ਭਾਜਪਾ ਦੇ ਅਸ਼ਵਨੀ ਗਰੋਵਰ ਬਣੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ
ਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ): ਡਿਪਟੀ ਕਮਿਸ਼ਨਰ ਫਿਰੋਜ਼ਪੁਰ ਡੀ.ਪੀ.ਐਸ ਖਰਬੰਦਾ ਵਲੋਂ ਜਾਰੀ ਨਿਰਦੇਸ਼ਾ ਤਹਿਤ ਐਸ.ਡੀ.ਐਮ ਸੰਦੀਪ ਸਿੰਘ ਗੜਾ ਅਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਅਤੇ ਐਮ ਪੀ ਸ਼ੇਰ ਸਿੰਘ ਘੁਬਾਇਆ ਦੀ ਪ੍ਰਧਾਨਗੀ ਹੇਠ ਸਮੂਹ ਚੁਣੇ ਹੋਏ ਕੌਸਲਰਾਂ ਦੀ ਮੀਟਿੰਗ ਹੋਈ। ਇਸ ਮੌਕੇ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਭਾਜਪਾ ਦੇ ਅਸ਼ਵਨੀ ਗਰੋਵਰ ਨੂੰ ਨਗਰ ਕੌਂਸਲ ਫਿਰੋਜ਼ਪੁਰ ਦਾ ਪ੍ਰਧਾਨ ਅਤੇ ਅਕਾਲੀ ਦਲ ਦੇ ਪੂਰਨ ਸਿੰਘ ਜੋਸਨ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ । ਇਸ ਮੌਕੇ ਉਨ•ਾਂ ਦੀ ਤਾਜਪੋਸ਼ੀ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਅਤੇ ਐਮ ਪੀ ਸ਼ੇਰ ਸਿੰਘ ਘੁਬਾਇਆ ਵਿਸ਼ੇਸ਼ ਤੌਰ ਤੇ ਪਹੁੰਚੇ। ਅਸ਼ਵਨੀ ਗਰੋਵਰ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਮੁਹੱਲੇ ਦਾ ਕੰਮ ਬਿਨ•ਾਂ ਕਿਸੇ ਭੇਦਭਾਵ ਅਤੇ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਇਸ ਮੌਕੇ ਸਾਰੇ ਕੌਂਸਲਰ ਰਾਬੀਆ, ਕਮਲਾ ਰਾਣੀ, ਮਨੀਸ਼ ਕੁਮਾਰ, ਪ੍ਰੇਮ ਰਾਣੀ , ਇੰਦਰਜੀਤ ਸਿੰਘ ਬੇਦੀ, ਚੰਦੂ ਰਾਮ, ਗੁਰਮੀਤ ਕੋਰ , ਅਸ਼ੋਕ ਕੁਮਾਰ ਸਚਦੇਵਾ, ਰਵਿੰਦਰ ਕੋਰ ਸੰਧੂ, ਊਸ਼ਾ ਰਾਣੀ, ਸਾਕਸ਼ੀ ਖੁਰਾਣਾ, ਪੂਰਨ ਸਿੰਘ ਜੋਸਨ, ਬੇਅੰਤ ਸਿੰਘ, ਆਸ਼ਾ ਕਾਲੀਆ, ਅਮਰਜੀਤ ਨਾਰੰਗ (ਸੋਨੂੰ), ਰਾਜੇਸ਼ ਕੁਮਾਰ ਨਿੰਦੀ, ਦਵਿੰਦਰ ਕਪੂਰ, ਰੀਨਾ ਰਾਣੀ ਈ ਓ ਧਰਮਪਾਲ ਅਤੇ ਹੋਰ ਵੀ ਕਈ ਹਾਜ਼ਰ ਸਨ। ਇਸ ਮੌਕੇ ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਨਾਲ ਜ਼ਿਲ•ਾ ਯੁਵਾ ਮੋਰਚਾ ਦੇ ਪ੍ਰਧਾਨ ਜਸਪਾਲ ਸਿੰਘ ਜਿੰਮੀ ਸੰਧੂ, ਜ਼ਿਲ•ਾ ਕਿਸਾਨ ਸੈੱਲ ਦੇ ਪ੍ਰਧਾਨ ਗੁਰਭੇਜ ਸਿੰਘ ਬਹਾਦਰਵਾਲਾ, ਉ ਐਸ ਡੀ ਅਰਮਿੰਦਰ ਸਿੰਘ ਛੀਨਾ, ਸੁਰਿੰਦਰ ਸਿੰਘ ਬੱਗੇ ਕੇ ਪਿੱਪਲ, ਜ਼ਿਲ•ਾ ਯੁਵਾ ਮੋਰਚਾ ਦੇ ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਸੰਧੂ, ਜ਼ਿਲ•ਾ ਯੁਵਾ ਮੋਰਚਾ ਦੇ ਮੀਡੀਆ ਇੰਚਾਰਜ ਸੰਦੀਪ ਮੌਂਗਾ, ਰਾਜੇਸ਼ ਖੁਰਾਨਾ, ਸਤੀਸ਼ ਕੁਮਾਰ ਤੀਸ਼ਾ ਅਤੇ ਹੋਰ ਵੀ ਹਜ਼ਾਰਾਂ ਦੀ ਤਦਾਦ ਵਿਚ ਅਕਾਲੀ- ਭਾਜਪਾ ਵਰਕਰ ਹਾਜ਼ਰ ਸਨ।