ਬੇਟੀ ਬੋਝ ਨਹੀਂ ਸਨਮਾਨ ਹੈ/ਬੇਟੀਆ ਨੂੰ ਬੌਝ ਨਾ ਸਮਝੋ-ਸਿਵਲ ਸਰਜਨ
ਬੇਟੀ ਬੋਝ ਨਹੀਂ ਸਨਮਾਨ ਹੈ/ਬੇਟੀਆ ਨੂੰ ਬੌਝ ਨਾ ਸਮਝੋ-ਸਿਵਲ ਸਰਜਨ
ਫਿਰੋ਼ਪੁਰ, 24.1.2022: ਬੇਟੀਆਂ ਨੂੰ ਬੌਝ ਨਾ ਸਮਝਿਆ ਜਾਵੇ ਸਗੋਂ ਓਹਨਾ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ। ਇਹ ਵਿਚਾਰ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਜਿੰਦਰਪਾਲ ਨੇ ਰਾਸ਼ਟਰੀ ਬਾਲੜੀ ਦਿਵਸ ਦੇ ਮੌਕੇ ਉਹਨਾਂ ਜਿਲ੍ਹਾ ਨਿਵਾਸੀਆ ਦੇ ਨਾਮ ਇੱਕ ਸੰਦੇਸ਼ ਕਰਨ ਮੌਕੇ ਰੱਖੇ। ਉਨ੍ਹਾਂ ਕਿਹਾ ਕਿ ਗਰਭ ਵਿਚ ਬੱਚੇ ਦਾ ਲਿੰਗ ਨਿਰਧਾਰਨ ਟੈਸਟ ਕਰਵਾਉਣਾ ਕਾਨੂੰਨੀ ਤੌਰ ਤੇ’ ਸਜ਼ਾ ਯੋਗ ਹੈ। ਵਿਭਾਗ ਨੇ ਪੀ.ਸੀ.ਪੀ.ਐਨ.ਡੀ.ਟੀ. ਐਕਟ1994 ਲਾਗੂ ਕਰਵਾਉਣ ਲਈ ਜਿਲ੍ਹੇ ਅੰਦਰ ਕੰਮ ਕਰਦੇ ਅਲਟਰਾ ਸਾਊਂਡ ਸੈਂਟਰਾਂ ਦੀ ਸਮੇ ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ। ਵਿਭਾਗ ਵੱਲੋ ਜਨਨੀ ਸ਼ਿਸ਼ੂ ਸੁਰਕਸ਼ਾ ਕਾਰਿਆਕ੍ਮ ਅਧੀਨ ਸਰਕਾਰੀ ਹਸਪਤਾਲਾਂ ਵਿੱਖੇ ਮੁਫ਼ਤ ਜਣੇਪੇ ਦੌਰਾਨ ਮੁਫ਼ਤ ਦਵਈਆਂ, ਮੁਫ਼ਤ ਜਾਂਚ ਅਤੇ ਮੁਫ਼ਤ ਖਾਣਾ ਉਪਲਬਧ ਕਰਵਾਇਆ ਜਾਂਦਾ ਹੈ।
ਇਸ ਤਰ੍ਹਾਂ ਹੀ ਕੰਜਕਾਂ ਦੀ ਸਾਂਭ ਸਕੀਮ ਦੇ ਤਹਿਤ ਪੰਜਾਬ ਦੇ ਸਰਕਾਰੀ ਹਸਪਤਲਾਂ ਵਿਖੇ ਇੱਕ ਸਾਲ ਤੱਕ ਤੋਂ ਲੜਕੀਆਂ ਅਤੇ 05 ਸਾਲ ਤੱਕ ਦੀਆਂ ਦਾ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਓਹਨਾਂ ਜਿਲ੍ਹਾ ਨਿਵਾਸੀਆ ਨੂੰ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਪੜਣ ਅਤੇ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ ਤਾਂ ਕਿ ਬੇਟੀਆਂ ਪਰਿਵਾਰ, ਸਨਮਾਨ ਅਤੇ ਦੇਸ਼ ਦੇ ਵਿਕਾਸ ਵਿੱਚ ਬਰਾਬਰ ਦਾ ਯੋਗਦਾਨ ਪਾ ਸਕਣ।
ਇਸ ਮੌਕੇ ਸੁਪਰਡੈਂਟ ਪਰਮਵੀਰ ਸਿੰਘ ਮੋਂਗਾ,ਸਟੈਨੋ ਟੂ ਸਿਵਲ ਸਰਜਨ ਵਿਕਾਸ ਕਾਲੜਾ,ਮ.ਪ.ਹ.ਵ. ਸਤਪਾਲ ਸਿੰਘ, ਜਿਲ੍ਹਾ ਅਕਾਊਂਟ ਅਫਸਰ ਰਵੀ ਚੋਪੜਾ ਅਤੇ ਜਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਅਤੇ ਕਈ ਹੋਰ ਹਾਜ਼ਰ ਸਨ