Ferozepur News
ਬੇਹਤਰੀਨ ਸਿਹਤ ਸਹੂਲਤਾਂ ਲੈਣ ਅਤੇ ਇਲਾਜ ਸਮੇਂ ਰਿਪੋਰਟਾਂ ਚੁੱਕਣ ਤੋਂ ਮੁਕਤ ਹੋਣ ਦੇ ਮਨੋਰਥ ਨਾਲ ਤੁਰੰਤ ਬਣਾਉ ਆਭਾ ਆਈ.ਡੀ
ਆਭਾ ਅਕਾਊਂਟ ਵਿਚ ਮਰੀਜ਼ ਦਾ ਦਰਜ਼ ਹੋਵੇਗਾ ਸਾਰਾ ਮੈਡੀਕਲ ਰਿਕਾਰਡ
ਆਯੂਸ਼ਮਾਨ ਭਾਰਤ ਡਿਜ਼ੀਟਲ ਅਕਾਊਂਟ (ਆਭਾ) ਮਰੀਜ਼ ਲਈ ਹੋ ਰਿਹੈ ਵਰਦਾਨ ਸਾਬਤ—ਡਾ: ਰਾਜਵਿੰਦਰ ਕੌਰ
ਬੇਹਤਰੀਨ ਸਿਹਤ ਸਹੂਲਤਾਂ ਲੈਣ ਅਤੇ ਇਲਾਜ ਸਮੇਂ ਰਿਪੋਰਟਾਂ ਚੁੱਕਣ ਤੋਂ ਮੁਕਤ ਹੋਣ ਦੇ ਮਨੋਰਥ ਨਾਲ ਤੁਰੰਤ ਬਣਾਉ ਆਭਾ ਆਈ.ਡੀ
ਆਭਾ ਅਕਾਊਂਟ ਵਿਚ ਮਰੀਜ਼ ਦਾ ਦਰਜ਼ ਹੋਵੇਗਾ ਸਾਰਾ ਮੈਡੀਕਲ ਰਿਕਾਰਡ
ਆਭਾ ਆਈ.ਡੀ ਤੋਂ ਬਿਨ੍ਹਾਂ ਵੀ ਹੋਵੇਗਾ ਇਲਾਜ, ਪਰ ਆਭਾ ਆਈ.ਡੀ ਮਨੁੱਖ ਦੇ ਸਾਥੀ ਵਜੋਂ ਹੋਵੇਗੀ ਸਹਾਈ, ਜਿਸ ਨੂੰ ਬਣਾਉਣਾ ਅਤਿ ਜ਼ਰੂਰੀ—ਸਿਵਲ ਸਰਜਨ
ਫਿ਼ਰੋਜ਼ਪੁਰ, 28 ਅਗਸਤ, 2024: (ਹਰੀਸ਼ ਮੋਂਗਾ )
ਸਿਹਤ ਵਿਭਾਗ ਵੱਲੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਯੋਜਨਾ ਤਹਿਤ ਬੇਹਤਰੀਨ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਮਰੀਜਾਂ ਦਾ ਸਾਰਾ ਡਾਟਾ ਹੋਵੇਗਾ ਆਨ-ਲਾਈਨ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਫਿ਼ਰੋਜ਼ਪੁਰ ਡਾ: ਰਾਜਵਿੰਦਰ ਕੌਰ ਨੇ ਦੱਸਿਆ ਕਿ ਸਮੂਹ ਸਿਵਲ ਹਸਪਤਾਲਾਂ ਵਿਚ ਜਿਥੇ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਇਲਾਜ ਕੀਤਾ ਜਾਂਦਾ ਹੈ, ਉਥੇ ਹੀ ਇਲਾਜ ਲਈ ਇਕ ਹੋਰ ਕਦਮ ਵਧਾਉਂਦਿਆਂ ਇਲਾਜ ਨੂੰ ਆਯੁਸ਼ਮਾਨ ਭਾਰਤ ਡਿਜ਼ੀਟਲ ਅਕਾਊਂਟ (ਆਭਾ) ਯੋਜਨਾ ਤਹਿਤ ਆਨ-ਲਾਈਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਭਾ ਵਿਚ ਆਈ.ਡੀ ਬਣਾਉਣ ਨਾਲ ਮਰੀਜ ਨੂੰ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗਜ਼ਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ਼ ਨਾਲ ਚੁੱਕਣ ਦੀ ਜ਼ਰੂਰਤ ਨਹੀਂ ਰਹੇਗੀ, ਕਿਉਂਕਿ ਇਹ ਸਾਰਾ ਡਾਟਾ ਮਨੁੱਖ ਦੀ ਬਣੀ ਆਭਾ ਆਈ.ਡੀ ਤੋਂ ਆਟੋਮੈਟਿਕ ਡਾਕਟਰ ਚੈੱਕ ਕਰਨ ਦੇ ਸਮਰਥ ਹੋਣਗੇ ਅਤੇ ਮਰੀਜ ਨੂੰ ਇਕ ਤੋਂ ਦੂਸਰੇ ਡਾਕਟਰ ਕੋਲ ਇਲਾਜ ਕਰਵਾਉਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਗੱਲਬਾਤ ਕਰਦਿਆਂ ਸਿਵਲ ਸਰਜਨ ਫਿ਼ਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਕਿਸੇ ਹਾਦਸੇ ਸਮੇਂ ਜਾਂ ਅਚਾਨਕ ਸਿਹਤ ਸਮੱਸਿਆ ਆਉਣ ਸਮੇਂ ਮਰੀਜ ਜਾਂ ਉਸਦੇ ਆਸ਼ਰਿਤ ਤੁਰੰਤ ਮਰੀਜ ਨੂੰ ਹਸਪਤਾਲ ਲੈ ਕੇ ਜਾਂਦੇ ਹਨ ਅਤੇ ਹਸਪਤਾਲ ਵਿਚ ਪਹੁੰਚਣ ਤੋਂ ਬਾਅਦ ਉਸ ਦੇ ਪਹਿਲਾਂ ਹੋਏ ਇਲਾਜ ਸਬੰਧੀ ਕਾਗਜ਼ਾਤ, ਰਿਪੋਰਟਾਂ ਆਦਿ ਦਿਖਾਉਣੀਆਂ ਪੈਂਦੀਆਂ ਹਨ ਤਾਂ ਜ਼ੋ ਇਲਾਜ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਅਤੇ ਕਈ ਵਾਰ ਅਜਿਹੀਆਂ ਰਿਪੋਰਟਾਂ ਨਾਲ ਨਹੀਂ ਲੈ ਕੇ ਆਈਆਂ ਜਾਂਦੀਆਂ, ਜਿਸ ਸਦਕਾ ਮਰੀਜ ਦੇ ਇਲਾਜ ਵਿਚ ਦੇਰੀ ਹੁੰਦੀ ਸੀ ਅਤੇ ਹੁਣ ਇਸ ਦੇਰੀ ਨੂੰ ਖਤਮ ਕਰਨ ਅਤੇ ਰਿਪੋਰਟਾਂ ਆਦਿ ਦੀ ਅੜਚਣ ਨੂੰ ਖਤਮ ਕਰਨ ਦੇ ਮਨੋਰਥ ਨਾਲ ਅਜਿਹੀ ਆਭਾ ਆਈ.ਡੀ ਬਣਾਈ ਜਾ ਰਹੀ ਹੈ।
ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਬੇਹਤਰੀਨ ਸਿਹਤ ਸਹੂਲਤਾਂ ਲੈਣ ਅਤੇ ਇਲਾਜ ਸਮੇਂ ਰਿਪੋਰਟਾਂ ਦਾ ਬੋਝ ਚੁੱਕਣ ਤੋਂ ਮੁਕਤ ਹੋਣ ਦੇ ਮਨੋਰਥ ਨਾਲ ਤੁਰੰਤ ਆਭਾ ਦੀ ਆਈ.ਡੀ ਬਣਾਉਣ, ਜੋ ਕਿ ਸਮੂਹ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫਤ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਫਿ਼ਰੋਜ਼ਪੁਰ ਵਿਖੇ ਤਾਇਨਾਤ ਸਟਾਫ ਵੱਲੋਂ ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਦੀ ਆਭਾ ਆਈ.ਡੀ ਬਣਾਈ ਜਾ ਰਹੀ ਹੈ, ਜਦੋਂ ਕਿ ਪਿੰਡਾਂ ਵਿਚ ਆਸ਼ਾ ਵਰਕਰਾਂ ਵੱਲੋਂ ਆਈ.ਡੀ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸਦਾ ਬਾਰ ਕੋਡ ਸਕੈਨ ਕਰਕੇ ਜਾਂ ਆਨ-ਲਾਈਨ ਸਹੂਲਤ ਰਾਹੀਂ ਆਪਣੀ ਆਈ.ਡੀ ਬਣਾ ਸਕਦਾ ਹੈ, ਜਿਸ ਲਈ ਮਨੁੱਖ ਦਾ ਆਧਾਰ ਕਾਰਡ ਸਮੇਤ ਕੁਝ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਸਮੂਹ ਲੋਕਾਂ ਦੀ ਸਹੂਲਤ ਲਈ ਆਭਾ ਐਪ ਵੀ ਲਾਂਚ ਕੀਤਾ ਗਿਆ ਹੈ, ਜੋ ਕੋਈ ਵੀ ਵਿਅਕਤੀ ਆਪਣੇ ਮੋਬਾਇਲ ਦੇ ਪਲੇਅ ਸਟੋਰ ਵਿਚੋਂ ਡਾਊਨਲੋਡ ਕਰਕੇ ਸੋਖਾਲੇ ਤਰੀਕੇ ਨਾਲ ਆਪਣੀ ਆਈ.ਡੀ ਬਣਾ ਸਕਦਾ ਹੈ।
ਸਿਵਲ ਸਰਜਨ ਡਾ: ਰਾਜਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਆਭਾ ਆਈ.ਡੀ ਸਿਰਫ ਤੇ ਸਿਰਫ ਮਰੀਜ਼ ਦੀ ਬਿਮਾਰੀ ਨਾਲ ਸਬੰਧਤ ਦਸਤਾਵੇਜ਼ ਨੂੰ ਆਨ-ਲਾਈਨ ਰਿਕਾਰਡ ਰੱਖਣ ਵਜੋਂ ਬਣਾਇਆ ਗਿਆ ਹੈ ਅਤੇ ਜੇਕਰ ਕਿਸੇ ਮਰੀਜ ਦੀ ਆਈ.ਡੀ ਨਹੀਂ ਬਣੀ ਤਾਂ ਉਸ ਨੂੰ ਇਲਾਜ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਆਭਾ ਆਈ.ਡੀ ਦੀ ਖਾਸ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਕਿਸੇ ਵੀ ਹਸਪਤਾਲ ਵਿਚ ਪੁੱਜ ਕੇ ਉਥੇ ਲੱਗੇ ਕਿਯੂ.ਆਰ. ਕੋਡ ਨੂੰ ਸਕੈਨ ਕਰੋਗੇ ਤਾਂ ਤੁਹਾਡੀ ਬਿਨ੍ਹਾਂ ਲਾਈਨ ਵਿਚ ਲੱਗਿਆ ਪਰਚੀ ਕੱਟੀ ਜਾ ਸਕੇਗੀ ਜਿਥੇ ਜਾ ਕੇ ਵਿਅਕਤੀ ਬਿਨ੍ਹਾਂ ਕਿਸੇ ਦੇਰੀ ਤੋਂ ਆਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਭਾ ਆਈ.ਡੀ ਰਾਹੀਂ ਜਿੰਨੇ ਵੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਰਜਿਸਟਰਡ ਕੀਤੇ ਗਏ ਹਨ, ਉਹ ਵੀ ਵਿਅਕਤੀ ਨੂੰ ਉਸ ਦੀ ਆਈ.ਡੀ ਤੋਂ ਸਪੱਸ਼ਟ ਹੋ ਸਕਣਗੇ ਕਿ ਕਿਸ ਹਸਪਤਾਲ ਵਿਚ ਕਿਸ ਬਿਮਾਰੀ ਨਾਲ ਸਬੰਧਤ ਕੌਣ ਮਾਹਿਰ ਡਾਕਟਰ ਤਾਇਨਾਤ ਹੈ।