ਬਿਨ•ਾ ਤਨਖਾਹੋਂ ਸਰਵ ਸਿੱਖਿਆ ਅਭਿਆਨ, ਰ.ਮ.ਸ.ਅ ਦੇ ਮੁਲਾਜ਼ਮਾਂ ਤੀਜੇ ਦਿਨ ਵੀ ਕਾਲੇ ਬਿੱਲੇ ਲਾ ਕੇ ਕੰਮ ਕੀਤਾ
ਫਿਰੋਜ਼ਪੁਰ 18 ਜੂਨ (ਏ.ਸੀ.ਚਾਵਲਾ ) ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਸਰਵ ਸਿੱਖਿਆ ਅਭਿਆਨ, ਰਮਸਅ ਦਫਤਰੀ ਕਰਮਚਾਰੀ ਜਿਥੇ ਕਰਜ਼ੇ ਦੇ ਭਾਰ ਹੇਠਾਂ ਦੱਬ ਚੁੱਕੇ ਹਨ ਅਤੇ ਘਰ ਚਲਾਉਣ ਤੋਂ ਵੀ ਬੇਬਸ ਨੇ, ਉਥੇ ਦੂਜੇ ਪਾਸੇ ਪੰਜਾਬ ਦੇ ਖਜ਼ਾਨਾ ਮੰਤਰੀ ਇਸ ਗੱਲ ਦੀ ਫਿਕਰ ਕੀਤੇ ਬਿਨ•ਾ ਡੈਨਮਾਰਕ ਛੁੱਟੀ ਮਨਾ ਰਹੇ ਹਨ। ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ, ਜਿਥੇ ਪੰਜਾਬ ਦੇ ਕਰਮਚਾਰੀ 3 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਬਦਹਾਲੀ ਦੇ ਦਿਨ ਕੱਟ ਰਹੇ ਨੇ ਦੂਜੇ ਪਾਸੇ ਸਰਕਾਰ ਦੇ ਮੰਤਰੀ ਆਪਣੇ ਫਰਜ਼ ਤੇ ਜ਼ਿੰਮੇਵਾਰੀ ਭੁੱਲ ਕੇ ਵਿਦੇਸ਼ ਵਿਚ ਛੁੱਟੀਆਂ ਮਨਾ ਰਹੇ ਹਨ। ਕਰਮਚਾਰੀਆਂ ਲਈ ਤਨਖਾਹਾਂ ਦਾ ਪ੍ਰਬੰਧ ਕਰਨ ਦੀ ਜਗ•ਾ ਖਜ਼ਾਨਾ ਮੰਤਰੀ ਪੰਜਾਬ ਛੱਡੇ ਕੇ ਆਪਣੀ ਜ਼ਿੰਮੇਵਾਰੀ ਤੇ ਇਨਸਾਨੀਅਤ ਦਾ ਵਿਖਾਵਾ ਕਰ ਹਨ ਤੇ ਕਰਮਚਾਰੀਆਂ ਨੂੰ ਸੜਕਾਂ ਤੇ ਰੂਲਣ ਲਈ ਮਜ਼ਬੂਰ ਕਰ ਰਹੇ ਹਨ। ਇਸੇ ਕਰਕੇ ਸਰਵ ਸਿੱਖਿਆ ਅਭਿਆਨ, ਰਮਸਅ ਦਫਤਰੀ ਕਰਮਚਾਰੀਆਂ ਵਲੋਂ 3 ਜੂਨ ਤੋਂ 10 ਜੂਨ ਤੱਕ ਜ਼ਿਲ•ਾ ਪੱਧਰੀ ਅਰਥੀ ਫੂਕ ਮੁਜਾਹਰੇ ਕੀਤੇ ਗਏ ਸਨ ਅਤੇ ਮੌਜ਼ੁਦਾ ਸਮੇ 16 ਜੂਨ ਤੋਂ ਕਾਲੇ ਬਿਲੇ ਲਗਾ ਕੇ ਦਫ਼ਤਰਾਂ ਵਿਚ ਕੰਮ ਕਰ ਰਹੇ ਹਨ। ਤਨਖਾਹਾਂ ਜਾਰੀ ਨਾ ਹੋਣ ਕਰਕੇ ਕਰਮਚਾਰੀਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਜੇਕਰ ਜਲਦ ਹੀ ਕਰਮਚਾਰੀਆਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਕਰਮਚਾਰੀ ਮੋਹਾਲੀ ਵਿਖੇ ਡੀ.ਜੀ.ਐਸ.ਈ. ਦਫ਼ਤਰ ਦਾ ਘਿਰਾਉ ਕਰਨਗੇ ਤੇ ਲੋੜ ਪੈਣ ਤੇ ਪੱਕਾ ਧਰਨਾ ਵੀ ਲਗਾਉਣਗੇ। ਇਸ ਮੌਕੇ ਸੁਖਦੇਵ ਸਿੰਘ, ਪ੍ਰਵੀਨ ਕੁਮਾਰ, ਸੰਦੀਪ ਕੁਮਾਰ, ਪਵਨ ਕੁਮਾਰ, ਸੁਨੀਲ ਕੁਮਾਰ, ਜਨਕ ਸਿੰਘ, ਵਰਿੰਦਰ ਸਿੰਘ, ਦਲਬੀਰ ਸਿੰਘ, ਲਖਵਿੰਦਰ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਮੈਡਮ ਕੀਰਤੀ, ਮੀਨਾਕਸ਼ੀ, ਵੰਦਨਾ, ਮਮਤਾ, ਸੋਨਮ ਤੇ ਵੀਨਾ ਹਾਜ਼ਰ ਸਨ।