ਬਾਜੇਕੇ ਜਮੀਨੀ ਵਿਵਾਦ ਸਮੇਤ ਵੱਖ ਵੱਖ ਮਸਲਿਆਂ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਅੈਸ ਅੈਸ ਪੀ ਦਫਤਰ ਦਿੱਤਾ ਵਿਸ਼ਾਲ ਧਰਨਾ
ਮਸਲੇ ਹੱਲ ਨਾ ਹੋਣ ਦੇ ਸੂਰਤ ਵਿੱਚ ਪੱਕਾ ਮੋਰਚਾ ਲਾਉਣ ਦ ਅੈਲਾਨ
ਬਾਜੇਕੇ ਜਮੀਨੀ ਵਿਵਾਦ ਸਮੇਤ ਵੱਖ ਵੱਖ ਮਸਲਿਆਂ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਅੈਸ ਅੈਸ ਪੀ ਦਫਤਰ ਦਿੱਤਾ ਵਿਸ਼ਾਲ ਧਰਨਾ
ਮਸਲੇ ਹੱਲ ਨਾ ਹੋਣ ਦੇ ਸੂਰਤ ਵਿੱਚ ਪੱਕਾ ਮੋਰਚਾ ਲਾਉਣ ਦ ਅੈਲਾਨ
ਫਿਰੋਜ਼ਪੁਰ 20 ਜਨਵਰੀ ( ) ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਿੱਚ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਦੀ ਅਗਵਾਈ ਵਿੱਚ ਅੈਸ ਅੈਸ ਪੀ ਦਫਤਰ ਫਿਰੋਜ਼ਪੁਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿੱਚ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਸਮੇਤ ਸੈਕੜੇ ਕਿਸਾਨਾਂ ਨੇ ਜ਼ੋਰਦਾਰ ਸ਼ਮੂਲੀਅਤ ਕੀਤੀ। ਇਕੱਤਰ ਹੋਏ ਕਿਸਾਨਾਂ, ਅੌਰਤਾ ਅਤੇ ਨੌਜਵਾਨਾਂ ਨੇ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਜੰਮਕੇ ਨਾਹਰੇਬਾਜ਼ੀ ਕੀਤੀ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਵਲੋਂ ਬਾਜੇਕੇ ਜਮੀਨੀ ਵਿਵਾਦ ਦਾ ਹੱਲ ਨਾ ਕਰਨ , ਰੋਡੇਵਾਲਾ ਦੇ ਕਿਸਾਨ ਕੁਲਦੀਪ ਸਿੰਘ ਨੂੰ ਇਨਸਾਫ ਨਾ ਦੁਵਾਉਣ, ਪਿੰਡ ਮਹਿਮਾ ਦੇ ਰਣਜੀਤ ਸਿੰਘ ਦੇ ਕਾਤਲਾਂ ਨੂੰ ਗਿਰਫਤਾਰ ਨਾ ਕਰਨ, ਯਾਰੇਸ਼ਾਹ ਅਤੇ ਰੁਕਣਸ਼ਾਹ ਵਾਲਾ ਦੀਆਂ ਕਤਲ ਹੋਈਆਂ ਲੜਕੀਆਂ ਦੇ ਕਾਤਲਾਂ ਨੂੰ ਗਿਰਫਤਾਰ ਨਾ ਕਰਨ, ਪਿੰਡ ਟਿੰਡਵਾ ਵਿੱਚ ਇਰਾਦਾ ਕਤਲ ਨਾਲ ਗੋਲੀ ਚਲਾਉਣ ਵਾਲੇ ਬਲਵੰਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਗਿਰਫਤਾਰ ਨਾ ਕਰਨ, ਪਿੰਡ ਕਮੱਗਰ ਦੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੇ ਕ੍ਰਿਪਾਲ ਸਿੰਘ ਸ਼ੂਸਕ ਨੇ ਪਰਚਾ ਨਾ ਦਰਜ ਕਰਨ, ਰਣਜੀਤ ਸਿੰਘ ਯਾਰੇਸ਼ਾਹ ਵਾਲਾ ਤੇ ਦਰਜ ਝੂਠਾ ਮਕੱਦਮ ਰੱਦ ਨਾ ਕਰਨ ਆਦਿ ਮਸਲਿਆਂ ਨੂੰ ਲੈਕੇ ਧਰਨਾ ਦਿੱਤਾ ਹੈ
ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਲੋਕਾਂ ਨੂੰ ਵਧੀਆ ਪ੍ਰਬੰਧ ਦੇਣ ਦੇ ਦਾਵੇ ਕਰਦੀ ਹੈ ਤੇ ਦੂਜੇ ਪਾਸੇ ਰੋਜਾਨਾ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੈਸ ਅੈਸ ਪੀ ਫਿਰੋਜ਼ਪੁਰ ਵਲੋਂ ਸਾਰੇ ਮਸਲਿਆਂ ਦੇ ਹੱਲ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ। ਇਸ ਲਈ ਜੀੰਦ ਰੈਲੀ ਹੋਣ ਤੱਕ ਉਡੀਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਲਦ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਪੱਕਾ ਮੋਰਚਾ ਲਾਇਆ ਜਾਵੇਗਾ।
ਇਸ ਮੌਕੇ ਗੁਰਮੀਤ ਸਿੰਘ ਮਹਿਮਾ , ਰੇਸ਼ਮ ਸਿੰਘ ਮਿੱਡਾ, ਗੁਰਮੀਤ ਸਿੰਘ ਪੋਜੋਕੇ , ਸੁਰਜੀਤ ਬਜ਼ੀਦਪੁਰ, ਜਤਿੰਦਰ ਰੌਫੀ, ਰਾਕੇਸ਼ ਲਾਧੂਕਾ, ਸੁਰਿੰਦਰ ਲਾਧੂਕਾ, ਪ੍ਰਵੀਨ ਬਾਜੇਕੇ, ਗੁਰਮੁਖ ਬਾਜੇਕੇ, ਗੁਰਦੀਪ ਸਿੰਘ ਵਸਤੀ ਗਾਮੇਵਾਲੀ, ਗੁਰਭੇਜ ਸਿੰਘ ਲੋਹੜਾ ਨਵਾਬ, ਗੁਰਸੇਵਕ ਸਿੰਘ ਖਵਾਜਾ ਖੜਕ, ਗੁਰਭੇਜ ਸਿੰਘ ਟਿੱਬੀ ਕਲਾਂ, ਛਿੰਦਰ ਸਿੰਘ ਯਾਰੇਸ਼ਾਹ, ਚੰਨਣ ਸਿੰਘ ਕਮੱਗਰ ਆਦਿ ਨੇ ਸੰਬੋਧਨ ਕੀਤਾ ।