Ferozepur News

ਬੀਐਸਐਨਐਲ ਨੇ ਫ਼ਿਰੋਜ਼ਪੁਰ ਵਿੱਚ ਉਤਸ਼ਾਹ ਨਾਲ ਮਆਇਆ 25ਵਾਂ ਸਥਾਪਨਾ ਦਿਵਸ

ਬੀਐਸਐਨਐਲ ਨੇ ਫ਼ਿਰੋਜ਼ਪੁਰ ਵਿੱਚ ਉਤਸ਼ਾਹ ਨਾਲ ਮਆਇਆ 25ਵਾਂ ਸਥਾਪਨਾ ਦਿਵਸ

ਬੀਐਸਐਨਐਲ ਨੇ ਫ਼ਿਰੋਜ਼ਪੁਰ ਵਿੱਚ ਉਤਸ਼ਾਹ ਨਾਲ ਮਆਇਆ 25ਵਾਂ ਸਥਾਪਨਾ ਦਿਵਸ
ਵੱਖ-ਵੱਖ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਅਤੇ ਵਫ਼ਾਦਾਰ ਗਾਹਕਾਂ ਨੂੰ ਕੀਤਾ ਸਨਮਾਨਿਤ

ਫਿਰੋਜ਼ਪੁਰ, 2-10-2024:  ਭਾਰਤ ਸੰਚਾਰ ਨਿਗਮ ਲਿਮਿਟਡ (ਬੀਐਸਐਨਐਲ) ਵੱਲੋਂ ਮੰਗਲਵਾਰ 1 ਅਕਤੂਬਰ 2024 ਨੂੰ ਸਥਾਨਕ ਜਨਰਲ ਮੈਨੇਜਰ ਦਫ਼ਤਰ ਵਿਖੇ ਆਪਣੇ 25ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ। ਇਸ ਮੋਕੇ ਜੀ ਐਮ ਬੀਐਸਐਨਐਲ ਫ਼ਿਰੋਜ਼ਪੁਰ, ਕੇ.ਡੀ. ਸਿੰਘ, ਡੀਜੀਐਮ ਸੰਜੀਵ ਅਗਰਵਾਲ, ਅਤੇ ਆਈਐਫਏ ਵਿਸ਼ਾਲ ਨਾਗਪਾਲ ਨੇ ਉਚੇਚੇ ਤੌਰ ’ਤੇ ਸ਼ਿਰਕੱਤ ਕਰਦਿਆਂ ਸਮੂਹ ਸਟਾਫ ਅਤੇ ਹਾਜਰ ਗ੍ਰਾਹਕਾਂ ਨੂੰ ਵਧਾਈ ਦਿੱਤੀ।

ਇਸ ਦੋਰਾਨ ਕਈ ਤਰਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਨੂੰ ਵੀ ਅੰਜਾਮ ਦਿੰਤਾ ਗਿਆ। ਇਸ ਮੌਕੇ ’ਤੇ ਵੱਖ-ਵੱਖ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਅਤੇ ਪੁਰਾਣੇ ਗ੍ਰਾਹਕਾਂ ਨੂੰ ਸਨਮਾਨਿਤ ਕਰਨ ਲਈ ਕਈ ਗਤੀਵਿਧੀਆਂ ਕੀਤੀਆਂ ਗਈਆਂ।

ਇਸ ਸਮਾਰੋਹ ਸਬੰਧੀ ਵਧੇਰੇ ਜਾਣਕਾਰੀ ਦੇਂਦਿਆਂ ਏਜੀਐਮ ਗੁਰਪ੍ਰੀਤ ਸਿੰਘ ਪਲਾਹਾ ਨੇ ਦੱਸਿਆ ਕਿ ਇਸ ਸਮਾਰੋਹ ਨੇ ਬੀਐਸਐਨਐਲ ਦੇ ਗ੍ਰਾਹਕਾਂ ਨਾਲ ਮਜ਼ਬੂਤ ਸੰਬੰਧਾਂ ਨੂੰ ਉਤਸ਼ਾਹਿਤ ਕੀਤਾ ਅਤੇ ਵਧੀਆ ਸੇਵਾਵਾਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਇਆ।ਇਸ ਮੋਕੇ ਯਸ਼ ਪੁਨੀਤ ਸਿੰਘ, ਪ੍ਰਿੰਸੀਪਲ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ ਸੋਸਾਇਟੀ ਪ੍ਰਿੰਸੀਪਲ ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲਿਟੈਕਨਿਕ ਕਾਲਜ ਮੋਗਾ ਅਤੇ ਖਾਲਸਾ ਟੈਕਸਟਾਈਲ ਵੀ ਸ਼ਾਮਲ ਸਨ ।

ਇਸ ਮੋਕੇ ਚੰਗੀਆਂ ਸੇਵਾਵਾਂ ਦੇਣ ਲਈ ਵਿਭਾਗ ਦੇ ਦੀਪਕ ਸ਼ਰਮਾ, ਜੇਟੀੳ, ਮੋਗਾ,ਅਤੁਲ ਪ੍ਰੀਤ, ਜੇਟੀੳ ਅਬੋਹਰ,ਰਜਦੀਪ ਸਿੰਘ, ਜੇ ਈ, ਫ਼ਿਰੋਜ਼ਪੁਰ ਸ਼ਾਮਲ ਸਨ।

ਇਸ ਮੋਕੇ ਕਰਵਾਏ ਪੇਂਟਿੰਗ ਮੁਕਾਬਲੇ ਦੇ ਵਿਜੇਤਾ :
* ਪਹਿਲਾ ਸਥਾਨ: ਕੁਮਾਰੀ ਕੰਚਨ, ਐਮਜੀਐਮ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ
* ਦੂਜਾ ਸਥਾਨ: ਕੁਮਾਰੀ ਸਰਿਕਾ, ਐਮਜੀਐਮ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ
* ਤੀਜਾ ਸਥਾਨ: ਮਾਸਟਰ ਰੋਹਨਦੀਪ ਸਿੰਘ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮੋਗਾ

Related Articles

Leave a Reply

Your email address will not be published. Required fields are marked *

Back to top button