ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਜਥੇਬੰਦੀਆਂ ਵਲੋਂ ਸਿਹਤ, ਵਿਦਿਆ ਤੇ ਰੁਜ਼ਗਾਰ ਗਰੰਟੀ ਦੀ ਪ੍ਰਾਪਤੀ ਲਈ ਹੁਸੈਨੀਵਾਲਾ ਵਿਖੇ ਵਿਸ਼ਾਲ ਰੈਲੀ
ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਜਥੇਬੰਦੀਆਂ ਵਲੋਂ ਸਿਹਤ, ਵਿਦਿਆ ਤੇ ਰੁਜ਼ਗਾਰ ਗਰੰਟੀ ਦੀ ਪ੍ਰਾਪਤੀ ਲਈ ਹੁਸੈਨੀਵਾਲਾ ਵਿਖੇ ਵਿਸ਼ਾਲ ਰੈਲੀ
ਹੁਸੇਨੀਵਾਲਾ/ਫਿਰੋਜ਼ਪੁਰ 23 ਮਾਰਚ (Harish Monga ) ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਜਥੇਬੰਦੀਆਂ ਸਰਬ ਭਾਰਤ ਨੌਜਵਾਨ ਸਭਾ, ਜਨਵਾਦੀ ਨੌਜਵਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਇਨਕਲਾਬੀ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵਲੋਂ ਅੱਜ ਜੰਗੇ ਆਜ਼ਾਦੀ (23 ਮਾਰਚ) ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ 85ਵੇਂ ਸ਼ਹੀਦੀ ਦਿਨ ਤੇ ਹਰ ਇਕ ਲਈ ਸਿਹਤ, ਵਿਦਿਆ ਅਤੇ ਰੁਜ਼ਗਾਰ ਗਰੰਟੀ ਦੀ ਪ੍ਰਾਪਤੀ ਲਈ ਹੁਸੈਨੀਵਾਲਾ ਵਿਖੇ ਇਕ ਵਿਸ਼ਾਲ ਮਾਰਚ ਅਤੇ ਰੈਲੀ ਕੀਤੀ। ਇਸ ਮਾਰਚ ਅਤੇ ਰੈਲੀ ਵਿਚ ਪੰਜਾਬ ਭਰ ਵਿਚੋਂ ਹਜਾਰਾਂ ਨੌਜਵਾਨਾ ਅਤੇ ਵਿਦਿਆਰਥੀਆਂ ਨੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ। ਇਸ ਰੈਲੀ ਅਤੇ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਜਨਵਾਦੀ ਨੌਜਵਾਨ ਸਭਾ ਦੇ ਸੂਬਾ ਸਕੱਤਰ ਸਵਰਨਜੀਤ ਸਿੰਘ ਦਲਿਓ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪੰਜਾਬ ਸੱਕਤਰ ਮਨਦੀਪ ਰਤੀਆ, ਂਿÂਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਨਵੀਨਰ ਹਰਮਨਦੀਪ ਸਿੰਘ ਹਿੰਮਤਪੁਰਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਮੀਤ ਸ਼ੰਮੀ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸੂਬਾ ਪ੍ਰਧਾਨ ਹਰਿੰਦਰ ਬਾਜਵਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਵਦੀਪ ਕੋਟਕਪੂਰਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕੀਤੀ। ਇਸ ਰੈਲੀ ਵਿਚ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਆਰ. ਥਿਰੂਮਲਾਈ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਕੌਮੀ ਸਕੱਤਰ ਅਨੰਤ ਪ੍ਰਕਾਸ਼ ਅਤੇ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਵਿਸ਼ੇਸ਼ ਤੌਰ ਤੇ ਹਾਜਾਰ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਅੱਜ ਦੀ ਇਸ ਵਿਸ਼ਾਲ ਰੈਲੀ ਮੌਕੇ ਪੰਜਾਬ ਦੀਆਂ ਅੱਠ ਇਨਕਲਾਬੀ ਜਥੇਬੰਦੀਆਂ ਵਲੋਂ ਅੱਠ ਨੁਕਾਤੀ ਪ੍ਰੋਗਰਾਮ ਜਿਸ ਵਿਚ ਰੁਜਗਾਰ ਦੇ ਅਧਿਕਾਰ ਲਈ 'ਰੁਜ਼ਗਾਰ ਗਰੰਟੀ ਐਕਟ ਬਣਵਾ ਕੇ ਹਰ ਬਾਲਗ ਨੂੰ ਉਸਦੀ ਯੋਗਤਾ ਮੁਤਾਬਕ ਰੁਜ਼ਗਾਰ ਦਿਵਾ ਕੇ ਘੱਟੋ ਘੱਟ 15000/- ਰੁਪਏ ਤਨਖਾਹ ਅਤੇ ਕੰਮ ਨਾ ਦੇਣ ਦੀ ਸੂਰਤ ਵਿਚ 7500/- ਰੁਪਏ ਬੇਰੁਜ਼ਗਾਰੀ ਭੱਤਾ ਦਿਵਾਉਣ, ਹਰ ਇਕ ਲਈ ਮੁਫਤ ਤੇ ਲਾਜ਼ਮੀ ਵਿਦਿਆ ਦੀ ਗਰੰਟੀ ਕਰਨ ਅਤੇ ਵਿਦਿਆਰਥੀ ਅਧਿਆਪਕ ਅਨੁਪਾਤ 20:1 ਲਾਗੂ ਕਰਵਾ ਕੇ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਪੁਰ ਕਰਵਾਉਣ ਅਤੇ ਵਿਦਿਆ ਦਾ ਨਿੱਜੀ ਕਰਨ ਅਤੇ ਵਪਾਰੀਕਰਨ ਬੰਦ ਕਰਵਾਉਣ , ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਆਮਦਨ ਹੱਦ 3 ਲੱਖ ਤੱਕ ਕਰਦਿਆਂ ਇਸ ਸਕੀਮ ਤਹਿਤ ਹਰ ਵਰਗ ਦੇ ਵਿਦਿਆਰਥੀ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਨ, ਰਿਆਇਤੀ ਬੱਸ ਪਾਸ ਸਹੂਲਤ ਨੂੰ ਪ੍ਰਾਈਵੇਟ ਬੱਸਾਂ ਉਪਰ ਵੀ ਲਾਗੂ ਕਰਵਾਉਣ ਅਤੇ ਪ੍ਰਾਈਵੇਟ ਬੱਸ ਮਾਲਕਾਂ ਦੀ ਗੁੰਡਾ ਗਰਦੀ ਬੰਦ ਕਰਵਾਉਣ, ਵਿਦਿਆਰਥੀਆਂ ਅਤੇ ਨੌਜਵਾਨਾਂ ਬਹੁ ਪੱਖੀ ਵਿਕਾਸ ਲਈ ਖੇਡਾਂ, ਲਾਈਬ੍ਰੇਰੀਆਂ ਅਤੇ ਦੇਸ਼ ਭਗਤਾਂ ਦੇ ਨਾਮ ਪਰ ਸਭਿਆਚਾਰਕ ਸਰਗਰਮੀਆਂ ਦੇ ਕੇਂਦਰ ਸਥਾਪਤ ਕਰਵਾਉਣ, 18 ਸਾਲ ਤੋਂ ਘੱਟ ਉਮਰ ਦੇ ਹਰ ਲੜਕੇ ਲੜਕੀ ਅਤੇ ਵਿਦਿਆਰਥੀ ਲਈ ਮੁਫਤ ਮੈਡੀਕਲ ਸਹੂਲਤ ਦਿਵਾਉਣ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਅਤੇ ਪੁਲਸ ਸਿਆਸੀ ਗੱਠਜੋੜ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਕਨੱਈਆਂ ਕੁਮਾਰ ਵਿਰੁੱਧ ਦਰਜ ਕੀਤਾ ਗਿਆ ਝੂਠਾ ਪਰਚਾ ਰੱਦ ਕਰਕੇ ਕਨਈਆ ਖਿਲਾਫ ਸਾਜ਼ਿਸ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿਵਾਉਣ; ਹੈਦਰਾ ਬਾਦ ਯੁਨੀਵਰਸਿਟੀ ਦੇ ਖੋਜਾਰਥੀ ਰੋਹਿਤ ਵੇਮੁਲਾ ਦੀ ਮੌਤ ਦੇ ਜਿੰਮੇਵਾਰ ਦੋਸ਼ੀਆ ਖਿਫਾਫ ਕਾਰਵਾਈ ਕਰਵਾਉਣ ਵਾਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਲਾਗੂ ਹੋਣ ਤੱਕ ਸਾਂਝੇ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਲਿਆ ਗਿਆ।
ਇਸ ਮੌਕੇ ਜਥੇਬੰਦੀਆਂ ਦੇ ਕੇਂਦਰੀ ਆਗੂਆਂ ਆਰ. ਥਿਰੂਮਲਾਈ, ਦਿਨੇਸ਼ ਸਿਵਾਚ, ਅਨੰਤ ਪ੍ਰਕਾਸ਼ ਅਤੇ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ 23 ਮਾਰਚ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੇ ਉਸ ਵੇਲੇ ਦੇਸ਼ ਦੀ ਜਨਤਾ ਵਿਚ ਇਕ ਨਵੀਂ ਰੂਹ ਫੂਕੀ ਸੀ ਅਤੇ ਦੇਸ਼ ਦੇ ਲੋਕ ਅੰਗਰੇਜ ਹਕੂਮਤ ਖਿਲਾਫ ਲੱਕ ਬੰਨ• ਕੇ ਉਠ ਖੜੇ ਹੋਏ ਸਨ। ਭਗਤ ਸਿੰਘ ਅਤੇ ਉਸਦੇ ਸਾਥੀ ਅੱਜ ਵੀ ਦੇਸ਼ ਦੀ ਚੇਤਨ ਜਵਾਨੀ ਦੇ ਚਹੇਤੇ ਹੀ ਹਨ ਅਤੇ ਜਵਾਨੀ ਆਪਣੇ ਸੰਘਰਸ਼ਾਂ ਦੀ ਅਗਵਾਈ ਇਹਨਾਂ ਸ਼ਹੀਦਾਂ ਦੀ ਵਿਚਾਰਾਧਾਰਾ ਤੋਂ ਪ੍ਰੇਰਣ ਲੈ ਕੇ ਕਰ ਰਹੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਦੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਭਗਤ ਸਿੰਘ ਨੇ ਦੇਸ਼ ਵਿਚ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੇ ਸੁਪਨੇ ਵੇਖੇ ਸਨ ਪਰ ਅੱਜ ਦੇਸ਼ ਅਤੇ ਦੁਨੀਆਂ ਦੀਆਂ ਸਰਮਾਏਦਾਰੀ ਧਿਰਾਂ ਵਲੋਂ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਦੇਸ਼ ਦੇ ਸਰਬ ਉਤਮ ਕਾਨੂੰਨ ਦੀ ਸ਼ਰੇਆਮ ਉਲੰਘਣਾਂ ਕਰਦਿਆਂ ਲੋਕਾਂ ਦੀ ਆਵਾਜ ਬੁਲੰਦ ਕਰਨ ਵਾਲਿਆਂ ਦੀ ਆਵਾਜ (ਵਿਚਾਰਾਂ ਦੀ ਸੁਤੰਤਰਤਾ) ਜਬਰਨ ਬੰਦ ਕੀਤੀ ਜਾ ਰਹੀ ਹੈ। ਆਗੂਆਂ ਨੇ ਦਿੱਲੀ ਦੀ ਕੇਂਦਰੀ ਜਵਾਹਰ ਲਾਲ ਯੂਨੀਵਰਸਿਟੀ ਵਿਚ ਵਾਪਰੇ ਕਾਂਡ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਮਨਸ਼ਾ ਦੇਸ਼ ਵਿਚੋਂ ਉਚ ਵਿਦਿਆ ਦੇ ਅਦਾਰਿਆਂ ਨੂੰ ਬੰਦ ਕਰਕੇ ਆਮ ਲੋਕਾਂ ਤੋਂ ਵਿਦਿਆ ਦਾ ਹੱਕ ਖੋਹਣ ਦੀ ਇਹ ਇਕ ਸਾਜ਼ਿਸ਼ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਅੱਗੇ ਕਿਹਾ ਦੇਸ਼ ਵਿਚ ਵਾਪਰ ਰਹੀਆਂ ਲੜੀਵਾਰ ਘਟਨਾਵਾਂ ਪਹਿਲਾਂ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਮੌਤ, ਫਿਰ ਜੇ. ਐਨ.ਯੂ. ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਕਨੱਈਆ ਕੁਮਾਰ ਤੇ ਨਜਾਇਜ ਦੇਸ਼ ਧ੍ਰੋਹੀ ਦਾ ਕੇਸ, ਇਸਤੇ ਤੋਂ ਬਾਦ ਹਰਿਆਣਾ ਵਿਚ ਜਾਟ ਅੰਦੋਲਨ ਨੂੰ ਜਾਣਬੁਝ ਕੇ ਹਵਾ ਦੇਣਾ ਅਤੇ ਹੁਣ ਪੰਜਾਬ ਵਿਚ ਪਾਣੀਆਂ ਦਾ ਮੁੱਦਾ ਅਸਲ ਵਿਚ ਲੋਕਾਂ ਦਾ ਅਸਲੀ ਮੁਦਿਆਂ ਤੋਂ ਧਿਆਨ ਹਟਾ ਕੇ ਕਾਰਪੋਰੇਟ ਸੈਕਟਰ ਦੇ ਹਿੱਤਾਂ ਦੀ ਪੂਰਤੀ ਲਈ ਇਕ ਸੋਚੀ ਸਮਝੀ ਸ਼ਾਜਿਸ਼ ਹੈ। ਦੇਸ਼ ਦੀ ਮੂਜੌਦਾ ਸਰਕਾਰ ਲੋਕ ਹਿਤੈਸ਼ੀ ਨਾ ਹੋ ਕੇ ਸਿਰਫ ਤੇ ਸਿਰਫ ਕਾਰਪੋਰੇਟ ਸੈਕਟਰ ਦੇ ਹੱਕ ਵਿਚ ਭੁਗਤ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਕੇਂਦਰ ਅਤੇ ਸਰਕਾਰ ਦੇਸ਼ ਵਿਚ ਕਰੋੜਾਂ ਨੋਜਵਾਨਾਂ ਮੁੰਡੇ ਕੁੜੀਆਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਨਾ ਕਰਕੇ ਉਲਟਾ ਉਹਨਾਂ ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਰਹੀਆਂ ਹਨ ਪਰ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦਾ ਹਜਾਰਾਂ ਕਰੋੜ ਦਾ ਕਰਜਾ ਮਾਫ ਕਰ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਰਹੀਆਂ ਹਨ। ਆਗੂਆਂ ਨੇ ਬੇਰੁਜ਼ਗਾਰੀ ਦੇ ਮੁਕੰਮਲ ਹਲ ਲਈ ਦੇਸ਼ ਵਿਚ ਰੁਜ਼ਗਾਰ ਗਰੰਟਂੀ ਕਾਨੂੰਨ ਦੀ ਲੋੜ ਤੇ ਜੋਰ ਦਿੱਤਾ।
ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਬਲਦੇਵ ਪੰਡੋਰੀ ਅਤੇ ਤਜਿੰਦਰ ਫਰੀਦਕੋਟ, ਜਨਵਾਦੀ ਨੋਜਵਾਨ ਸਭਾ ਕੈਸ਼ੀਅਰ ਸਤਵੀਰ ਤੁੰਗਾਂ, ਕਾਲੂ ਰਾਮ ਪੰਜਾਵਾ ਮੀਤ ਪ੍ਰਧਾਨ, ਉਦੇ ਮੋਗਾ ,ਐਸ.ਐਫ. ਆਈ ਦੇ ਕਮਲੇਸ਼ ਗੋਇਲ, ਸਤਵੀਰ ਪੰਜਾਬ ਯੂਨੀਵਰਸਿਟੀ, ਅਰਮਿੰਦਰ ਪਟਿਆਲਾ, ਬਿੰਦਰ ਅਹਿਮਦ ਪੁਰ, ਇਨਕਲਾਬੀ ਨੋਜਵਾਨ ਸਭਾ ਬਿੰਦਰ ਅਲਖ, ਏ.ਆਈ.ਐਸ.ਏ. ਦੇ ਗਗਨ ਗੱਗੀ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਚਜਿੰਦਰ ਮਹੇਸ਼ਰੀ, ਸੂਬਾ ਕੈਸ਼ੀਅਰ ਨਰਿੰਦਰ ਕੌਰ ਸੋਹਲ, ਹਰਭਜਨ ਛਪੜੀਵਾਲਾ, ਨਿਰਭੈ ਬੁਰਜ ਹਰੀ, ਸੁਖਦੇਵ ਕਾਲਾ ਭਿੱਖੀਵਿੰਡ, ਪਿਆਰਾ ਸਿੰਘ ਮੇਘਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਵਿੱਕੀ ਮਹੇਸ਼ਰੀ, ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਕੌਰ ਬੱਧਨੀ, ਸੂਬਾ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ, ਇੰਦਰਜੀਤ ਦੀਨਾ, ਸੁਖਦੇਵ ਧਰਮੂਵਾਲਾ, ਦੀਪਕ ਵਧਾਵਨ ਅਤੇ ਹੋਰ ਵੀ ਹਾਜ਼ਰ ਸਨ।