ਬਜ਼ੁਰਗਾਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਮੋਹਨ ਲਾਲ ਭਾਸਕਰ ਸੰਸਥਾ ਵੱਲੋਂ ਕੈਂਡਲ ਮਾਰਚ ਕੱਢਿਆ
ਬਜ਼ੁਰਗਾਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਮੋਹਨ ਲਾਲ ਭਾਸਕਰ ਸੰਸਥਾ ਵੱਲੋਂ ਕੈਂਡਲ ਮਾਰਚ ਕੱਢਿਆ
-ਜ਼ਿਲ•ਾ ਸਿੱਖਿਆ ਅਫਸਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਫਿਰੋਜ਼ਪੁਰ 19 ਨਵੰਬਰ () : ਭੱਜ ਦੌੜ ਭਰੀ ਜ਼ਿੰਦਗੀ ਵਿਚ ਨੌਜ਼ਵਾਨ ਪੀੜ•ੀ ਵੱਲੋਂ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦਾ ਸਨਮਾਨ ਕਰਵਾ ਕੇ ਕੰਮ ਹੁੰਦਾ ਜਾ ਰਿਹਾ ਹੈ। ਬਜ਼ੁਰਗਾਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਮੋਹਨ ਲਾਲ ਭਾਸਕਰ ਸੰਸਥਾ ਵੱਲੋਂ ਕੱਢੇ ਗਏ ਕੈਂਡਲ ਮਾਰਚ ਦੌਰਾਨ ਇਹ ਵਿਚਾਰ ਸੰਸਥਾ ਦੀ ਮੁੱਖ ਸਰਪ੍ਰਸਤ ਪ੍ਰਭਾ ਭਾਸਕਰ ਨੇ ਪੇਸ਼ ਕੀਤੇ। ਉਨ•ਾਂ ਨੇ ਆਖਿਆ ਕਿ ਅੱਜ ਦੇ ਦੌਰ ਵਿਚ ਨਸ਼ਾ ਅਤੇ ਹੋਰ ਗੱਲਾਂ ਨੌਜ਼ਵਾਨ ਪੀੜ•ੀ ਤੇ ਹਾਵੀ ਹੋਣ ਦੇ ਕਾਰਨ ਉਨ•ਾਂ ਦਾ ਮਨ ਪਰਿਵਾਰ ਦੀ ਬਜਾਏ ਬਾਹਰੀ ਦਿਖਾਵੇ ਵਿਚ ਜ਼ਿਆਦਾ ਲੱਗਦਾ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾਂ ਵੱਲ ਘੱਟ ਹੀ ਧਿਆਨ ਦਿੰਦੇ ਹਨ। ਇਸ ਸਥਿਤੀ ਨਾਲ ਨਿਪਟਣ ਲਈ ਹੀ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਨੌਜ਼ਵਾਨਾਂ ਨੂੰ ਬਜ਼ੁਰਗਾਂ ਦਾ ਸਨਮਾਨ ਦੇਣ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ। ਗੌਰਵ ਸਾਗਰ ਭਾਸਕਰ ਜਨਰਲ ਸੈਕਟਰੀ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਨੇ ਦੱਸਿਆ ਕਿ 12ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫੈਸਟੀਵਲ ਦੌਰਾਨ ਕੱਢੇ ਗਏ ਕੈਂਡਲ ਮਾਰਚ ਵਿਚ ਸਾਰੇ ਪ੍ਰਤੀਭਾਗੀਆਂ ਨੇ ਬਜ਼ੁਰਗਾਂ ਨੂੰ ਸਨਮਾਨ ਅਤੇ ਸਮਾਜ ਵਿਚ ਬੜਾਵਾ ਲਈ ਸਹੁੰ ਚੁੱਕੀ।
ਇਸ ਕੈਂਡਲ ਮਾਰਚ ਦੀ ਰਵਾਨਗੀ ਜਗਸੀਰ ਸਿੰਘ ਜ਼ਿਲ•ਾ ਸਿੱਖਿਆ ਅਫਸਰ ਫਿਰੋਜ਼ਪੁਰ ਨੇ ਹਰੀ ਝੰਡੀ ਦੇ ਕੇ ਐੱਮਐੱਲਐੱਮ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਫਾਜ਼ਿਲਕਾ ਮਾਰਗ ਤੇ ਸਥਿਤ ਮੋਹਨ ਲਾਲ ਭਾਸਕਰ ਚੌਂਕ ਤੇ ਸੰਪੰਨ ਹੋਈ। ਜਿਸ ਦੌਰਾਨ ਹੀਰਾ ਵੈਲਫੇਅਰ ਸੋਸਾਇਟੀ, ਫਿਰੋਜ਼ਪੁਰ ਦੇ ਸਾਰੇ ਮੈਂਬਰਾਂ ਵੱਲੋਂ ਨਿੰਮ ਵਾਲਾ ਚੋਂਕ ਛਾਉਣੀ ਵਿਚ ਫੁੱਲਾਂ ਦੀ ਵਰਖਾ ਨਾਲ ਜੋਰਦਾਰ ਸਵਾਗਤ ਕੀਤਾ ਅਤੇ ਉਸ ਦੇ ਬਾਅਦ ਪ੍ਰੋ. ਐੱਚਕੇ ਗੁਪਤਾ ਨੇ ਬਾਂਕੇ ਬਿਹਾਰੀ ਮੰਦਰ ਦੇ ਨਜ਼ਦੀਕ ਇਸ ਕੈਂਡਲ ਮਾਰਚ ਦਾ ਸਵਾਗਤ ਕੀਤਾ। ਇਸ ਮੌਕੇ ਮੋਮਬੱਤੀਆਂ ਲੈ ਕੇ ਚੱਲ ਰਹੇ ਮੈਂਬਰ ਅਤੇ ਛੋਟੇ ਛੋਟੇ ਬੱਚਿਆਂ ਨੇ ਬਜ਼ੁਰਗਾਂ ਨੂੰ ਸਨਮਾਨ ਦੇਣ ਦਾ ਸੰਦੇਸ਼ ਦੇ ਰਹੇ ਸੀ ਅਤੇ ਨਾਲ ਹੀ ਮਾਤਾ ਪਿਤਾ ਅਤੇ ਬਜ਼ੁਰਗਾਂ ਨੂੰ ਸਨਮਾਨ ਦਿਵਾਉਣ ਦਾ ਸੰਦੇਸ਼ ਦਿੰਦੇ ਬੈਨਰ ਲੋਕਾਂ ਵਿਚ ਆਕਰਸ਼ਨ ਦਾ ਕੇਂਦਰ ਬਣੇ ਸੀ।
ਇਸ ਮੌਕੇ ਅਸ਼ੋਕ ਬਹਿਲ ਸੈਕਟਰੀ ਜ਼ਿਲ•ਾ ਰੈੱਡ ਕਰਾਸ ਸੋਸਾਇਟੀ ਫਿਰੋਜ਼ਪੁਰ, ਕਮਲ ਕਾਲੀਆ ਸਰਹੱਦੀ ਲੋਕ ਸੇਵਾ ਸਮਿਤੀ, ਲਾਇਫ ਗਰੁੱਪ, ਜੇ. ਐੱਸ ਚਾਵਲਾ ਸੀਨੀਅਰ ਸਿਟੀਜਨ ਫਾਰਮ, ਮੇਹਰ ਸਿੰਘ, ਮਨੋਜ ਸੋਈ ਪੈਡਲਰਜ਼ ਕਲੱਬ, ਨਰੇਸ਼ ਖੰਨਾ, ਸੁਨੀਲ ਮੋਂਗਾ ਪ੍ਰਿੰਸੀਪਲ ਸਾਈ ਪਬਲਿਕ ਸਕੁਲ, ਅਨਿਲ ਬਾਂਸਲ, ਵਿਪਨ ਸ਼ਰਜਾ, ਸ਼ਲਿੰਦਰ ਭੱਲਾ, ਹਰਸ਼ ਅਰੋੜਾ, ਰਵਿੰਦਰ ਸਿੰਘ, ਡਾ. ਰਮੇਸ਼ ਸ਼ਰਮਾ, ਦੀਪਕ ਸਿੰਗਲਾ, ਅਮਿਤ ਧਵਨ, ਕੁਲਦੀਪ ਭੁੱਲਰ ਪ੍ਰਧਾਨ ਲੋਕ ਚੇਤਨਾ ਮੰਚ, ਝਲਕੇਸ਼ਵਰ ਭਾਸਕਰ ਅਤੇ ਉਮੇਸ਼ ਸ਼ਰਮਾ ਯੁਵਾ ਬ੍ਰਾਹਮਣ ਸਭਾ ਅਤੇ ਵੱਖ ਵੱਖ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।