ਫਿਰੋਜ਼ਪੁਰ ਪੁਲਸ ਵਲੋਂ ਏ. ਟੀ. ਐਮ. ਤੋੜਨ ਵਾਲਾ ਗਿਰੋਹ ਦੇ 3 ਮੈਂਬਰ ਅਤੇ ਲੁੱਟਾਂ ਖੋਹਾਂ ਕਰਨ ਵਾਲੇ 2 ਵਿਅਕਤੀਆਂ ਸਮੇਤ 5 ਗ੍ਰਿਫਤਾਰ
ਫਿਰੋਜ਼ਪੁਰ 8 ਅਕਤੂਬਰ (ਏ.ਸੀ.ਚਾਵਲਾ) ਪਿਛਲੇ ਦਿਨੀਂ 2-3 ਅਕਤੂਬਰ 2015 ਦੀ ਦਰਮਿਆਨੀ ਰਾਤ ਨੂੰ ਮੋਚੀ ਫਿਰੋਜ਼ਪੁਰ ਫਿਰੋਜ਼ਪੁਰ ਸ਼ਹਿਰ ਸਥਿਤ ਓ. ਬੀ. ਸੀ. ਬੈਂਕ ਦੇ ਏ. ਟੀ. ਐਮ. ਦੇ ਗਾਰਡ ਨੂੰ ਸੱਟਾਂ ਮਾਰ ਕੇ ਏ. ਟੀ. ਐਮ. ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਜ਼ਿਲ•ਾ ਫਿਰੋਜ਼ਪੁਰ ਪੁਲਸ ਵਲੋਂ ਗ੍ਰਿਫਤਾਰ ਕਰ ਲਏ ਗਏ ਹਨ। ਏ. ਟੀ. ਐਮ. ਲੁੱਟਣ ਵਾਲੇ ਗਿਰੋਹ ਦੇ ਮੈਂਬਰਾਂ ਦੀ ਪਛਾਣ ਹਨੀ ਕੁਮਾਰ, ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰਾਨ ਮਹਿੰਦਰਪਾਲ ਵਾਸੀਅਨ ਤਹਿਸੀਲਦਾਰਾਂ ਵਾਲੀ ਗਲੀ ਜ਼ੀਰਾ ਗੇਟ, ਫਿਰੋਜ਼ਪੁਰ ਹਾਲ ਨਿਵਾਸੀ ਜਵਾਹਰ ਨਗਰ ਕੈਂਪ ਲੁਧਿਆਣਾ ਅਤੇ ਰਕੇਸ਼ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਵਜੋਂ ਕੀਤੀ ਗਈ ਹੈ। ਇਸ ਗਿਰੋਹ ਕੋਲੋਂ ਗੈਸ ਕਟਰ ਸਮੇਤ ਸਿਲੰਡਰ, ਇਕ ਮੋਟਰਸਾਈਕਲ ਸਪਲੈਂਡਰ ਪਲੱਸ, 2 ਮੋਬਾਇਲ ਫੋਨ ਸੈਮਸੰਗ ਅਤੇ ਇਕ ਕਾਪਾ ਬਰਾਮਦ ਕੀਤਾ ਗਿਆ ਹੈ। ਕਾਨਫਰੰਸ ਦੌਰਾਨ ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਬੀਤੀ 2 ਅਕਤੂਬਰ ਨੂੰ ਸਿਮਰਜੀਤ ਸਿੰਘ ਚੀਫ ਮੈਨੇਜਰ ਓ. ਬੀ. ਸੀ. ਬੈਂਕ ਫਿਰੋਜ਼ਪੁਰ ਸ਼ਹਿਰ ਨੇ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੂੰ ਇਤਲਾਹ ਦਿੱਤੀ ਕਿ 2 ਅਤੇ 3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਨ•ਾਂ ਦੇ ਬੈਂਕ ਦੇ ਏ. ਟੀ. ਐਮ. ਗਾਰਡ ਸਾਗਰ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਸੱਟਾਂ ਮਾਰ ਕੇ ਏ. ਟੀ. ਐਮ. ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਅਣਪਛਾਤਿਆਂ ਖਿਲਾਫ 458, 380 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਕਰ ਕਰ ਰਹੇ ਵਿਭੋਰ ਕੁਮਾਰ ਸ਼ਰਮਾ ਉਪ ਪੁਲਸ ਕਪਤਾਨ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਨ•ਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਦੀਪ ਸਿੰਘ ਮੁੱਖ ਥਾਣਾ ਸਿਟੀ ਫਿਰੋਜ਼ਪੁਰ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪੁਲਸ ਪਾਰਟੀ ਨੂੰ ਇਕ ਖੂਫੀਆ ਇਤਲਾਹ ਮਿਲਣ ਕਿ ਹਨੀ ਕੁਮਾਰ, ਹਰਵਿੰਦਰ ਸਿੰਘ ਅਤੇ ਰਕੇਸ਼ ਕੁਮਾਰ ਬਾਰਡਰ ਰੋਡ ਫਿਰੋਜ਼ਪੁਰ ਸ਼ਹਿਰ ਤੋਂ ਕਿਸੇ ਹੋਰ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰ ਰਹੇ ਹਨ ਜਿੰਨ•ਾਂ ਦੀ ਛਾਪੇਮਾਰੀ ਕਰਕੇ ਉਨ•ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚਕਰਤਾ ਨੇ ਦੱਸਿਆ ਕਿ ਉਨ•ਾਂ ਕੋਲੋਂ ਇਕ ਗੈਸ ਕਟਰ ਸਮੇਤ ਗੈਸ ਸਿਲੰਡਰ, ਮੋਟਰਸਾਈਕਲ, 2 ਮੋਬਾਇਲ ਫੋਨ ਅਤੇ ਤੇਜ਼ਧਾਰ ਕਾਪਾ ਜਿਸ ਨਾਲ ਏ. ਟੀ. ਐਮ. ਗਾਰਡ ਦੇ ਸੱਟਾਂ ਮਾਰੀਆਂ ਸਨ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਨ•ਾਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰ•ਾਂ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਪਾਰਟੀ ਨੇ ਬੀਤੀ 2 ਅਕਤੂਬਰ ਨੂੰ ਸ਼ਾਮ ਲਾਲ ਗਰੋਵਰ ਵਾਸੀ ਗੋਪੀ ਨਗਰ ਫਿਰੋਜ਼ਪੁਰ ਸ਼ਹਿਰ ਨੇ ਇਤਲਾਹ ਦਿੱਤੀ ਸੀ ਕਿ ਉਹ ਆਪਣੀ ਪਤਨੀ ਸਮੇਤ ਸਕੂਟਰ ਤੇ ਫਿਰੋਜ਼ਪੁਰ ਛਾਉਣੀ ਤੋਂ ਆਪਣੇ ਘਰ ਗੋਪੀ ਨਗਰ ਫਿਰੋਜ਼ਪੁਰ ਸ਼ਹਿਰ ਜਾ ਰਿਹਾ ਸੀ ਤਾਂ ਪਿਛੇ ਤੋਂ ਇਕ ਬਿਨ•ਾ ਨੰਬਰੀ ਮੋਟਰਸਾਈਕਲ ਤੇ ਸਵਾਰ ਵਿਅਕਤੀ ਜਿੰਨ•ਾਂ ਨੇ ਮੂੰਹ ਬੰਨ•ੇ ਹੋਏ ਸਨ ਆ ਕੇ ਉਨ•ਾਂ ਦੇ ਸਕੂਟਰ ਵਿਚ ਆਪਣਾ ਮੋਟਰਸਾਈਕਲ ਮਾਰਿਆ। ਜਿਸ ਦੇ ਚੱਲਦੇ ਉਹ ਦੋਵੇਂ ਸਕੂਟਰ ਤੋਂ ਹੇਠਾਂ ਡਿੱਗ ਪਏ ਤੇ ਉਕਤ ਮੋਟਰਸਾਈਕਲ ਸਵਾਰ ਵਿਅਕਤੀ ਉਸ ਦੀ ਪਤਨੀ ਦਾ ਪਰਸ ਜਿਸ ਵਿਚ 2 ਮੋਬਾਇਲ ਫੋਨ, 25 ਹਜ਼ਾਰ ਰੁਪÂੈ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਇਨ•ਾਂ ਵਿਅਕਤੀਆਂ ਖਿਲਾਫ ਥਾਣਾ ਕੈਂਟ ਫਿਰੋਜ਼ਪੁਰ ਵਿਖੇ 379-ਬੀ ਤਹਿਤ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਤਫਤੀਸ਼ ਦੌਰਾਨ ਬੀਤੀ 7 ਅਕਤੂਬਰ ਨੂੰ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਚੁੰਗੀ ਨੰਬਰ 7 ਤਤੇ ਚੈਕਿੰਗ ਕਰ ਰਹੀ ਸੀ ਤਾਂ ਸ਼ਮਸ਼ਾਨ ਘਾਟ ਵਾਲੀ ਸਾਈਡ ਤੋਂ ਇਕ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਜਿੰਨ•ਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਟਿੱਡੀ ਪੁੱਤਰ ਕਸ਼ਮੀਰ ਸਿੰਘ ਵਾਸੀ ਰੁਕਨਾ ਬੇਗੂ ਅਤੇ ਸੋਲੀਮ ਉਰਫ ਗੋਰਾ ਪੁੱਤਰ ਭੋਲਾ ਵਾਸੀ ਦੂਲੇਵਾਲਾ ਹਾਲ ਵਾਸੀ ਰੁਕਨੇਵਾਲਾ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਗਿਆ। ਜਿੰਨ•ਾਂ ਦੀ ਤਲਾਸ਼ੀ ਲੈਣ ਤੇ ਉਨ•ਾਂ ਕੋਲੋਂ ਚੋਰੀ ਕੀਤੇ ਹੋਏ 3 ਮੋਬਾਇਲ ਫੋਨ ਅਤੇ 10 ਹਜ਼ਾਰ ਰੁਪਏ ਨਕਦੀ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਹੋਰ ਹਾਂਡਾ ਡੀਲਕਲਸ ਬਰਾਮਦ ਹੋਇਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਤਾਂ 2 ਹੋਰ ਲੁੱਟਾਂ ਖੋਹਾਂ ਵਾਲੇ ਵਿਅਕਤੀ ਬਿੱਟੂ ਸਿੰਘ ਪੁੱਤਰ ਚਮਕੌਰ ਸਿੰਘ, ਬੂਟਾ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਵੱਡਾਘਰ ਥਾਣਾ ਬਾਘਾ ਪੁਰਾਣਾ ਜ਼ਿਲ•ਾ ਮੋਗਾ ਨੂੰ ਵੀ ਕਾਬੂ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਉਨ•ਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।