ਬਸਤੀ ਭੱਟੀਆ ਵਾਲੀ ਕੋਲ ਬਣੀ ਸੜਕ ਦੀ ਖਸਤਾ ਹਾਲਤ ਨੂੰ ਸਬੰਧਿਤ ਠੇਕੇਦਾਰ ਵੱਲੋਂ ਆਪਣੇ ਪੱਧਰ ਤੇ ਖਰਚਾ ਕਰਕੇ ਕੀਤਾ ਜਾਵੇਗਾ ਦੁਰੱਸਤ
ਫਿਰੋਜ਼ਪੁਰ 12 ਜੁਲਾਈ 2020 ਕਾਰਜ ਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਸ੍ਰ. ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਬਸਤੀ ਭੱਟੀਆ ਵਾਲੀ ਕੋਲ ਨਗਰ ਕੌਂਸਲ ਦੇ ਤਕਨੀਕੀ ਅਧਿਕਾਰੀਆ ਵਲੋਂ ਆਪਣੀ ਦੇਖ^ਰੇਖ ਹੇਠਾ ਨਵੀਂ ਸੜਕ ਬਣਾਈ ਗਈ ਹੈ ਅਤੇ ਇਹ ਸੜਕ ਬਣਾਉਣ ਲਈ ਸਪੈਸੀਫਿਕੇਸ਼ਨਾਂ ਅਨੁਸਾਰ ਮਟੀਰੀਅਲ ਦੀ ਵਰਤੋ ਕੀਤੀ ਗਈ ਹੈ, ਪਰ ਸੜਕ ਹੇਠਾ ਮੇਨ ਹੋਲ ਦੇ ਢੱਕਣ ਦੱਬ ਜਾਣ ਕਾਰਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਲੋਂ ਇਸ ਸੜਕ ਨੂੰ ਪੁਟਿਆ ਗਿਆ ਸੀ ਤਾ ਜੋ ਮੇਨ ਹੋਲ ਦੇ ਢਕਣਾ ਨੂੰ ਉਚਾ ਚੁਕਿਆ ਜਾ ਸਕੇ, ਤਕਨੀਕੀ ਤੋਰ ਤੇ ਸੀਵਰੇਜ਼ ਦੇ ਢਕਣ ਸੜਕ ਤਿਆਰ ਕਰਨ ਉਪਰੰਤ ਹੀ ਉਪਰ ਚੁੱਕੇ ਜਾਂਦੇ ਹਨ.
ਉਨ੍ਹਾਂ ਅੱਗੇ ਦੱਸਿਆ ਕਿ ਇਸ ਸੜਕ ਨੂੰ ਮੁੜ ਦੁਬਾਰਾ ਦੁਰੱਸਤ ਕਰਨ ਲਈ ਸਬੰਧਿਤ ਠੇਕੇਦਾਰ ਨੂੰ ਹਦਾਇਤ ਕਰ ਦਿੱਤੀ ਗਈ ਹੈ ਅਤੇ ਇਸ ਤੇ ਜੋ ਖਰਚ ਆਉਦਾ ਹੈ ਉਹ ਵੀ ਸਬੰਧਿਤ ਠੇਕੇਦਾਰ ਆਪਣੇ ਪੱਧਰ ਤੇ ਹੀ ਕਰੇਗਾ। ਇਸ ਖਰਚ ਦਾ ਬੋਝ ਕਿਸੇ ਪ੍ਰਕਾਰ ਵੀ ਨਗਰ ਕੌਂਸਲ ਜਾਂ ਸਰਕਾਰ ਉੱਪਰ ਨਹੀ ਪਵੇਗਾ. ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੀਵਰੇਜ਼ ਦੇ ਮੇਨ ਹੋਲਾ ਨੂੰ ਉੱਚਾ ਕਰਨਾ ਬਹੁਤ ਜਰੂਰੀ ਸੀ ਤਾਂ ਜੋ ਭੱਵਿਖ ਵਿਚ ਕਿਸੇ ਪ੍ਰਕਾਰ ਦੀ ਸੀਵਰੇਜ਼ ਦੀ ਬਲਾਕੇਜ਼ ਨਾ ਹੋ ਸਕੇ।