ਬੰਦੀ ਛੋੜ ਭਗਤੀ ਮੁਕਤੀ ਟਰੱਸਟ ਦੀ ਅਗਵਾਈ ਹੇਠ ਸਤਲੋਕ ਆਸ਼ਰਮ ਧੂਰੀ (ਸੰਗਰੂਰ) ਵਲੋਂ ਵਾਤਾਵਰਣ ਸੰਭਾਲ ਅਭਿਆਨ ਦੀ ਸ਼ੁਰੂਆਤ
ਪੰਜਾਬ ਭਰ ਵਿੱਚ 35000 ਰੁੱਖ ਲਗਾਉਣ ਦਾ ਟੀਚਾ , ਫਿਰੋਜ਼ਪੁਰ ਵਿਚ 1500 ਬੂਟੇ ਲਗਾਏ
ਬੰਦੀ ਛੋੜ ਭਗਤੀ ਮੁਕਤੀ ਟਰੱਸਟ ਦੀ ਅਗਵਾਈ ਹੇਠ ਸਤਲੋਕ ਆਸ਼ਰਮ ਧੂਰੀ (ਸੰਗਰੂਰ) ਵਲੋਂ ਵਾਤਾਵਰਣ ਸੰਭਾਲ ਅਭਿਆਨ ਦੀ ਸ਼ੁਰੂਆਤ
ਪੰਜਾਬ ਭਰ ਵਿੱਚ 35000 ਰੁੱਖ ਲਗਾਉਣ ਦਾ ਟੀਚਾ , ਫਿਰੋਜ਼ਪੁਰ ਵਿਚ 1500 ਬੂਟੇ ਲਗਾਏ
ਫਿਰੋਜ਼ਪੁਰ, 31 ਜੁਲਾਈ 2024*: ਬੰਦੀ ਛੋੜ ਭਗਤੀ ਤੀ ਮੁਕਤੀ ਟਰੱਸਟ ਦੀ ਅਗਵਾਈ ਹੇਠ ਸਤਲੋਕ ਆਸ਼ਰਮ ਧੂਰੀ ਜ਼ਿਲ੍ਹਾ ਸੰਗਰੂਰ ਨੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਰੁੱਖ ਲਗਾਉਣ ਦਾ ਮਹਾਂਅਭਿਆਨ ਸ਼ੁਰੂ ਕੀਤਾ ਹੈ, ਜਿਸ ਵਿੱਚ 35,000 ਤੋਂ ਵੱਧ ਰੁੱਖ ਲਗਾਏ ਜਾ ਰਹੇ ਹਨ। ਇਸ ਅਭਿਆਨ ਦੀ ਅਗਵਾਈ ਸੰਤ ਰਾਮਪਾਲ ਮਹਾਰਾਜ ਦੇ ਅਨੁਯਾਈਆਂ ਨੇ ਕੀਤੀ ਹੈ, ਜੋ ਵਾਤਾਵਰਣ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾ ਰਹੇ ਹਨ। ਅਭਿਆਨ ਦੇ ਅਧੀਨ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਰੁੱਖ ਲਗਾਏ ਜਾ ਰਹੇ ਹਨ।
ਇਸ ਅਭਿਆਨ ਦਾ ਮੁੱਖ ਟੀਚਾ ਹਰਾ ਭਰਾ ਪੰਜਾਬ ਬਣਾਉਣਾ, ਵਾਤਾਵਰਣ ਨੂੰ ਬਚਾਉਣ ਅਤੇ ਰੁੱਖ ਵਿਭਿੰਨਤਾ ਦਾ ਸੰਤੁਲਨ ਬਣਾਈ ਰੱਖਣਾ ਹੈ। ਜਿਸ ਦੇ ਤਹਿਤ ਵੱਖ-ਵੱਖ ਪ੍ਰਜਾਤੀਆਂ ਦੇ ਰੁੱਖ ਲਗਾਏ ਜਾ ਰਹੇ ਹਨ, ਜੋ ਸਥਾਨਕ ਪ੍ਰਤੀਸਥਿਤੀਅਾਂ ਦੇ ਅਨੁਕੂਲ ਹਨ। ਬੰਦੀ ਛੋੜ ਭਗਤੀ ਮੁਕਤੀ ਟਰੱਸਟ (ਧੁਰੀ) ਦੇ ਪ੍ਰਵਕਤਾ ਨਰੇਸ਼ ਕੌਸ਼ਿਕ ਨੇ ਦੱਸਿਆ ਕਿ ਇਹ ਅਭਿਆਨ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਨੂੰ ਰੁੱਖ ਲਗਾਉਣ ਦੇ ਮਹੱਤਵ ਬਾਰੇ ਸਿੱਖਿਆ ਦੇਣ ਲਈ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, “ਸਾਡਾ ਟੀਚਾ ਹੈ ਕਿ ਹਰ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਲਗਾਏ ਅਤੇ ਉਸ ਦੀ ਦੇਖਭਾਲ ਕਰੇ, ਤਾਂ ਜੋ ਸਾਡਾ ਵਾਤਾਵਰਣ ਹਰਿਅਾ-ਭਰਿਅਾ ਅਤੇ ਸਾਡੀਅਾਂ ਆਉਣ ਵਾਲੀਆਂ ਨਸਲਾਂ ਲਈ ਇੱਕ ਸਿਹਤਮੰਦ ਮਾਹੌਲ ਸਿਰਜਿਅਾ ਜਾ ਸਕੇ। ‘ਇੱਕ ਰੁੱਖ ਸੌ ਸੁਖ ਦੀ ਧਾਰਣਾ ਦਾ ਲੋਕਾਂ ਦੇ ਮਨਾਂ ਅੰਦਰ ਵਾਸ ਹੋਵੇ।
ਇਸ ਅਭਿਆਨ ਦੇ ਤਹਿਤ ਟਰੱਸਟ ਵੱਲੋਂ ਵੱਖ-ਵੱਖ ਸਕੂਲਾਂ, ਕਾਲਜਾਂ, ਅਤੇ ਸਮੁਦਾਇਕ ਕੇਂਦਰਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਹਨ, ਜਿੱਥੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਰੁੱਖ ਲਗਾਉਣ ਅਤੇ ਵਾਤਾਵਰਣ ਸੰਭਾਲ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਾਰੀ ਮੁਹਿੰਮ ਵਿੱਚ ਸੰਤ ਰਾਮਪਾਲ ਮਹਾਰਾਜ ਦੇ ਅਨੁਯਾਈ ਸਰਗਰਮ ਭੂਮਿਕਾ ਨਿਭਾ ਰਹੇ ਹਨ ਅਤੇ ਰੁੱਖ ਲਗਾਉਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈ ਰਹੇ ਹਨ।
ਸਥਾਨਕ ਪ੍ਰਸ਼ਾਸਨ ਅਤੇ ਵਾਤਾਵਰਣ ਸੰਭਾਲ ਨਾਲ ਜੁੜੀਅਾਂ ਸੰਸਥਾਵਾਂ ਨੇ ਵੀ ਇਸ ਮਹਾਂਅਭਿਆਨ ਦਾ ਸੁਆਗਤ ਕੀਤਾ ਹੈ ਅਤੇ ਆਪਣਾ ਸਮਰਥਨ ਦਿੱਤਾ ਹੈ। ਇਸ ਰੁੱਖ ਲਗਾਓ ਮਹਾਂਅਭਿਆਨ ਨੇ ਸਮਾਜ ਨੂੰ ਇੱਕ ਸਕਾਰਾਤਮਕ ਸੰਦੇਸ਼ ਦਿੱਤਾ ਹੈ ਕਿ ਸਾਂਝੇ ਯਤਨਾਂ ਨਾਲ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ ਅਤੇ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕਦਾ ਹੈ।