Ferozepur News

ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰ ਵਲੋ ਨਵੇਂ ਸਾਲ ਸੰਮਤ 2072 ਦੇ ਸਬੰਧ 'ਚ ਹਵਨ ਯੱਗ ਕੀਤਾ ਗਿਆ

hawanਫਿਰੋਜ਼ਪੁਰ 22 ਮਾਰਚ (ਮਦਨ ਲਾਲ ਤਿਵਾੜੀ) : ਨਵੇਂ ਸਾਲ ਸੰਮਤ 2072 ਦੇ ਸਬੰਧ ਵਿਚ ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰ ਵਲੋਂ ਸ੍ਰੀ ਸਨਾਤਨ ਧਰਮ ਮਹਾਂਵੀਰ ਦਾ ਮੰਦਰ ਤੂੜੀ ਬਜ਼ਾਰ ਫ਼ਿਰੋਜ਼ਪੁਰ ਸ਼ਹਿਰ ਅੰਦਰ ਦੇਸ਼ ਚ ਰਹਿ ਰਹੇ ਲੋਕਾਂ ਦੀ ਸੁੱਖ-ਸ਼ਾਂਤੀ ਲਈ ਹਵਨ ਯੱਗ ਕੀਤਾ ਗਿਆ। ਜਿਸ ਵਿਚ ਸ਼ਾਮ ਲਾਲ ਕੱਕੜ, ਰੋਸ਼ਨ ਲਾਲ ਸੇਠੀ, ਸ਼ਮਸ਼ੇਰ ਸਿੰਘ ਚੁੱਘ, ਸੁਭਾਸ਼ ਤੁਲੀ, ਲਛਮਣ ਸਿੰਘ ਸੇਖ਼ਾਵਤ ਅਤੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਉੁਪਰੰਤ ਪ੍ਰੀਸ਼ਦ ਦੀ ਸ਼ਹਿਰੀ ਬ੍ਰਾਂਚ ਦੀ ਸਲਾਨਾ ਚੋਣ ਕ੍ਰਿਸ਼ਨ ਕੁਮਾਰ ਮਿੱਤਲ ਤੇ ਐਮ.ਪੀ. ਬਜਾਜ ਜ਼ਿਲ•ਾ ਪ੍ਰਧਾਨ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਕੁਲਭੂਸ਼ਨ ਗੌਤਮ ਪ੍ਰਧਾਨ, ਵਿਨੋਦ ਗੋਇਲ ਸਕੱਤਰ ਤੇ ਰਮਨ ਸ਼ਰਮਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਤੇ ਦੂਸਰੀ ਬਾਡੀ ਬਣਾਉਣ ਲਈ ਪ੍ਰਧਾਨ ਕੁਲਭੂਸ਼ਨ ਗੌਤਮ ਨੂੰ ਅਧਿਕਾਰ ਦਿੱਤੇ ਗਏ।

Related Articles

Back to top button