ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
ਫਿਰੋਜ਼ਪੁਰ 11 ਮਾਰਚ (ਏ. ਸੀ. ਚਾਵਲਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ•ਾ ਫਿਰੋਜ਼ਪੁਰ ਵਲੋਂ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ•ਾ ਹੈੱਡਕੁਆਰਟਰ ਫਿਰੋਜ਼ਪੁਰ ਵਿਖੇ ਚਾਰ ਦਿਨਾਂ ਦੇ ਪ੍ਰੋਗਰਾਮ ਤਹਿਤ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਸ਼ੁਰੂ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲ•ਾ ਸੀਨੀ. ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕੀਤੀ। ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਦੀਆਂ ਮੰਗਾਂ ਜਿਵੇਂ ਕਿ ਭੂਮੀ ਗ੍ਰਹਿਣ ਸਬੰਧੀ ਨਵਾਂ ਕਾਨੂੰਨ ਪੂਰੀ ਤਰ•ਾਂ ਰੱਦ ਕਰੋ ਅਤੇ ਪਹਿਲਾ ਕਾਨੂੰੱਨ ਦੀ ਧਾਰਾ 40 ਰੱਦ ਕਰੋ, ਐਫ. ਸੀ. ਆਈ. ਤੋੜਨ ਅਤੇ ਯੂਰੀਆ ਖਾਦ ਕੰਟਰੋਲ ਮੁਕਤ ਕਰਨ ਦੀ ਤਜਵੀਜ਼ ਰੱਦ ਕਰੋ, ਫਸਲਾਂ ਦੀ ਸਰਕਾਰੀ ਖਰੀਦ ਬਾ-ਦਸਤੂਰ ਜਾਰੀ ਰੱਖੋ, ਸਵਾਮੀਨਾਥਨ ਰਿਪੋਰਟ ਦੀਆਂ ਸਾਰੀਆਂ ਕਿਸਾਨ ਪੱਖੀ ਸਿਫਾਰਸ਼ਾਂ ਲਾਗੂ ਕਰੋ ਅਤੇ ਗਰੀਬਾਂ ਨੂੰ ਅਨਾਜ ਦਾਲਾਂ ਆਦਿ ਅੱਧ ਮੁੱਲ ਤੇ ਦਿਉ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਚੜੇ ਸਰਕਾਰੀ, ਸਰਕਾਰੀ ਅਤੇ ਸੂਦਖੋਰ ਸਾਰੇ ਕਰਜ਼ਿਆਂ ਤੇ ਲਕੀਰ ਮਾਰੋ ਅਤੇ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ (ਸੂਦਖੋਰਾਂ ਸਬੰਧੀ) ਤੁਰੰਤ ਬਣਾਓ, ਖੁਦਕਸ਼ੀ ਮ੍ਰਿਤਕ ਕਿਸਾਨ ਮਜ਼ਦੂਰ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਤੁਰੰਤ ਦਿਉ, ਅਵਾਰਾ ਪਸ਼ੂਆਂ ਦਾ ਪੁਖਤਾ ਪ੍ਰਬੰਧ ਕਰੋ, ਬਠਿੰਡਾ ਵਿਖੇ ਮੰਨੀਆਂ ਗਈਆਂ ਮੰਗਾਂ ਤੁਰੰਤ ਲਾਗੂ ਕਰੋ। ਇਸ ਧਰਨੇ ਵਿਚ ਜ਼ਿਲ•ਾ ਮੀਤ ਪ੍ਰਧਾਨ ਭਾਗ ਸਿੰਘ ਮਰਖਾਈ, ਜ਼ਿਲ•ਾ ਖਜਾਨਚੀ ਬਗੀਚਾ ਸਿੰਘ ਚੱਕ ਨਿਧਾਨਾ, ਬਲਾਕ ਪ੍ਰਧਾਨ ਮੱਲਾਂਵਾਲਾ ਗੁਰਚਰਨ ਸਿੰਘ, ਜਸਵੰਤ ਸਿੰਘ ਬਲਾਕ ਪ੍ਰਧਾਨ ਜ਼ੀਰਾ, ਗੁਰਪ੍ਰੀਤ ਸਿੰਘ ਫਰੀਦੇਵਾਲਾ, ਅਨੋਖ ਸਿੰਘ, ਸ਼ਿੰਦਰ ਸਿੰਘ, ਸੁਖਮੰਦਰ ਸਿੰਘ, ਭਾਗ ਸਿੰਘ, ਅਜੈਬ ਸਿੰਘ, ਅਰਬੇਲ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।