜਾਦੇ ਹਾ ਤਾ ਇਹੋ ਆਦਤ ਰਸਤੇ ਵੱਿਚ ਰੁਕਾਵਟ ਬਣ ਜਾਦੀ ਹੈ-ਸੋ ਅਜੇਹੀਆ ਧਾਰਨਾਵਾ ਤੇ ਕਦੇ ਵੀ ਵਿਸ਼ਵਾਸ ਹੀ ਨਾ ਕਰੋ- ਆਪਣੇ ਜੀਵਨ ਵਚਿ ਉਹ ਸ਼ਬਦ ਗੁੱਧੋ-ਜੋ ਹੌਸਲੇ ਦੀ ਮੰਜ਼ਿਲ ਵੱਲ ਨੂੰ ਟੁਰਦੇ ਹਨ-ਬਾਹਰ ਕੱਢ ਦਿਓ ਉਹ ਸ਼ਬਦ ਜੋ ਉੱਦਮ ਨੂੰ ਖੋਰਦੇ ਹਨ-ਇੰਜ਼ ਔਖੇ ਤੋ ਔਖਾ ਕੰਮ ਵੀ ਵਾਰ-ਵਾਰ ਕਰਨ ਨਾਲ ਸਾਨੂੰ ਸੌਖਾ ਲੱਗਣ ਲੱਗ ਜਾਦਾ ਹੈ। ਜਿੰਨੀ ਦੇਰ ਤਕ ਅਸੀ ਉਸ ਕੰਮ ਨੂੰ ਲਗਨ ਅਤੇ ਸ਼ੌਕ ਨਾਲ ਕਰਨ ਦਾ ਵਾਰ-ਵਾਰ ਅਭਿਆਸ ਨਹੀ ਕਰਦੇ ਓਨੀ ਦੇਰ ਤਕ ਹੀ ਕੰਮ ਸਾਨੂੰ ਔਖਾ ਲੱਗਦਾ ਹੈ – ਕਸੇ ਕਲਾ ਵੱਿਚ ਮੁਹਾਰਤ ਹਾਸਲ ਕਰਨੀ ਹੋਵੇ, ਉਸ ਵੱਿਚ ਪੂਰੀ ਦਿਲਚਸਪੀ ਰੱਖ ਕੇ, ਉਸ ਨੂੰ ਪੂਰੀ ਲਗਨ ਅਤੇ ਸ਼ੌਕ ਨਾਲ ਕਰੋ-ਸਫ਼ਲਤਾ ਪੈੜਾ ਚ ਹੋਵੇਗੀ- ਇਹ ਕਦੇ ਵੀ ਨਾ ਸੋਚੋ ਕਿ ਉਹ ਕੰਮ ਮੈ ਨਹੀ ਕਰ ਸਕਦਾ। ਕਮਜ਼ੋਰ ਅਤੇ ਬੁਜ਼ਦਲਿ ਲੋਕਾ ਦੀ ਡਿਕਸ਼ਨਰੀ ਚ ਹੁੰਦਾ ਹੈ-'ਅਸੰਭਵ' ਸ਼ਬਦ – ਹਮੇਸ਼ਾ ਤੰਦਰੁਸਤ ਰਹੇ, ਖ਼ੁਸ਼ਹਾਲ ਰਹੇ ਅਤੇ ਜੀਵਨ ਦੀ ਹਰ ਮੰਜ਼ਲ ਨੂੰ ਫ਼ਤਹਿ ਕਰੇ-ਹਰ ਇਨਸਾਨ ਦੀ ਦਲੀ ਇੱਛਾ ਹੁੰਦੀ ਹੈ -ਤੇ ਦੋਸਤਾ ਮੱਿਤਰਾ, ਸਕੇ-ਸਬੰਧੀਆ, ਆਢੀਆ-ਗੁਆਢੀਆ ਅਤੇ ਸਹਯੋਗੀਆ ਵੱਿਚ ਉਸ ਦਾ ਮਾਣ-ਸਤਕਾਰ ਹੋਵੇ – ਕਈ ਵਾਰ ਯੋਗਤਾ ਹੋਣ ਦੇ ਬਾਵਜੂਦ ਵੀ ਨਾ-ਕਾਮਯਾਬੀ ਹੀ ਪੱਲੇ ਪੈਦੀ ਹੈ ਅਸਲ ਚ ਗੱਲ ਇਹ ਹੁੰਦੀ ਹੈ ਕਿ ਸਾਨੂੰ ਆਤਮ-ਵਿਸ਼ਵਾਸ ਨਹੀ ਹੁੰਦਾ- ਆਤਮ-ਵਿਸ਼ਵਾਸ ਦੀ ਘਾਟ ਹੁੰਦੀ ਹੈ। ਕਈ ਵਾਰ ਬਹੁਤ ਜ਼ਿਆਦਾ ਹੁਿਸ਼ਆਰ ਵਿਦਿਆਰਥੀ ਵੀ ਆਤਮ-ਵਿਸ਼ਵਾਸ ਦੀ ਘਾਟ ਕਾਰਨ ਪ੍ਰੀਖਿਆ ਵਿਚੋ ਚੰਗੇ ਅੰਕ ਪ੍ਰਾਪਤ ਨਹੀ ਕਰ ਸਕਦੇ। ਇਸੇ ਤਰ੍ਹਾ ਆਤਮ-ਵਿਸ਼ਵਾਸ ਦੀ ਘਾਟ ਕਾਰਨ ਇੱਕ ਚੰਗਾ ਖਿਡਾਰੀ ਵੀ ਖੇਡ ਦੇ ਮੈਦਾਨ ਵਿੱਚ ਚੰਗਾ ਪ੍ਰਦਰਸ਼ਨ ਨਹੀ ਕਰ ਸਕਦਾ ਅਤੇ ਜਿੱਿਤਆ ਹੋਇਆ ਮੈਚ ਹਾਰ ਜਾਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਆਨੰਦਪੁਰ ਸਹਿਬ ਦੀ ਧਰਤੀ 'ਤੇ ਸਿੱਖਾ ਨੂੰ ਅੰਮ੍ਰਤਿ ਛਕਾ ਕੇ ਉਨ੍ਹਾ ਵਿੱਚ ਇੰਨਾ ਜ਼ਿਆਦਾ ਆਤਮ-ਵਿਸ਼ਵਾਸ ਭਰ ਦਿਤਾ ਸੀ ਕਿ ਇੱਕ-ਇੱਕ ਸਿੰਘ ਲੱਖਾ ਮੁਗਲ ਸੈਨਕਾ ਨਾਲ ਟੱਕਰ ਲੈਣ ਲਈ ਤਿਆਰ ਹੋ ਜਾਦਾ ਸੀ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦ੍ਰੜਿ ਆਤਮ-ਵਿਸ਼ਵਾਸ ਦੀ ਭਾਵਨਾ ਹੀ ਸੀ ਕਿ ਉਹ ਮੁੱਠੀ ਭਰ ਖ਼ਾਲਸਾਈ ਯੋਧਿਆ ਨਾਲ, ਲੱਖਾ ਦੀ ਗਿਣਤੀ ਵਿਚਿ ਮੁਗਲ ਸੈਨਾਵਾ ਨਾਲ ਟੱਕਰ ਲੈਦੇ ਰਹੇ। ਆਤਮ-ਵਸ਼ਿਵਾਸ ਹੀ ਇੱਕ ਅਜਹੀ ਸ਼ਕਤੀ ਹੈ ਜੋ ਸਾਨੂੰ ਜੀਵਨ ਵਿਚਿ ਵਿਚਰਦਿਆ ਜਿਤਿ ਦੇ ਮਾਰਗ 'ਤੇ ਤੋਰਦੀ ਹੈ।
ਜਦੋ ਇੱਕ ਵਾਰੀ ਕਾਰਨਾ ਦੀ ਨਿਸ਼ਾਨਦੇਹੀ ਹੋ ਗਈ ਤਾ ਦ੍ਰੜਿ ਮਨ ਨਾਲ ਉਨ੍ਹਾ ਨੂੰ ਜੀਵਨ ਵਿਚੋ ਦੂਰ ਕਰ ਦੇਣਾ ਚਾਹੀਦਾ ਹੈ। ਆਤਮ-ਵਿਸ਼ਵਾਸ ਦੀ ਘਾਟ ਨੂੰ ਦੂਰ ਕਿਵੇ ਕੀਤਾ ਜਾਵੇ ਅਤੇ ਉਹ ਕਿਹੜਾ ਯਾਦੂ ਹੈ ਜਿਸ ਨਾਲ ਮਨੁੱਖ ਵਿੱਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ? ਇਸ ਲਈ ਸੱਭ ਤੋ ਪਹਿਲਾ ਸਿਧਾਤ ਤਾ ਇਹ ਹੈ ਕਿ ਹਰ ਇਨਸਾਨ ਸਭ ਤੋ ਪਹਿਲਾ ਆਪਣੀਆ ਕਮੀਆ ਅਤੇ ਕਮਜ਼ੋਰੀਆ ਦੀ ਪਛਾਣ ਕਰੇ ਅਤੇ ਫਿਰ ਦਰਿੜ ਇਰਾਦੇ ਨਾਲ ਉਨ੍ਹਾ ਨੂੰ ਆਪਣੇ ਜ਼ਿੰਦਗੀ 'ਚੋ ਦੂਰ ਕਰੇ। ਨਹੀਂ ਤਾਂ ਆਪਾਂ ਨਿਰਾਸ਼ ਪਲਾਂ ਦੀਆਂ ਹੀ ਕਹਾਣੀਆਂ ਲਿਖਦੇ ਰਹਾਂਗੇ-
ਆਤਮ-ਵਿਸ਼ਵਾਸ ,ਬਲ ਵਧਾਇਆ ਵੀ ਜਾ ਸਕਦਾ ਹੈ-ਤੁਸੀਂ ਕਹੋਗੇ-ਇਹ ਕਿਵੇਂ ਹੋ ਸਕਦਾ ਹੈ-ਇਹ ਕਰਕੇ ਦੇਖਣਾ-ਆਪਣਾ ਪਹਿਰਾਵਾ ਵਧੀਆ ਕਰੋ-ਡਰੈਸ ਅਪ ਅੱਛੇ ਹੋਵੋ- ਤੁਸੀਂ ਕਹੋਗੇ-ਇਹ ਕੱਪੜੇ ਕੀ ਕਰਨਗੇ ਜਰਾ ਵੇਖਣਾ ਕਿੰਜ਼ ਤਬਦੀਲੀ ਆਵੇਗੀ-ਆਮ ਦੇਖਿਆ ਹੋਵੇਗਾ ਜੋ ਆਪਣਾ ਪਹਿਰਾਵਾ ਵਧੀਆ ਰੱਖਦੇ ਨੇ ਜਿਆਦਾ ???- ਆਤਮ-ਵਿਸ਼ਵਾਸ ਰੱਖਦੇ ਹਨ- ਸਦਾ ਤੇਜ਼ ਚਲੋ-ਲੋਕ ਜੋ ਤੇਜ ਚਲਦੇ ਹਨ ਉਹਨਾਂ ਦਾ ਆਤਮ ਬਲ ਜਿਆਦਾ ਹੁੰਦਾ ਹੈ- ਓਬਾਮਾ ਤੇ ਕਈ ਹੋਰ ਨੇਤਾ ਲੋਕਾਂ ਵੱਲ ਦੇਖਣਾ ਕਿੰਜ਼ ਦੌੜ੍ਹ 2 ਸਟੇਜਾਂ , ਜਹਾਜ਼ ਤੇ ਚੜ੍ਹਦੇ ਹਨ- ਉਹਨ੍ਹਾਂ ਦਾ ਆਤਮ ਬਲ ਵੀ ਜਿਆਦਾ ਹੈ-ਸੁਸਤ ਲੋਕ ਘੱਟ ਆਤਮ ਬਲ ਵਾਲੇ ਹੁੰਦੇ ਹਨ-ਖੜ੍ਹਨ ਚੱਲਣ ਵੇਲੇ ਸਿੱਧੇ ਖੜ੍ਹੇ ਹੋਣ ਨਾਲ, ਅੱਖਾਂ ਚ ਅੱਖ ਪਾ ਕੇ ਵੀ ਤੁਹਾਡੇ ਆਤਮ-ਵਿਸ਼ਵਾਸ ਨੂੰ ਵਧਾਏਗਾ-ਇਹ ਕਰਕੇ ਦੇਖਣਾ ਕੋਈ ਫੇਰ ਦੇਖਣਾ-ਇਹ ਕੋਈ ਸਾਧ ਦਾ ਤਬੀਤ ਨਹੀਂ ਹੈ-ਲੋਕਾਂ ਦੇ ਤਜਰਬੇ ਨੇ-ਸਦਾ ਅੱਛੇ ਬੰਦੇ ਨੂੰ ਸੁਣੋ, ਜੇ ਕਿਤੇ ਭਾਸਣ ਦੇਣਾ ਹੈ ਤਾਂ ਉੱਚੀ 2 ਸ਼ੀਸੇ ਚ ਬੋਲੋ, ਜਦੋਂ ਕਿਸੇ ਚੀਜ਼ ਬਾਰੇ ਜਿਆਦਾ ਸੋਚੋਗੇ ਤਾਂ ਉਹ ਚੀਜ਼ ਗ੍ਰਹਿਣ ਵੀ ਕਰ ਲਓਗੇ-ਜੇ ਅਜੇਹਾ ਸੋਚ ਚ ਹੀ ਨਹੀ ਡਬੋਵੋਗੇ ਤਾਂ ਖਾਕ ਮਿਲੇਗਾ-ਜਦੋਂ ਕਦੇ ਵੀ ਕਿਤੇ ਬੈਠਣਾ ਹੈ ਤਾਂ ਸਦਾ ਮੂਹਰਲੀ ਸੀਟ ਤੇ ਬੈਠੋ-ਕਲਾਸ, ਸਭਾ, ਲੈਕਚਰ ਜਾਂ ਲੋਕਾਂ ਚ ਸੁਣਨ ਲਈ-ਜਰਾ ਫਰਕ ਦੇਖਣਾ-ਜਦੋਂ ਕਿਤੇ ਚਰਚਾ ਆਪਸ ਚ ਕਿਸੇ ਵਿਸ਼ੇ ਤੇ ਗੱਲ ਹੋਵੇ ਤਾਂ ਤੁਸੀਂ ਵੀ ਜਰੂਰ ਬੋਲੋ-ਨਹੀਂ ਆਪਣੇ ਵਿਚਾਰ ਦਿਓਗੇ ਤਾਂ ਲੋਕ ਬੁੱਧੂ ਹੀ ਸਮਝਣਗੇ-ਆਪਣੇ ਸਰੀਰ ਨੂੰ ਸਦਾ ਫਿੱਟ ਰੱਖੋਗੇ ਹੋਰ ਆਤਮ-ਵਿਸ਼ਵਾਸ ਨੂੰ ਵਧਾਓੇਗੇ-ਆਪਣੀ ਇੱਛਾ ਦੇ ਇਲਾਵਾ ਲੋਕਾਂ ਦੀਆਂ ਲੋੜਾਂ ਬਾਰੇ ਵੀ ਸੋਚੋ- ਤੁਸੀਂ ਅਗਾਂਹ ਵਧੋਗੇ- ਤੁਸੀਂ ਜਿੰਨਾ ਜਿਆਦਾ ਲੋਕਾਂ ਦਾ ਕਰੋਗੇ-ਉਹਨਾਂ ਦੀ ਮਦਦ, ਤੇ ਪਿਆਰ ਦੀਆਂ ਗਲਵੱਕੜੀਆਂ ਚ ਲਓਗੇ
Attachments area