Ferozepur News

ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਗੁਰੂਹਰਸਹਾਏ ਵਿਖੇ ਮਨਾਇਆ ਧੂਮਧਾਮ ਨਾਲ

ਗੁਰੂਹਰਸਹਾਏ, 30 ਸਤੰਬਰ (ਪਰਮਪਾਲ ਗੁਲਾਟੀ)- ਸਥਾਨਕ ਸ਼ਹਿਰ ਦੇ ਦੁਸਹਿਰਾ ਗਰਾਊਂਡ ਵਿਖੇ ਸ੍ਰੀ ਰਾਮਾ ਨਾਟਕ ਐਂਡ ਡਰਾਮਾਟਿਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਦੁਸਹਿਰੇ ਦਾ ਤਿਉਹਾਰ ਦੇਖਣ ਲਈ ਲੋਕ ਇਕੱਠੇ ਹੋਏ। ਇਸ ਤੋਂ ਪਹਿਲਾ ਇਸ 'ਤੇ ਅਧਾਰਿਤ ਕਈ ਤਰ•ਾਂ ਦੀਆਂ ਝਾਕੀਆਂ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਭਗਵਾਨ ਸ੍ਰੀ ਰਾਮ, ਲਛਮਣ, ਮਾਤਾ ਸੀਤਾ, ਰਾਮ ਭਗਤ ਹਨੂੰਮਾਨ ਦੇ ਨਾਲ ਲੰਕਾਪਤੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੀਆਂ ਝਾਕੀਆਂ ਕੱਢੀਆਂ ਗਈਆਂ। 
          ਇਸ ਦੁਸਹਿਰੇ ਮੇਲੇ ਵਿਚ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਉਨ•ਾਂ ਨਾਲ ਐਸ.ਡੀ.ਐਮ ਚਰਨਦੀਪ ਸਿੰਘ, ਐਸ.ਪੀ.ਐਚ ਬਿਕਰਮਜੀਤ ਸਿੰਘ, ਰਵੀ ਸ਼ਰਮਾਂ, ਗੁਰਦੀਪ ਢਿੱਲੋਂ, ਵਿੱਕੀ ਨਰੂਲਾ, ਆਤਮਜੀਤ ਡੇਵਿਡ, ਸੋਨੂੰ ਮੋਂਗਾ, ਸੀਮੂ ਪਾਸੀ, ਰਜਿੰਦਰ ਭਠੇਜਾ, ਅਜੀਤ ਬੇਰੀ, ਛਿੰਦਰਪਾਲ ਭੋਲਾ, ਵੇਦ ਪ੍ਰਕਾਸ਼, ਨਿੱਕੂ ਡੇਮਰਾ, ਰਾਜਾ ਕੁਮਾਰ, ਵਿੱਕੀ ਸਿੱਧੂ, ਹੰਸ ਰਾਜ ਬੱਟੀ ਆਦਿ ਤੋਂ ਇਲਾਵਾ ਸ਼ਹਿਰ ਦੇ ਕਈ ਹੋਰ ਸਖਸ਼ੀਅਤਾਂ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ।
         ਇਸ ਮੌਕੇ 'ਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਸ਼੍ਰੀ ਰਾਮਾ ਨਾਟਕ ਐਂਡ ਡਰਾਮੈਟਿਕ ਕਲੱਬ ਪ੍ਰਧਾਨ ਸੁਰਿੰਦਰ ਸਿਕਰੀ, ਸੈਕਟਰੀ ਸੁਰਿੰਦਰ ਮਾੜੂ ਮੋਂਗਾ, ਚੇਅਰਮੈਨ ਰਤਨ ਲਾਲ ਗਿਰਧਰ, ਡਾਇਰੈਕਟਰ ਤਿਲਕ ਰਾਜ ਤੇ ਸਤਪਾਲ ਵੋਹਰਾ, ਸਲਾਹਕਾਰ ਨੀਟਾ ਮੋਂਗਾ, ਕੋਮਲ ਸ਼ਰਮਾ, ਧਰਮਪਾਲ ਗੁਲਾਟੀ, ਜਗਦੀਸ਼ ਪ੍ਰਧਾਨ, ਰਜੇਸ਼ ਮਦਾਨ, ਅਨਿਲ ਮੋਂਗਾ, ਮਨੀਸ਼ ਤਲਵਾੜ, ਤਿਲਕ ਰਾਜ, ਦੀਪਕ ਸਚਦੇਵਾ, ਅਜੇ ਤਿਵਾੜੀ, ਕਾਲੀ ਚਰਨ ਆਦਿ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੀ। 
        ਇਸ ਪਵਿੱਤਰ ਮੌਕੇ 'ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਵਿਧਾਇਕ ਰਾਣਾ ਸੋਢੀ ਨੇ ਸਮੂਹ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੰਦਿਆ ਕਿਹਾ ਕਿ ਦੁਸਹਿਰਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਭਗਵਾਨ ਸ਼੍ਰੀਰਾਮ ਵਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਗਰਾਊਂਡ ਵਿਚ ਲੱਗੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਦੀ ਪੁਜਾਰੀ ਬਿੰਦੂ ਭਾਰਦਵਾਜ ਵਲੋਂ ਪੂਜਾ ਕਰਨ ਉਪਰੰਤ ਜਦੋਂ ਮੁੱਖ ਮਹਿਮਾਨਾਂ ਨੇ ਅਗਨੀ ਭੇਟ ਕੀਤੀ ਤਾਂ ਪੂਰਾ ਆਸਮਾਨ ਪਟਾਖਿਆਂ ਅਤੇ ਜੈ ਸ਼੍ਰੀਰਾਮ ਦੇ ਜੈਕਾਰਿਆਂ ਨਾਲ ਗੂੰਜ਼ ਉਠਿੱਆ। ਵੇਖਦੇ ਹੀ ਵੇਖਦੇ ਹੀ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤ ਧੂੰ-ਧੂੰ ਕਰਕੇ ਸੜ ਗਏ ਅਤੇ ਲੋਕਾਂ ਨੇ ਇਸ ਜਿੱਤ ਦੇ ਪ੍ਰਤੀਕ ਨੂੰ ਪੂਰੇ ਜੋਸ਼ ਨਾਲ ਮਨਾਇਆ ਗਿਆ। 
      ਇਸ ਮੌਕੇ ਤੇ ਦੁਸਹਿਰਾ ਕਮੇਟੀ ਅਤੇ ਸ਼੍ਰੀ ਰਾਮਾ ਨਾਟਕ ਐਂਡ ਡਰਾਮੈਟਿਕ ਕਲੱਬ ਵਲੋਂ ਮਹਿਮਾਨਾਂ ਦਾ ਸਵਾਗਤ ਕਰਦਿਆ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ ਲਖਵੀਰ ਸਿੰਘ ਅਤੇ ਐਸ.ਐਚ.ਓ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਤੈਨਾਤ ਪੁਲਸ ਪਾਰਟੀ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ•ਨ ਵਿਚ ਆਪਣੀ ਡਿਊਟੀ ਬਾਖੂਬੀ ਨਿਭਾਈ। 

Related Articles

Back to top button