ਬਿਜਲੀ ਬੋਰਡ ਮੁਲਾਜਮਾਂ ਵੱਲੋਂ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ਼ ਕੀਤੀ ਗੇਟ ਰੈਲੀ
ਕਿਹਾ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਹੱਲ ਕਰੇ:- ਪ੍ਰਧਾਨ ਰਮਨ ਲਹੋਰੀਆਂ
ਬਿਜਲੀ ਬੋਰਡ ਮੁਲਾਜਮਾਂ ਵੱਲੋਂ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ਼ ਕੀਤੀ ਗੇਟ ਰੈਲੀ
ਕਿਹਾ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਹੱਲ ਕਰੇ:- ਪ੍ਰਧਾਨ ਰਮਨ ਲਹੋਰੀਆਂ
ਫਿਰੋਜ਼ਪੁਰ 30 ਜੁਲਾਈ 2024 : ਪੰਜਾਬ ਰਾਜ ਬਿਜਲੀ ਬੋਰਡ ਸਬ ਡਵੀਜਨਲ ਫਿਰੋਜ਼ਪੁਰ ਸ਼ਹਿਰ ਦੇ ਮੁਲਾਜਮਾਂ ਵੱਲੋਂ ਹਾਊਸਿੰਗ ਬੋਰਡ ਕਲੋਨੀ ਬਿਜਲੀ ਬੋਰਡ ਦੇ ਦਫ਼ਤਰ ਵਿਖੇ ਰਮਨ ਲਹੋਰੀਆਂ ਸਿਟੀ ਡਵੀਜਨਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ਼ ਗੇਟ ਰੈਲੀ ਕੀਤੀ ਗਈ। ਰੈਲੀ ’ਚ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰਾਜੇਸ ਦੇਵਗਨ ਡਵੀਜਨਲ ਪ੍ਰਧਾਨ ਅਰਬਨ, ਰਜਿੰਦਰ ਕੁਮਾਰ ਸਕੱਤਰ ਫਿਰੋਜ਼ਪੁਰ ਡਵੀਜਨਲ, ਰਵੀ ਸ਼ਰਮਾ, ਵਰਿੰਦਰ ਚਾਵਲਾ, ਤੁਸ਼ਾਰ ਕੁਮਾਰ, ਰਾਮ ਲੁਭਾਇਆ ਪ੍ਰਧਾਨ ਝੋਕ ਹਰੀਹਰ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੰਗਾ ਦਾ ਨਿਪਟਾਰਾ ਨਹੀ ਕੀਤਾ ਗਿਆ ਜਿਵੇਂ ਕੱਚੇ ਕਾਮੇ ਪੱਕੇ ਕਰਨਾ, ਡੀਏ ਦੀਆਂ ਕਿਸ਼ਤਾ ਜਾਰੀ ਕਰਨਾ, ਬਿਜਲੀ ਬੋਰਡ ਅੰਦਰ ਪ੍ਰਈਵੇਟ ਠੇਕੇ ਤੇ ਭਰਤੀ ਬੰਦ ਕਰਕੇ ਪੱਕੇ ਤੌਰ ਤੇ ਭਰਤੀ ਕਰਨਾ, ਡੀਏ ਦਾ ਬਕਾਇਆ ਜਾਰੀ ਕਰਨਾ, ਨਵੀ ਭਰਤੀ ਕਰਨਾ ਆਦਿ ਸਮੇਤ ਵੱਖ-ਵੱਖ ਮੰਗਾਂ ਦਾ ਨਿਪਟਾਰਾ ਪੰਜਾਬ ਸਰਕਾਰ ਵੱਲੋਂ ਜਲਦੀ ਨਾਂ ਕੀਤਾ ਤਾਂ ਵੱਡੇ ਐਕਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸੇ ਤਰ੍ਹਾ ਉਨ੍ਹਾਂ ਕਿਹਾ ਪਾਵਰਕੌਮ ਦੀ ਮੈਨੇਜਮੈਂਟ ਵੱਲੋ ਵੀ ਮੁਲਾਜ਼ਮਾਂ ਦੀਆਂ ਵਿਭਾਗੀ ਮੰਗਾਂ ਜਲਦੀ ਤੋਂ ਜਲਦੀ ਪੂਰੀਆ ਕੀਤੀਆਂ ਜਾਣ ਨਹੀਂ ਤਾਂ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ।