ਬੱਸ-ਮੋਟਰਸਾਈਕਲ ਟੱਕਰ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਬੱਸ-ਮੋਟਰਸਾਈਕਲ ਟੱਕਰ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਟੱਕਰ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਦੂਰ ਤੱਕ ਉਡੇ ਚਿੱਥੜੇ
ਜ਼ੀਰਾ ਦੇ ਪਿੰਡ ਸੁਰ ਸਿੰਘ ਵਾਲਾ ਸ਼ੌਕ ਦੀ ਲਹਿਰ 'ਚ ਡੁੱਬਾ
Ferozepur, October, 29, 2015 (FOLB): ਸਥਾਨਕ ਜ਼ੀਰਾ-ਫਰੀਦਕੋਟ ਰੋਡ ਤੇ ਸਥਿਤ ਪਿੰਡ ਮਹੀਆ ਵਾਲਾ ਦੇ ਮੁੱਖ ਗੇਟ ਨਜਦੀਕ ਵਾਪਰੇ ਬੱਸ ਮੋਟਰਸਾਈਕਲ ਟੱਕਰ ਦੌਰਾਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਟੱਕਰ ਇੰਨੀ ਜਬਰਦਸਤ ਸੀ ਕੇ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਸਰੀਰਕ ਅੰਗਾਂ ਦੇ ਚਿੱਥੜੇ ਉੱਡ ਗਏ। ਘਟਨਾ ਸਥਾਨ ਤੋਂ ਪ੍ਰਾਪਤ ਵੇਰਵਿਆ ਅਨੁਸਾਰ ਜ਼ੀਰਾ ਫਰੀਦਕੋਟ ਰੋਡ ਤੇ ਵਾਪਰੇ ਹਾਦਸੇ 'ਚ ਪੰਜਾਬ ਰੋਡਵੇਜ਼ ਮੁਕਤਸਰ ਡੀਪੂ ਜੋ ਅਮ੍ਰਿਤਸਰ ਜਾ ਰਹੀ ਸੀ ਜ਼ੀਰਾ ਤੋਂ ਬਾਘਾਪੁਰਾਣਾਂ ਜਾ ਰਹੇ ਮੋਟਰਸਾਈਕਲ ਨੰ.ਪੀ.ਬੀ67-7954 ਤੇ ਸਵਾਰ ਜਗੀਰ ਸਿੰਘ ( 42 ) ਪੁੱਤਰ ਸੁਰਜੀਤ ਸਿੰਘ, ਕਸ਼ਮੀਰ ਕੌਰ ਪਤਨੀ ( 38 ), ਪੁੱਤਰ ਕਾਲੂ ਸਿੰਘ ( 18 ) ਵਾਸੀ ਪਿੰਡ ਸੁਰ ਸਿੰਘ ਵਾਲਾ ਜ਼ੀਰਾ ਫਿਰੋਜ਼ਪੁਰ ਦਰਮਿਆਨ ਸਿੱਧੀ ਟੱਕਰ ਹੋ ਗਈ ਜਿਥੇ ਬੱਸ ਦੀ ਰਫ਼ਤਾਰ ਤੇਜ਼ ਹੋਣ ਕਰਕੇ ਤਿੰਨਾਂ ਦੇ ਸਰੀਰਕ ਅੰਗਾਂ ਦੇ ਚਿੱਥੜੇ ਉਡ ਗਏ ਤੇ ਬੰਬ ਨੁਮਾ ਧਮਾਕਾ ਲੋਕਾ ਨੂੰ ਦੂਰ ਦੂਰ ਤੱਕ ਸੁਣਾਈ ਦਿੱਤਾ। ਇਸ ਦੌਰਾਨ ਵਾਪਰੇ ਜਬਰਦਸਤ ਹਾਦਸੇ ਦੌਰਾਨ ਪਰਿਵਾਰਾਂ ਤਿੰਨ ਮੈਂਬਰਾਂ ਦੀ ਮੌਕੇ ਤੇ ਹੀ ਮੌਛ ਹੋ ਗਈ। ਜਦੋ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਮੌਕੇ ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਮੁੱਚਾ ਪਰਿਵਾਰ ਆਪਣੀ ਲੜਕੀ ਪਿੰਡ ਵੱਡਾ ਘਰ ਜਿਲਾ ਮੋਗਾ ਵਿਖੇ ਮਿਲਣ ਜਾ ਰਹੇ ਸਨ।