ਫਿਰੋਜ਼ਪੁਰ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਜਾਰੀ ਮੁਹਿੰਮ ਤਹਿਤ 01 ਦੋਸ਼ੀ ਨੂੰ ਕਾਬੂ, 07 ਕਿਲੋ 30 ਗ੍ਰਾਮ ਹੈਰੋਇਨ ਅਤੇ ਕਰੂਜ ਕਾਰ (ਬਿਨਾਂ ਨੰਬਰੀ) ਬਰਾਮਦ
ਫਿਰੋਜ਼ਪੁਰ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਜਾਰੀ ਮੁਹਿੰਮ ਤਹਿਤ 01 ਦੋਸ਼ੀ ਨੂੰ ਕਾਬੂ, 07 ਕਿਲੋ 30 ਗ੍ਰਾਮ ਹੈਰੋਇਨ ਅਤੇ ਕਰੂਜ ਕਾਰ (ਬਿਨਾਂ ਨੰਬਰੀ) ਬਰਾਮਦ
ਫਿਰੋਜ਼ਪੁਰ: 14 ਨਵੰਬਰ 2023: ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਜਾਰੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ
ਕਰਦਿਆਂ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 07 ਕਿਲੋ 30 ਗ੍ਰਾਮ ਹੈਰੋਇਨ ਅਤੇ ਕਰੂਜ ਕਾਰ
(ਬਿਨਾਂ ਨੰਬਰੀ) ਬਰਾਮਦ ਕੀਤੀ।
ਸ਼੍ਰੀ ਦੀਪਕ ਹਿਲੋਰੀ ਐਸ.ਐਸ.ਪੀ ਫਿਰੋਜ਼ਪੁਰ ਜੀ ਵੱਲੋਂ ਪ੍ਰੈਸ ਨੂੰ ਜਾਣਕਾਰੀ
ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾਂ ਨਿਰਦੇਸ਼ਾ
ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਰਾਂ ਠੱਲ
ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਸੰਬਧੀ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ
ਸਮੁੂਹ ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ
ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਸ਼੍ਰੀ ਰਣਧੀਰ ਕੁਮਾਰ, ਆਈ.ਪੀ.ਐਸ, ਕਪਤਾਨ ਪੁਲਿਸ
(ਇੰਨ:) ਫਿਰੋਜਪੁਰ ਅਤੇ ਸ਼੍ਰੀ ਗੁਰਦੀਪ ਸਿੰਘ ਡੀ.ਐਸ.ਪੀ.(ਜੀਰਾ) ਦੀ ਨਿਗਰਾਨੀ ਹੇਠ ਇੰਸਪੈਕਟਰ
ਹਰਪ੍ਰੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੀ ਅਗਵਾਈ ਅਧੀਨ ਐਸ.ਆਈ
ਜੱਜਪਾਲ ਸਿੰਘ ਸੀ.ਆਈ.ਏ ਸਟਾਫ ਫਿਰੋਜ਼ਪੁਰ ਸਮੇਤ ਪੁਲਿਸ ਪਾਰਟੀ ਗਸ਼ਤ ਵਾਂ ਚੈਕਿੰਗ ਸ਼ੱਕੀ
ਪੁਰਸ਼ਾ ਅਤੇ ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਥਾਣਾ ਮੱਖੂ ਦੇ ਏਰੀਏ ਵਿੱਚ ਮੌਜੂਦ ਸੀ ਤਾਂ ਪੁਲਿਸ ਟੀਮ
ਨੂੰ ਇਤਲਾਹ ਮਿਲੀ ਕਿ ਹੁਣੇ ਹੁਣੇ ਜੀਰਾ-ਮੱਖੂ ਰੋਡ ਸਾਹਮਣੇ ਬਿਜਲੀ ਘਰ ਮੱਖੂ ਪਾਸ ਇੱਕ ਚਿੱਟੇ ਰੰਗ
ਦੀ ਕਰੂਜ ਗੱਡੀ ਜਿਸ ਦੀ ਨੰਬਰ ਪਲੇਟ ਵਾਲ਼ੀ ਥਾ ਪਰ ਅਢ ਲਿਖਿਆ ਹੋਇਆ ਹੈ। ਇਸ ਗੱਡੀ ਦੇ
ਡਰਾਇਵਰ ਨੇ ਜਾਣ ਬੁੱਝ ਕੇ ਤੇਜ ਸਪੀਡ ਨਾਲ ਕਾਰ ਚਲਾਉਦੇ ਹੋਏ ਇੱਕ ਮੋਟਰਸਾਇਕਲ ਪਰ ਸਵਾਰ
03 ਵਿਅਕਤੀਆ ਨਾਲ ਐਕਸੀਡੈਂਟ ਕਰ ਦਿੱਤਾ ਹੈ,
ਮੌਕਾ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੋਇਆ
ਹੈ ਜਿਸ ਨੇ ਮੋਢੇ ਪਰ ਕਿੱਟਾਂ ਲਮਕਾਈਆ ਹੋਈਆ ਹਨ। ਜਿਸ ਵਿੱਚ ਨਸ਼ੀਲੇ ਪਦਾਰਥ ਵੀ ਹੋ ਸਕਦੇ
ਹਨ, ਜਿਸ ਤੇ ਐਸ.ਆਈ ਜੱਜਪਾਲ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਮੌਕਾ ਤੇ ਪੁੱਜ ਕੇ ਕਾਬੂ ਕੀਤੇ
ਵਿਅਕਤੀ ਤੋਂ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ ਅਰਸ਼
ਪੁੱਤਰ ਲਖਬੀਰ ਸਿੰਘ ਵਾਸੀ ਬੀ-ਬਲਾਕ ਭੱਲਾ ਕਲੌਨੀ ਛੇਹਰਟਾ ਹਾਲ ਮਕਾਨ ਗਲੀ ਨੰ. 08 ਗਲੀ
ਨੰ.04 ਜੰਡ ਪੀਰ ਕਲੌਨੀ ਬੈਕ ਸਾਈਡ ਸ਼ੂਗਰ ਮਿੱਲ ਖੰਡ ਵਾਲਾ, ਥਾਣਾ ਛੇਹਰਟਾ ਜਿਲ੍ਹਾ ਅੰਮ੍ਰਿਤਸਰ
ਸਾਹਿਬ ਦੱਸਿਆ ਤੇ ਕਿਹਾ ਕਿ ਉਹਨਾ ਦੀ ਕਾਰ ਦਾ ਮੋਟਰਸਾਇਕਲ ਨਾਲ ਐਕਸੀਡੈਂਟ ਹੋਇਆ ਹੈ
ਅਤੇ ਉਸ ਨੇ ਆਪਣੇ ਦੂਸਰੇ ਸਾਥੀ ਦਾ ਨਾਮ ਰਾਜਿੰਦਰ ਸਿੰਘ ਉਰਫ ਰਿੰਕੂ ਪੁੱਤਰ ਮੁਖਤਿਆਰ ਸਿੰਘ
ਵਾਸੀ ਬੁਰਜ ਰਾਇ ਕੇ ਥਾਣਾ ਸਦਰ ਪੱਟੀ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਦੱਸਿਆ ਜੋ ਮੌਕਾ ਤੋਂ
ਫਰਾਰ ਹੋ ਗਿਆ ਹੈ। ਕਰੂਜ ਕਾਰ ਦੇ ਮੋਟਰਸਾਇਕਲ ਨਾਲ ਐਕਸੀਡੈਂਟ ਹੋਣ ਕਾਰਨ 03
ਵਿਅਕਤੀਆ ਕੁਲਦੀੋਪ ਸਿੰਘ, ਅਮਰ ਸਿੰਘ ਅਤੇ ਅਮਰ ਸਿੰਘ ਦੀ ਪੋਤਰੀ ਨਿਮਰਤ ਕੌਰ ਦੀ ਮੌਤ ਹੋ
ਗਈ। ਮੌਕਾ ਪਰ ਸ਼੍ਰੀ ਗੁਰਦੀਪ ਸਿੰਘ ਡੀ.ਐਸ.ਪੀ (ਜੀਰਾ) ਦੀ ਹਾਜਰੀ ਵਿੱਚ ਅਰਸ਼ਦੀਪ ਸਿੰਘ ਉਰਫ
ਅਰਸ਼ ਦੇ ਮੋਢਾ ਪਰ ਲਮਕਦੀਆ ਦੋਨੋ ਕਿੱਟਾ ਦੀ ਤਲਾਸ਼ੀ ਲੈਣ ਤੇ ਉਹਨਾਂ ਵਿੱਚੋ 02/02 ਪੈਕਟ ਚਿੱਟੇ
ਕੱਪੜੇ ਵਾਲੇ ਹੈਰੋਇਨ ਬਰਾਮਦ ਹੋਈ ਅਤੇ ਕਾਰ ਦੀ ਅੱਗੇ ਵਾਲੀ ਖੱਬੀ ਸੀਟ ਦੇ ਹੇਠੋ 03 ਪੈਕਟ ਚਿੱਟ ੇ
ਕੱਪੜੇ ਦੀ ਥੈਲ਼ੀ ਵਾਲੇ ਬਰਾਮਦ ਹੋਏ। ਇਹਨਾ ਸਾਰੇ ਪੈਕਟਾਂ ਦਾ ਵਜ਼ਨ 07 ਕਿਲੋ, 30 ਗ੍ਰਾਮ ਹੈਰੋਇਨ
ਹੋਇਆ।ਜਿਸ ਤੇ ਮੁਸਮੀ ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਰਾਜਿੰਦਰ ਸਿੰਘ ਉਰਫ ਰਿੰਕੂ ਖਿਲਾਫ
ਮੁਕੱਦਮਾ ਨੰ. 186 ਮਿਤੀ 13-11-2023 ਅ/ਧ 304 ਆਈ.ਪੀ.ਸੀ, 21/61/85 ਐਨ.ਡੀ.ਪੀ.ਐਸ
ਐਕਟ ਤਹਿਤ ਥਾਣਾ ਮੱਖੂ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਰਹਿੰਦੇ
ਦੋਸ਼ੀ ਰਾਜਿੰਦਰ ਸਿੰਘ ਉਰਫ ਰਿੰਕੂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।