ਫਿਰੋਜ਼ਪੁਰ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਹੋਵੇਗਾ ਸੁੰਦਰੀਕਰਨ
ਫਿਰੋਜ਼ਪੁਰ 31ਦਸੰਬਰ (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਇਤਿਹਾਸਕ ਸ਼ਹਿਰ ਫਿਰੋਜ਼ਪੁਰ ਨੂੰ ਖ਼ੂਬਸੂਰਤ ਬਣਾਉਣ ਲਈ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਹ ਜਾਣਕਾਰੀ ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਫਿਰੋਜ਼ਪੁਰ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਦੌਰਾ ਕਰਨ ਉਪਰੰਤ ਦਿੱਤੀ। ਉਨ•ਾਂ ਨੇ ਦੱਸਿਆਂ ਕਿ ਸਾਰਾਗੜ•ੀ ਗੁਰੂਦੁਆਰਾ ਮਾਲ ਰੋਡ ਤੋਂ ਰੇਲਵੇ ਪੁੱਲ , ਸ਼ਹੀਦ ਊਧਮ ਸਿੰਘ ਚੌਕ, ਦਿੱਲੀ ਗੇਟ, ਬਗ਼ਦਾਦੀ ਗੇਟ ਤੋ ਸ਼ਹੀਦ ਊਧਮ ਸਿੰਘ ਚੌਕ ਅਤੇ ਭਗਤ ਨਾਮ ਦੇਵ ਚੌਕ ਤੱਕ ਸੜਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਲੋੜ ਅਨੁਸਾਰ ਸੜਕ ਦੇ ਕਰਵ, ਫੁੱਟਪਾਥ ਵੀ ਬਣਾਏ ਜਾਣਗੇ। ਉਨ•ਾਂ ਇਹ ਵੀ ਦੱਸਿਆ ਕਿ ਸੜਕਾਂ ਦੇ ਕਿਨਾਰੇ ਤੇ ਵਿਚਕਾਰ ਸਜਾਵਟੀ ਬੂਟੇ ਲਗਾਏ ਜਾਣਗੇ ਅਤੇ ਪਾਸਿਆਂ ਤੇ ਬੈਠਣ ਲਈ ਬਹੁਤ ਵਧੀਆਂ ਬੈਂਚ ਵੀ ਲਗਾਏ ਜਾਣਗੇ। ਉਨ•ਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਫਿਰੋਜ਼ਪੁਰ ਦੀ ਸੁੰਦਰਤਾ ਵਿਚ ਹੋਰ ਵਾਧਾ ਹੋਵੇਗਾ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਵੱਲੋਂ ਪੁੱਡਾ, ਲੋਕ ਨਿਰਮਾਣ, ਨਗਰ ਕੌਂਸਲ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਤੇ ਕੰਮ ਤੁਰੰਤ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਸ੍ਰੀ.ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ, ਪੁੱਡਾ, ਲੋਕ ਨਿਰਮਾਣ ਵਿਭਾਗ, ਵਣ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।