ਭੋਗ ਤੇ ਵਿਸ਼ੇਸ਼ (ਮਿਹਨਤੀ ਅਤੇ ਦ੍ਰਿੜ ਸਾਓ ਸਭਾਅ ਦੇ ਮਾਲਕ ਸਨ ਜਰਨੈਲ ਸਿੰਘ)
ਫਿਰੋਜ਼ਪੁਰ 30 ਮਾਰਚ (ਮਦਨ ਲਾਲ ਤਿਵਾੜੀ): ਮਿਹਨਤੀ ਅਤੇ ਨਿਮਰ ਸਭਾਅ ਦੀ ਮਾਲਕ ਜਰਨੈਲ ਸਿੰਘ (ਗੁਰਮੁੱਖ ਸਿੰਘ) ਦਾ ਜਨਮ ਪਿਤਾ ਜੋਗਿੰਦਰ ਸਿੰਘ ਦੇ ਘਰ ਫਿਰੋਜ਼ਪੁਰ ਜ਼ਿਲ•ੇ ਦੇ ਕਸਬਾ ਫਿਰੋਜ਼ਸ਼ਾਹ ਦੇ ਪਿੰਡ ਭੰਬਾ ਲੰਡਾ ਵਿਖੇ ਸੰਨ 1960 ਨੂੰ ਹੋਇਆ। ਆਪ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਜਰਨੈਲ ਸਿੰਘ (ਗੁਰਮੁੱਖ ਸਿੰਘ) ਦਾ ਵਿਆਹ ਮਨਜੀਤ ਕੌਰ ਨਾਲ ਹੋਇਆ। ਆਪ ਜੀ ਦੇ ਘਰ ਪ੍ਰਮਾਤਮਾ ਨੇ ਦੋ ਪੁੱਤਰ ਲਖਬੀਰ ਸਿੰਘ ਦੀ ਦਾਤ ਬਖਸ਼ੀ। ਜਰਨੈਲ ਸਿੰਘ (ਗੁਰਮੁੱਖ ਸਿੰਘ) ਨੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦਿੱਤੇ। ਉਨ•ਾਂ ਦੇ ਲੜਕੇ ਲਖਬੀਰ ਸਿੰਘ ਦਾ ਵਿਆਹ ਰਮਨਦੀਪ ਕੌਰ ਨਾਲ ਹੋ ਚੁੱਕਿਆ ਹੈ। ਜਰਨੈਲ ਸਿੰਘ (ਗੁਰਮੁੱਖ ਸਿੰਘ) ਅਗਾਹ ਵਧੂ ਵਿਚਾਰਾਂ ਦੇ ਹੋਣ ਕਰਕੇ ਆਪ ਜੀ ਕਈ ਸਿਆਸੀ ਪਾਰਟੀਆਂ ਨਾਲ ਵੀ ਜੁੜੇ ਹੋਏ ਸਨ। ਆਪ ਜੀ ਨੇ ਸਮਾਜ ਸੇਵੀ ਦੇ ਤੌਰ ਤੇ ਪਿੰਡ ਅਤੇ ਇਲਾਕੇ ਵਾਸੀਆਂ ਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅਤੇ ਹਰ ਇਕ ਨਾਲ ਮਿਲ ਜੁਲ ਕੇ ਰਹੇ। ਬੀਤੀ 24 ਮਾਰਚ ਨੂੰ ਜਰਨੈਲ ਸਿੰਘ (ਗੁਰਮੁੱਖ ਸਿੰਘ) ਦਾ ਇਕ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੋਂ ਆਪਣੇ ਪਰਿਵਾਰ ਨੂੰ ਰੋਂਦਿਆ ਕਰਲਾਉਂਦਿਆ ਛੱਡ ਗਏ। ਉਨ•ਾਂ ਦੀ ਅੰਤਿਮ ਅਰਦਾਸ ਪਾਠ ਦੇ ਭੋਗ ਕਸਬਾ ਫਿਰੋਜ਼ਸ਼ਾਹ ਦੇ ਪਿੰਡ ਭੰਬਾ ਲੰਡਾ ਵਿਖੇ 1 ਅਪ੍ਰੈਲ 2015 ਨੂੰ 12 ਵਜੇ ਤੋਂ 2 ਵਜੇ ਤੱਕ ਪਾਏ ਜਾਣਗੇ।