ਬੈਂਕ ਆਫ ਬੜੌਦਾ ਨੇ 115ਵਾਂ ਸਥਾਪਨਾ ਦਿਵਸ ਪੂਰੇ ਧੂਮਧਾਮ ਨਾਲ ਮਨਾਇਆ
ਬੈਂਕ ਆਫ ਬੜੌਦਾ ਨੇ 115ਵਾਂ ਸਥਾਪਨਾ ਦਿਵਸ ਪੂਰੇ ਧੂਮਧਾਮ ਨਾਲ ਮਨਾਇਆ
ਫਿਰੋਜ਼ਪੁਰ, ਜੁਲਾਈ 20, 2022: ਅੱਜ ਮਿਤੀ 20/07/2022 ਨੂੰ ਬੈਂਕ ਆਫ ਬੜੌਦਾ ਨੇ ਆਪਣਾ 115ਵਾਂ ਸਥਾਪਨਾ ਦਿਵਸ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਵੱਖ ਵੱਖ ਸਮਾਜਿਕ ਗਤੀਵਿਧੀਆਂ ਅਯੋਜਿਤ ਕਰਕੇ ਮਨਾਇਆ। ਇਸ ਦਿਵਸ ਨੂੰ ਫਿਰੋਜ਼ਪੁਰ ਸ਼ਹਿਰ ਦੀਆਂ ਦੋਵੇਂ ਸ਼ਾਖਾਵਾਂ ਨੇ ਸਾਂਝੇ ਤੌਰ ਤੇ ਮਨਾਇਆ। ਇਸ ਮੌਕੇ ਬੈਂਕ ਦੇ ਗਾਹਕਾਂ ਨੂੰ ਮਿਠਾਈ ਵੰਡੀ ਗਈ ਅਤੇ ਬੈਂਕ ਸਟਾਫ ਵਲੋਂ ਕੇਕ ਵੀ ਕੱਟਿਆ ਗਿਆ।
ਬੈਂਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਮੇਵਾਲਾ ਵਿਖੇ ਬੱਚਿਆਂ ਨੂੰ ਸਕੂਲੀ ਬੈਗ ਅਤੇ ਸਟੇਸ਼ਨਰੀ ਵਿਤਰਿਤ ਕੀਤੀ ਗਈ। ਬੈਂਕ ਵਲੋਂ ਦਸਵੀਂ ਕਲਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਘੋਸ਼ਿਤ ਨਤੀਜੇ ਵਿੱਚ ਪਹਿਲੀ ਪੂਜੀਸ਼ਨ ਪਰਾਪਤ ਕਰਕੇ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀ ਬੇਟੀ ਨੈਂਸੀ ਨੂੰ ਵੀ ਕਲਾਈ ਘੜੀ, ਦੁਸ਼ਾਲਾ ਤੇ ਡਾਇਰੀ ਦੇ ਕੇ ਸਮਾਨਿਤ ਕੀਤਾ ਗਿਆ।
ਨੈਂਸੀ ਨੂੰ ਸਕੂਲ ਦੇ ਸਮੂਹ ਬੱਚਿਆਂ ਸਾਮ੍ਹਣੇ ਸਨਮਾਨਿਤ ਕਰਕੇ ਉਨ੍ਹਾਂ ਵਿੱਚ ਉਤਸਾਹ ਅਤੇ ਸਵੈ ਵਿਸ਼ਵਾਸ ਦਾ ਸੰਚਾਰ ਕੀਤਾ ਗਿਆ। ਬੈਂਕ ਹਰ ਸਾਲ ਇਸ ਦਿਹਾੜੇ ਨੂੰ ਵੱਖ ਵੱਖ ਸਮਾਜਿਕ ਗਤੀਵਿਧੀਆਂ ਕਰਕੇ ਆਪਣਾ ਯੋਗਦਾਨ ਦਿੰਦਾ ਰਹਿੰਦਾ ਹੈ।
ਇਸ ਮੌਕੇ ਜਿਲਾ ਸਿਖਿਆ ਅਧਿਕਾਰੀ ਰਾਜੇਸ਼ ਛਾਬੜਾ, ਉਪ ਜਿਲਾ ਸਿਖਿਆ ਅਧਿਕਾਰੀ ਸੁਖਵਿੰਦਰ ਸਿੰਘ, ਰਾਜਨ ਨਰੂਲਾ (ਬੀ ਪੀ ਈ ਓ -2), ਚੀਫ ਮੈਨੇਜਰ ਸੁਰਿੰਦਰ ਠਾਕੁਰ, ਸੀਨੀਅਰ ਮੈਨੇਜਰ ਪ੍ਰਸ਼ੋਤਮ ਲਾਲ, ਸੀਨੀਅਰ ਮੈਨੇਜਰ ਵਿਵੇਕ ਕਟਿਆਲ, ਸ਼ਸ਼ੀ ਸ਼ਰਮਾ, ਸੁਖਪਾਲ ਸਿੰਘ, ਨਰੇਸ਼ ਕੁਮਾਰ ਗੁਪਤਾ, ਮਦਨ ਲਾਲ ਅਤੇ ਸਮੂਹ ਸਕੂਲ ਸਟਾਫ ਮੌਜੂਦ ਸਨ।