ਬੇਟੀ ਬਚਾਓ ਬੇਟੀ ਪੜ•ਾਓ ਮੁਹਿੰਮ ਤਹਿਤ ਪਟੇਲ ਨਗਰ ਵਿਖੇ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ 27 ਮਾਰਚ (ਏ. ਸੀ. ਚਾਵਲਾ) ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਅਧੀਨ ਡਾ ਵਾਈ ਕੇ ਗੁਪਤਾ ਸਿਵਲ ਸਰਜਨ ਫਿਰੋਜ਼ਪੁਰ ਜੀ ਦੀ ਅਗਵਾਈ ਹੇਠ ਪਿੰਡ ਪਟੇਲ ਨਗਰ, ਵਿਖੇ ਸਿਹਤ ਵਿਭਾਗ ਵੱਲੋਂ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਸਵਿੰਦਰ ਸਿੰਘ (ਬੱਬੂ) ਪ੍ਰਧਾਨ ਕੈਂਟੋਨਮੈਂਟ ਬੋਰਡ ਸਨ। ਇਸ ਮੌਕੇ ਤੇ ਸ੍ਰੀ ਵਿਜੇ ਭਾਸਕਰ, ਸੀ.ਈ.ਓ ਕੈਂਟੋਨਮੈਂਟ ਬੋਰਡ ਫ਼ਿਰੋਜ਼ਪੁਰ ਅਤੇ ਐਸ.ਡੀ.ਐਮ ਫ਼ਿਰੋਜ਼ਪੁਰ ਸ੍ਰੀ ਸੰਦੀਪ ਗੜਾ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਸੈਮੀਨਾਰ ਵਿੱਚ ਡਾ ਰੇਨੂੰ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ ਫ਼ਿਰੋਜ਼ਪੁਰ ਨੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਬਾਰੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਡਾ ਰਾਜੇਸ਼ ਭਾਸਕਰ, ਜ਼ਿਲ•ਾ ਫੈਮਲੀ ਪਲੈਨਿੰਗ ਅਫ਼ਸਰ ਫ਼ਿਰੋਜ਼ਪੁਰ ਅਤੇ ਡਾ ਤਰੁਨ ਪਾਲ ਸੋਢੀ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਬੇਟੀ, ਬੇਟੇ ਨਾਲੋਂ ਹਰ ਖੇਤਰ ਵਿੱਚ ਅੱਗੇ ਹੈ ਅਤੇ ਅੱਜ ਸਾਡੀ ਬੇਟੀ ਦੇਸ, ਸਮਾਜ ਅਤੇ ਰਾਸ਼ਟਰ ਦੀ ਸ਼ਾਨ ਹੈ। ਉਨ•ਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਫ਼ਿਰੋਜ਼ਪੁਰ ਜ਼ਿਲੇ• ਵਿੱਚ ਸਥਾਪਿਤ ਅਲਟਰਾਸਾਉਂਡਾ ਦੀ ਚੈਕਿੰਗ ਕੀਤੀ ਜਾਂਦੀ ਹੈ, ਜਿਸ ਦੇ ਕਾਰਨ ਫ਼ਿਰੋਜ਼ਪੁਰ ਜ਼ਿਲੇ• ਵਿਚ ਲੜਕੀਆਂ ਦੀ ਸੈਕਸ ਵੱਧ ਰਹੀ ਹੈ। ਉਨ•ਾਂ ਦੱਸਿਆ ਕਿ ਬੇਟੀ ਨੂੰ ਕੁੱਖ ਵਿੱਚ ਮਾਰਨ ਵਾਲੇ ਵਿਰੁੱਧ ਅਤੇ ਉਹ ਦਾ ਸਾਥ ਦੇਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਸਕੂਲ ਦੇ ਬੱਚਿਆ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਬਾਰੇ ਵੱਖ-ਵੱਖ ਭਾਸ਼ਣ ਦਿੱਤੇ ਗਏ ਅਤੇ ਨੁੱਕੜ ਨਾਟਕ ਰਾਹੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੋਢੀ ਨਗਰ ਸਕੂਲ ਦੇ ਬੱਚਿਆ ਵੱਲੋਂ ਭੰਗੜਾ ਕਰਕੇ ਸਮਾਗਮ ਵਿੱਚ ਆਏ ਲੋਕਾਂ ਦਾ ਮਨੋਰੰਜਨ ਕੀਤਾ ਗਿਆ । ਇਸ ਮੌਕੇ ਤੇ ਪਿੰਡ ਪਟੇਲ ਨਗਰ ਦੇ ਸਰਪੰਚ ਸਮੇਤ ਪਿੰਡ ਦੇ ਵਾਸੀ, ਸਿਹਤ ਵਿਭਾਗ ਦੇ ਸ੍ਰੀ ਮਤੀ ਮਨਿੰਦਰ ਕੋਰ, ਮਾਸ ਮੀਡੀਆ ਅਫ਼ਸਰ, ਸ੍ਰੀ ਮਤੀ ਲਿੱਲੀ ਰਾਣਾ, ਸ੍ਰੀ ਓਮ ਪ੍ਰਕਾਸ਼, ਏ.ਐਨ.ਐਮ ਅਤੇ ਆਸ਼ਾ ਵਰਕਰ ਵੀ ਹਾਜ਼ਰ ਸਨ।