Ferozepur News

ਬਾਲ ਮਜ਼ਦੂਰੀ ਖਾਤਮਾ ਸਪਤਾਹ 15 ਤੋਂ 21 ਜੂਨ 2015 ਤੱਕ -ਰਵਿੰਦਰ ਸਿੰਘ

S.RAVINDER SINGH DCਫਿਰੋਜ਼ਪੁਰ 10 ਜੂਨ (ਏ.ਸੀ.ਚਾਵਲਾ) ਜ਼ਿਲ•ੇ ਭਰ  ਵਿੱਚ ਬਾਲ ਮਜ਼ਦੂਰੀ ਖਾਤਮਾ ਸਪਤਾਹ 15 ਤੋਂ 21 ਜੂਨ 2015 ਤੱਕ  ਮਨਾਇਆ ਜਾਵੇਗਾ।  ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ.ਰਵਿੰਦਰ ਸਿੰਘ ਨੇ ਦੱਸਿਆ ਕਿ ਬਾਲ ਮਜ਼ਦੂਰੀ ਖਾਤਮਾ ਸਪਤਾਹ ਮਨਾਉਣ ਸੰਬੰਧੀ ਪੰਜਾਬ ਸਟੇਟ ਐਕਸ਼ਨ ਪਲਾਨ ਫਾਰ ਟੋਟਲ ਐਬੋਲਿਸ਼ਨ ਆਫ਼ ਚਾਈਲਡ ਲੇਬਰ ਮੁਤਾਬਿਕ ਕਾਰਵਾਈ ਕਰਦੇ ਹੋਏ  ਖਤਰਨਾਕ ਕਿੱਤਿਆਂ ਤੇ ਪ੍ਰੋਸੈਸਿਜ ਅਤੇ ਗੈਰ ਖਤਰਨਾਕ ਕਿੱਤਿਆਂ ਤੇ ਪ੍ਰੋਸੈਸਿੰਗ ਵਿਚ ਅਚਨਚੇਤ ਛਾਪੇ ਮਾਰਨ, ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਰਤ, ਪੁਲਿਸ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ, ਸਕੂਲ  ਸਿੱਖਿਆ, ਸਿਹਤ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਸਬ ਡਵੀਜਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਹਫਤੇ ਦੌਰਾਨ ਚੈਕਿੰਗ ਕਰਨਗੀਆਂ। ਦੋਸ਼ੀ ਪਾਏ ਗਏ ਵਿਅਕਤੀਆਂ ਨੂੰ ਘੱਟ ਤੋ ਘੱਟ 10 ਹਜਾਰ ਜੁਰਮਾਨਾ, 2 ਸਾਲ ਦੀ ਕੈਦ ਜਾਂ ਦੋਵੇਂ ਸਜਾਵਾਂ ਇਕੱਠੀਆਂ ਹੋ ਸਕਦੀਆਂ ਹਨ ਅਤੇ ਨਾਲ ਹੀ ਦੋਸ਼ੀ ਵਿਅਕਤੀ ਪਾਸੋਂ 20 ਹਜਾਰ ਰੁਪਏ ਪ੍ਰਤੀ ਬਾਲ ਮਜ਼ਦੂਰ ਰਿਕਵਰੀ ਕਰਕੇ ਜਿਲ•ਾ ਬਾਲ ਮਜ਼ਦੂਰ ਭਲਾਈ ਅਤੇ ਪੁਨਰਵਾਸ ਫੰਡ ਵਿਚ ਜਮ•ਾ ਕਰਵਾਇਆ ਜਾਵੇਗਾ। ਇਸ ਵਾਰ ਘਰੇਲੂ ਕੰਮਾਂ ਲਈ  ਕੰਮਾਂ ਤੇ 14 ਸਾਲ ਤੋ ਘੱਟ ਉਮਰ ਦੇ ਮਜ਼ਦੂਰਾਂ ਨੂੰ ਲਗਾਉਣ ਵਾਲੇ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਰਾਜ ਕੁਮਾਰ ਗਰਗ ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਬਾਲ ਮਜ਼ਦੂਰੀ (ਮਨਾਹੀ ਤੇ ਨਿਯੰਤਰਣ) ਐਕਟ 1986 ਦੀ ਧਾਰਾ 3, ਪੰਜਾਬ ਫੈਕਟ੍ਰੀਜ਼ ਐਕਟ 1948 ਦੀ ਧਾਰਾ 67 ਅਤੇ ਪੰਜਾਬ ਦੁਕਾਨਾਂ ਤੇ ਵਪਾਰਕ ਅਦਾਰੇ ਐਕਟ 1958 ਦੀ ਧਾਰਾ 29 ਅਧੀਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੀ ਮੁਕੰਮਲ ਮਨਾਹੀ ਹੈ। ਜੇਕਰ ਕੋਈ ਵਿਅਕਤੀ ਕਿਸੇ ਮਜ਼ਦੂਰ ਤੋਂ ਬੰਧੂਆ ਮਜ਼ਦੂਰੀ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਬੰਧੂਆ ਮਜ਼ਦੂਰੀ ਰੋਕਥਾਮ ਐਕਟ 1976 ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇ। ਉਨ•ਾਂ ਦੱਸਿਆ ਕਿ ਇਸ ਐਕਟ ਮੁਤਾਬਕ ਦੋਸ਼ੀ ਵਿਅਕਤੀ ਨੂੰ 3 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ•ਾਂ ਅੱਗੇ ਕਿਹਾ ਕਿ ਜ਼ਿਲ•ੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਪੂਰੀ ਤਰ•ਾਂ ਰਾਖੀ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਕਾਰੋਬਾਰ ਵਿੱਚ ਕੰਮ ਕਰਦੇ ਹੋਣ। ਉਨ•ਾਂ ਜ਼ਿਲ•ੇ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਮਜ਼ਦੂਰ ਨੂੰ ਬੰਧੂਆ ਬਣਾ ਕੇ ਕੰਮ ਲੈਣ ਦਾ ਮਾਮਲਾ ਉਨ•ਾਂ ਦੇ ਧਿਆਨ ਵਿੱਚ ਆਵੇ ਤਾਂ ਉਹ ਤੁਰੰਤ ਸਬੰਧਤ ਸਬ ਡਵੀਜ਼ਨ ਦੇ ਐਸ.ਡੀ.ਐਮ. ਨੂੰ ਸੂਚਿਤ ਕਰਨ ਤਾਂ ਜੋ ਤੁਰੰਤ ਉਨ•ਾਂ ਨੂੰ ਛੁਡਵਾ ਕੇ ਉਹਨਾਂ ਦੇ ਮੁੜ ਵਸੇਬੇ ਦਾ ਇੰਤਜ਼ਾਮ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਫਿਰੋਜਪੁਰ ਵਿਖੇ ਚਾਈਲਡ ਹੈਲਪ ਲਾਈਨ ਟੈਲੀਫੂਨ ਨੰ:01632-245317 ਤੇ ਸਥਾਪਤ ਕੀਤੀ ਗਈ ਹੈ, ਜ਼ਿਲ•ੇ ਦੀਆਂ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤਾਂ ਇਸ ਹੈਲਪ ਲਾਈਨ ਨੰਬਰ ਤੇ ਵੀ ਪ੍ਰਾਪਤ ਕੀਤੀਆਂ ਜਾਣਗੀਆਂ।

Related Articles

Back to top button