Ferozepur News

ਬੀਐਸਐਫ ਸਰਹੱਦ ਤੋਂ ਬਰਾਮਦ ਕੀਤੀ ਡੇਢ ਕਿਲੋ ਹੈਰੋਇਨ

-ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਕਰੀਬ ਸਾਢੇ 7 ਕਰੋੜ: ਡੀਆਈਜੀ
03 ਨਵੰਬਰ, ਫਿਰੋਜ਼ਪੁਰ: ਸਰਹੱਦੀ ਸੁਰੱਖਿਆ ਬਲ ਦੀ 29 ਬਟਾਲੀਅਨ ਬੀ.ਓ.ਪੀ. ਗੱਟੀ ਹਯਾਤ ਇਲਾਕੇ ਵਿਚੋਂ ਡੇਢ ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸਰਹੱਦ ਤੋਂ ਬਰਾਮਦ ਕੀਤੀ ਹੈਰੋਇਨ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਜੀ ਬੀਐਸਐਫ ਫਿਰੋਜ਼ਪੁਰ ਰੇਂਜ਼ ਨੇ ਦੱਸਿਆ ਕਿ ਸਰਹੱਦ ਤੇ ਤਾਇਨਾਤ ਬੀਐਸਐਫ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੀਓਪੀ ਗੱਟੀ ਹਯਾਤ ਇਲਾਕੇ ਵਿਚ ਕੁਝ ਪਾਕਿਸਤਾਨੀ ਸਮੱਗਲਰ ਹਿੰਦੂਸਤਾਨ ਦੇ ਅੰਦਰ ਹੈਰੋਇਨ ਭੇਜਣ ਦੀ ਤਾਕ ਵਿਚ ਹਨ। ਡੀਆਈਜੀ ਨੇ ਦੱਸਿਆ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਬੀਓਪੀ ਗੱਟੀ ਹਯਾਤ ਇਲਾਕੇ ਵਿਚ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਇਸ ਦੌਰਾਨ ਸਰਹੱਦ ਤੋਂ ਉਨ੍ਹਾਂ ਨੂੰ ਡੇਢ ਕਿਲੋ ਹੈਰੋਇਨ ਬਰਾਮਦ ਹੋਈ। ਬੀਐਸਐਫ ਨੇ ਦੱਸਿਆ ਕਿ ਸਰਹੱਦ ਤੋਂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ ਸਾਢੇ ਸੱਤ ਕਰੋੜ ਰੁਪਏ ਹੈ।

Related Articles

Back to top button