ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਦੀ ਹੋਈ ਘਰ ਵਾਪਸੀ ਦੁਬਾਰਾ ਬੀਜੇਪੀ ਚ ਹੋਏ ਸ਼ਾਮਲ
ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਦੀ ਹੋਈ ਘਰ ਵਾਪਸੀ ਦੁਬਾਰਾ ਬੀਜੇਪੀ ਚ ਹੋਏ ਸ਼ਾਮਲ
ਫ਼ਿਰੋਜ਼ਪੁਰ 25 ਜਨਵਰੀ 2022: ਕਿਸਾਨੀ ਅੰਦੋਲਨ ਦੇ ਚਲਦਿਆਂ ਭਾਜਪਾ ਦਾ ਲੜ ਛੱਡ ਚੁੱਕੇ ਫ਼ਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਚੀਫ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ ਦੀ ਹੁਣ ਬੀਜੇਪੀ ਵਿੱਚ ਘਰ ਵਾਪਸੀ ਹੋ ਗਈ ਹੈ , ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੁਖਪਾਲ ਸਿੰਘ ਨੰਨੂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੇ ਦਰਦ ਨੂੰ ਵੇਖਦੇ ਹੋਏ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ , ਪਰ ਹੁਣ ਇੱਕ ਵਾਰ ਫਿਰ ਚੋਣਾਂ ਨੇੜੇ ਆਉਂਦਿਆਂ ਹੀ ਪਾਰਟੀ ਵੱਲੋਂ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਟਿਕਟ ਕਾਂਗਰਸ ਚੋਂ ਆਏ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦੇ ਦਿੱਤੀ ਸੀ , ਜਿਸ ਨੂੰ ਲੈ ਕੇ ਵੀ ਸੁਖਪਾਲ ਨੂੰ ਵੱਲੋਂ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਸੀ , ਪਰ ਆਖਿਰਕਾਰ ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਤਾਲਮੇਲ ਅਤੇ ਮਾਣ ਮਨੋਬਲ ਨਾਲ ਸੁਖਪਾਲ ਸਿੰਘ ਨੰਨੂ ਇਕ ਵਾਰ ਫਿਰ ਭਾਜਪਾ ਵਿੱਚ ਸ਼ਾਮਿਲ ਹੋ ਗਏ ਨੇ , ਸੁਖਪਾਲ ਸਿੰਘ ਨੰਨੂੰ ਦੇ ਗ੍ਰਹਿ ਸਥਾਨ ਤੇ ਰੱਖੀ ਗਈ ਅੱਜ ਪ੍ਰੈੱਸ ਵਾਰਤਾ ਦੌਰਾਨ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਜਨਰਲ ਸਕੱਤਰ ਵੱਲੋਂ ਨੰਨੂ ਨੂੰ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ ਗਈ ਇਸ ਮੌਕੇ ਉਨ੍ਹਾਂ ਨਾਲ ਫ਼ਿਰੋਜ਼ਪੁਰ ਤੋਂ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵੀ ਹਾਜ਼ਰ ਸਨ ਚੰਡੀਗੜ੍ਹ ਤੋਂ ਆਏ ਲੀਡਰਾਂ ਨੇ ਕਿਹਾ ਕਿ ਸੁਖਪਾਲ ਸਿੰਘ ਨੰਨੂ ਨੂੰ ਪਾਰਟੀ ਵਿੱਚ ਪਹਿਲਾਂ ਵਾਂਗੂੰ ਹੀ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ ਉੱਥੇ ਹੀ ਰਾਣਾ ਸੋਢੀ ਨੇ ਕਿਹਾ ਕਿ ਸੁਖਪਾਲ ਸਿੰਘ ਨੰਨੂੰ ਉਨ੍ਹਾਂ ਦਾ ਛੋਟਾ ਵੀਰ ਹੈ , ਉਹਨਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ , ਅਤੇ ਹਲਕੇ ਵਿੱਚ ਜਿਸ ਤਰ੍ਹਾਂ ਸੁਖਪਾਲ ਸਿੰਘ ਨੰਨੂ ਕਹਿਣਗੇ ਉਸੇ ਤਰ੍ਹਾਂ ਹੀ ਚੱਲਣਗੇ ਅਤੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ, ਭਾਜਪਾ ਨੇਤਾ ਸੁਖਪਾਲ ਸਿੰਘ ਨੰਨੂ ਦੀ ਕੋਠੀ ਤੋਂ ਹੀ ਐਮ ਐਲ ਏ ਸ਼ਿਪ ਚੱਲੇਗੀ , ਉੱਥੇ ਹੀ ਸੁਖਪਾਲ ਸਿੰਘ ਨੰਨੂ ਨੇ ਵੀ ਪਾਰਟੀ ਦੇ ਆਗੂਆਂ ਨੂੰ ਅਤੇ ਰਾਣਾ ਸੋਢੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨੋਂ ਮਨੋਂ ਧਨੋਂ ਪਾਰਟੀ ਨਾਲ ਦਿਨ ਰਾਤ ਇਕ ਕਰਕੇ ਮਿਹਨਤ ਕਰਨਗੇ ਅਤੇ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿਚ ਪਾਉਣਗੇ