Ferozepur News

ਬਾਰ•ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ),ਸ਼ਹੀਦ ਊਧਮ ਸਿੰਘ ਸਕੂਲ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਸਕੂਲ ਦਾ
ਬਾਰ•ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Best Result in Exam by students

ਗੁਰੂਹਰਸਹਾਏ, 14 ਮਈ (ਪਰਮਪਾਲ ਗੁਲਾਟੀ)- ਇਲਾਕੇ ਦਾ ਸਭ ਤੋਂ ਪੁਰਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਜੋ ਕਿ ਹੁਣ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਹੁਣ ਇਸ ਵਾਰ ਵੀ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਵਿਦਿਆਰਥੀ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਇਸ ਵਾਰ ਇਸ ਸਕੂਲ ਦੇ 25 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ। ਇਹ ਸਾਰੀ ਵਧੀਆ ਕਾਰਗੁਜਾਰੀ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਭੱਟੀ ਦੇ ਯਤਨਾਂ ਸਦਕਾ ਹੋਈ ਹੈ। ਇਨ•ਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਕੂਲ ਨੂੰ ਉਚੀਆਂ ਪਦਵੀਆਂ &#39ਤੇ ਪਹੁੰਚਾਇਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਅਤੇ ਸਮੂਹ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ ਵੀ ਵਧਾਈ ਦਿੱਤੀ। ਉਨ•ਾਂ ਨੇ ਕਿਹਾ ਕਿ ਇਸ ਤੋਂ ਅੱਗੇ ਇਹ ਸਕੂਲ ਇਸ ਤੋਂ ਵੀ ਵਧੀਆਂ ਨਤੀਜੇ ਪ੍ਰਾਪਤ ਕਰੇਗਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

 

ਸ਼ਹੀਦ ਊਧਮ ਸਿੰਘ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਗੁਰੂਹਰਸਹਾਏ, 14 ਮਈ (ਪਰਮਪਾਲ ਗੁਲਾਟੀ)-  ਸ਼ਹੀਦ ਊਧਮ ਸਿੰਘ ਪਬਲਿਕ ਸੈਕੰਡਰੀ ਸਕੂਲ ਵਾਸਲ ਮੋਹਨ ਕੇ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਕੁੱਲ ਵਿਦਿਆਰਥੀਆਂ ਵਿਚੋਂ 65 ਫ਼ੀਸਦੀ ਵਿਦਿਆਰਥੀ ਫਸਟ ਡਵੀਜ਼ਨ ਨਾਲ ਪਾਸ ਹੋਏ। ਅਧਿਆਪਕ ਆਗੂ ਸੰਪੂਰਨ ਵਿਰਕ ਦੀ ਬੇਟੀ ਹਰਜੋਤ ਕੌਰ ਨੇ 83 ਫ਼ੀਸਦੀ ਨੰਬਰ ਲੈ ਕੇ ਸਾਇੰਸ ਵਿਸ਼ਿਆਂ ਨਾਲ ਬਾਰਵੀਂ ਪਾਸ ਕੀਤੀ, ਜਦ ਕਿ ਹਰਪ੍ਰੀਤ ਪੁੱਤਰ ਕਿਸ਼ੋਰ ਚੰਦ ਵਾਸੀ ਮੌਲਵੀ ਵਾਲਾ ਨੇ 81 ਪ੍ਰਤੀਸ਼ਤ, ਸਚਿਨ ਕੰਬੋਜ ਪੁੱਤਰ ਰਾਜਬਖਸ਼ ਕੰਬੋਜ ਨੇ ਸਾਇੰਸ ਵਿਸ਼ੇ ਵਿਚ 78 ਫ਼ੀਸਦੀ ਅੰਕ ਲੈ ਕੇ ਵਿਚ ਸਕੂਲ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਹਿਊਮਨਟੀ ਗਰੁੱਪ ਵਿਚ ਰਾਜਵਿੰਦਰ ਕੌਰ ਪੁੱਤਰੀ ਮੰਗਤ ਸਿੰਘ ਨੇ 80 ਪ੍ਰਤੀਸ਼ਤ ਲੈ ਕੇ ਪਹਿਲਾ, ਕਾਜਲ ਪੁੱਤਰੀ ਦੀਵਾਨ ਚੰਦ ਨੇ 79 ਪ੍ਰਤੀਸ਼ਤ ਅੰਕ ਲੈ ਕੇ ਦੂਜਾ, ਲਵਨੀਤ ਪੁੱਤਰ ਸਤਪਾਲ ਸਿੰਘ ਅਤੇ ਅਰਸ਼ਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 78 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ਅਤੇ ਮੈਨੇਜਰ ਜਗਦੀਸ਼ ਥਿੰਦ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।

Related Articles

Back to top button