ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਫਿਰੋਜ਼ਪੁਰ 16 ਮਾਰਚ (ਏ. ਸੀ. ਚਾਵਲਾ ) : ਜੱਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਮੰਗਾਂ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਇਸ ਮੌਕੇ ਜੱਟ ਰਾਖਵਾਂਕਰਨ ਦੇ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਜੱਟ ਜਾਤੀ ਦੇ ਬੱਚੇ ਓ. ਬੀ. ਸੀ. ਲਿਸਟ ਅੰਦਰ ਸਭ ਤਰ•ਾਂ ਦੀ ਸਬਸਿਟੀ ਦੇ ਹੱਕਦਾਰ ਹੋਣਗੇ ਪਰ ਅਫਸੋਸ ਕਰੀਬ 13 ਮਹੀਨੇ ਬੀਤ ਜਾਣ ਤੱਕ ਕੋਈ ਨਤੀਜਾ ਨਹੀਂ ਆਇਆ। ਦੇਸ਼ ਅੰਦਰ 9 ਸੂਬਿਆਂ ਵਿਚ ਜੱਟਾਂ ਦੇ ਬੱਚੇ ਓ. ਬੀ. ਸੀ. ਦਾ ਲਾਭ ਪ੍ਰਾਪਤ ਕਰ ਰਹੇ ਹਨ, ਪੰਜਾਬ ਦੇ ਜੱਟ ਬੱਚੇ ਇਸ ਸਬਸਿਡੀ ਤੋਂ ਵਾਂਝੇ ਰਹੇ ਤਾਂ ਦੇਸ਼ ਨਾਲੋਂ ਬਹੁਤ ਪੱਛੜ ਜਾਣਗੇ। ਮੌਜ਼ੂਦਾ ਹਾਲਤ ਮੁਤਾਬਿਕ ਪੰਜਾਬ ਸੂਬਾ ਬਹੁਤ ਬੁਰੇ ਹਾਲਾਤਾਂ ਵਿਚੋਂ ਲੰਘ ਰਿਹਾ ਹੈ। ਉਨ•ਾਂ ਆਖਿਆ ਕਿ ਜੇਕਰ ਸਰਕਾਰ ਟਾਲ ਮਟੋਲ ਦੀ ਨੀਤੀ ਨਾ ਬਦਲੀ ਤਾਂ ਪੰਜਬ ਦੇ ਜੱਟ ਬੱਚੇ ਵੀ ਸੜਕਾਂ ਤੇ ਉਤਰਨਗੇ। ਉਨ•ਾਂ ਆਖਿਆ ਕਿ ਜੋ ਵੀ ਲੋਕਾਂ ਨੂੰ ਮੁਸ਼ਕਲ ਆਵੇਗੀ ਉਸ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਸਰਬਹਿੰਦ ਜੱਟ ਰਾਖਵਾਂਕਰਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਭਾਵੜਾ ਨੇ ਸਰਕਾਰ ਨੂੰ ਆਖਿਆ ਕਿ ਜੇਕਰ ਉਨ•ਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਵੱਡਾ ਸੰਘਰਸ਼ ਕਰਨਗੇ। ਪ੍ਰਧਾਨ ਨੇ ਆਖਿਆ ਕਿ ਬੇਮੌਸਮੀ ਹੋਈ ਬਾਰਸ਼ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਸਰਕਾਰ ਉਨ•ਾਂ ਮੁਆਵਜ਼ਾ ਦੇਵੇ। ਇਸ ਮੌਕੇ ਹਰਮੇਸ਼ ਸਿੰਘ, ਕੇਵਲ ਸਿੰਘ, ਕੁਲਵੰਤ ਸਿੰਘ, ਰਾਜਬੀਰ ਸਿੰਘ, ਬਹਾਲ ਸਿੰਘ, ਸੁਰਜੀਤ ਸਿੰਘ, ਬੁੱਢਾ ਸਿੰਘ, ਪ੍ਰਗਟ ਸਿੰਘ ਜ਼ਿਲ•ਾ ਪ੍ਰਧਾਨ, ਸੁੱਚਾ ਸਿੰਘ, ਗੁਰਵਿੰਦਰ ਸਿੰਘ, ਭਗਵਾਨ ਸਿੰਘ, ਜੋਗਾ ਸਿੰਘ, ਸੁਖਚੈਨ ਸਿੰਘ, ਮਹਿਲ ਸਿੰਘ, ਮੁਖਤਿਆਰ ਸਿੰਘ, ਮਨਿਆਦ ਸਿੰਘ, ਮੁਖਤਿਆਰ ਸਿੰਘ ਨੰਬਰਦਾਰ, ਸੁੱਚਾ ਸਿੰਘ ਵਾਹਕਾ ਮੋੜਾ, ਬਲਕਾਰ ਸਿੰਘ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ, ਕੁਲਵੰਤ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।