Ferozepur News
ਫਿਰੋਜ਼ਪੁਰ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਵਾਹਨਾ ਦੀ ਚੈਕਿੰਗ ਕੀਤੀ ਤੇਜ਼
ਪ੍ਰਭਾਵੀ ਸੀਲਿੰਗ ਯੋਜਨਾ ਅਤੇ ਵਾਹਨਾਂ ਦੀ ਜਾਂਚ ਦੇ ਕੰਮ ਲਈ ਅੰਤਰ-ਜ਼ਿਲ੍ਹਾ/ਰੈੱਡ ਅਲਰਟ ਪੁਆਇੰਟਾਂ ਪਰ ਵਿਸ਼ੇਸ਼ ਨਾਕਿਆਂ ਦਾ ਕੀਤਾ ਗਿਆ ਪ੍ਰਬੰਧ
ਫਿਰੋਜ਼ਪੁਰ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਵਾਹਨਾ ਦੀ ਚੈਕਿੰਗ ਕੀਤੀ ਤੇਜ਼
ਪ੍ਰਭਾਵੀ ਸੀਲਿੰਗ ਯੋਜਨਾ ਅਤੇ ਵਾਹਨਾਂ ਦੀ ਜਾਂਚ ਦੇ ਕੰਮ ਲਈ ਅੰਤਰ-ਜ਼ਿਲ੍ਹਾ/ਰੈੱਡ ਅਲਰਟ ਪੁਆਇੰਟਾਂ ਪਰ ਵਿਸ਼ੇਸ਼ ਨਾਕਿਆਂ ਦਾ ਕੀਤਾ ਗਿਆ ਪ੍ਰਬੰਧ
ਫਿਰੋਜ਼ਪੁਰ, 23 ਜੁਲਾਈ, 2022:
ਲੋਕਾਂ ਵਿੱਚ ਸੁਰੱਖਿਆ ਤੇ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਫਿਰੋਜ਼ਪੁਰ ਪੁਲਿਸ ਨੇ ਸ਼ਨੀਵਾਰ ਨੂੰ ਡੀ.ਜੀ.ਪੀ. ਗੌਰਵ ਯਾਦਵ ਆਈ.ਪੀ.ਐੱਸ. ਜੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਫਿਰੋਜ਼ਪੁਰ ਵਿੱਚ ਜ਼ਿਲ੍ਹਾ/ਸ਼ਹਿਰ ਦੀ ਸੀਲਿੰਗ ਅਤੇ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ।
ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਆਈ.ਪੀ.ਐੱਸ. ਨੇ ਦੱਸਿਆ ਕਿ ਸ਼ਾਮ 4.00 ਵਜੇ ਤੋਂ ਸ਼ਾਮ 7.00 ਵਜੇ ਤੱਕ ਚੱਲਣ ਵਾਲੇ ਇਸ ਸਮੁੱਚੇ ਆਪ੍ਰੇਸ਼ਨ ਦੀ ਅਗਵਾਈ ਇੰਸਪੈਕਟਰ ਜਨਰਲ ਪੁਲਿਸ (ਫਿਰੋਜ਼ਪੁਰ ਰੇਂਜ) ਫਿਰੋਜ਼ਪੁਰ ਸ਼੍ਰੀ ਜਸਕਰਨ ਸਿੰਘ ਆਈ.ਪੀ.ਐੱਸ. ਦੁਆਰਾ ਕੀਤੀ ਗਈ ਅਤੇ ਵਾਹਨਾਂ ਦੀ ਚੌਕਸੀ ਅਤੇ ਚੈਕਿੰਗ ਨੂੰ ਤੇਜ਼ ਕਰਨ ਲਈ ਵਿਸ਼ੇਸ਼ ਨਾਕੇ ਲਗਾਏ ਗਏ ਸਨ। ਫਿਰੋਜ਼ਪੁਰ ਵਿੱਚ ਦਾਖਲ ਹੋਣ ਅਤੇ ਬਾਹਰ ਨਿਕਲਣ ਵਾਲੇ ਸਾਰੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਲਈ ਵੱਧ ਤੋਂ ਵੱਧ ਪੁਲਿਸ ਅਧਿਕਾਰੀ ਅਤੇ ਮੈਨਪਾਵਰ ਲਾਮਬੰਦ ਕੀਤੇ ਜਾ ਰਹੇ ਹਨ ਅਤੇ ਪ੍ਰਭਾਵਸ਼ਾਲੀ ਜ਼ਿਲ੍ਹਾ ਸੀਲਿੰਗ/ਸਿਟੀ ਸੀਲਿੰਗ ਵੀ ਕੀਤੀ ਜਾ ਰਹੀ ਹੈ। ਗਜ਼ਟਿਡ ਅਫ਼ਸਰਾਂ/ਸਟੇਸ਼ਨ ਹਾਊਸ ਅਫ਼ਸਰ/ਇੰਸਪੈਕਟਰਾਂ ਦੀ ਨਿਗਰਾਨੀ ਹੇਠ ਜ਼ਿਲ੍ਹੇ/ਸ਼ਹਿਰ ਦੇ ਸੀਲਿੰਗ ਪੁਆਇੰਟਾਂ ‘ਤੇ ਨਾਕੇ ਲਗਾਏ ਗਏ ਹਨ ਜੋ ਲੋਕਾਂ ਦੀ ਸੁਰੱਖਿਆ ਲਈ ਬਾਰੀਕੀ ਨਾਲ ਚੈਕਿੰਗ ਨੂੰ ਯਕੀਨੀ ਬਣਾਉਣਗੇ।
ਪੰਜਾਬ ਭਰ ਵਿੱਚ ਇਸ ਮੁਹਿੰਮ ਨੂੰ ਚਲਾਉਣ ਲਈ ਡੀ.ਜੀ.ਪੀ. ਗੌਰਵ ਯਾਦਵ ਆਈ.ਪੀ.ਐੱਸ. ਦੇ ਨਿਰਦੇਸ਼ਾਂ ‘ਤੇ, ਐੱਸ.ਐੱਸ.ਪੀ. ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੀ ਹਰਕਤ ‘ਤੇ ਤਿੱਖੀ ਨਜ਼ਰ ਰੱਖਣ ਲਈ ਕੁਝ ਸੈਕਟਰ ਨਿਰਧਾਰਤ ਕੀਤੇ ਗਏ ਸਨ, ਜਿਨ੍ਹਾਂ ਦੀ ਨਿਗਰਾਨੀ ਐਸਪੀ ਰੈਂਕ ਦੇ ਅਧਿਕਾਰੀ ਦੁਆਰਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਮੁੱਚੀ ਫੋਰਸ ਨੂੰ ਚੈਕਿੰਗ ਦੀ ਕਿਸਮ ਬਾਰੇ ਵੀ ਜਾਣੂ ਕਰਵਾਇਆ ਗਿਆ।
ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਆਈ.ਪੀ.ਐੱਸ. ਨੇ ਦੱਸਿਆ ਕਿ ਸਾਰੇ ਗਜ਼ਟਿਡ ਅਧਿਕਾਰੀ ਅਤੇ ਨਾਕਾ ਇੰਚਾਰਜ ਅੰਤਰਰਾਜੀ ਨਾਕਿਆਂ ‘ਤੇ 30 ਐਨ.ਜੀ.ਓਜ਼/ਈ.ਪੀ.ਓਜ਼ ਦੀ ਤਾਇਨਾਤੀ ਨੂੰ ਯਕੀਨੀ ਬਣਾਉਣਗੇ, 16 ਅੰਤਰ ਜ਼ਿਲਾ ਨਾਕਿਆਂ ‘ਤੇ ਅਤੇ 07 ਸਿਟੀ ਸੀਲਿੰਗ/ਰੈੱਡ ਅਲਰਟ ਨਾਕੇ ‘ਤੇ ਤਾਇਨਾਤ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਵਿਸ਼ੇਸ਼ ਵਾਹਨ ਚੈਕਿੰਗ ਅਭਿਆਨ ਦੌਰਾਨ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਕਰੀਬ 400 ਗਡੀਆਂ ਦੀ ਚੈਕਿੰਗ ਕੀਤੀ ਗਈ।ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਅਪਰੇਸ਼ਨ ਦੌਰਾਨ ਹਰੇਕ ਨਿਵਾਸੀ ਨਾਲ ਨਿਮਰਤਾ ਨਾਲ ਪੇਸ਼ ਆਉਣ ਕਿਉਂਕਿ ਇਸ ਵਿਸ਼ੇਸ਼ ਚੈਕਿੰਗ ਦਾ ਉਦੇਸ਼ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਕਰਨਾ ਹੈ।