Ferozepur News

ਫਿਰੋਜ਼ਪੁਰ ਪਲਾਸਟਿਕ ਮੁਕਤ ਫਿਰੋਜ਼ਪੁਰ ਅਭਿਆਨ ਦੇ ਤਹਿਤ ਐਸ.ਡੀ.ਸੀਨੀਅਰ ਸੈਕੰਡਰੀ. ਸਕੂਲ, ਫਿ਼ਰੋਜ਼ਪੁਰ ਸ਼ਹਿਰ ਵਿਖੇ ਜਾਗਰੂਕਤਾ ਕੈਂਪ ਲਗਾਇਆ

 

ਫਿਰੋਜ਼ਪੁਰ ਪਲਾਸਟਿਕ ਮੁਕਤ ਫਿਰੋਜ਼ਪੁਰ ਅਭਿਆਨ ਦੇ ਤਹਿਤ ਐਸ.ਡੀ.ਸੀਨੀਅਰ ਸੈਕੰਡਰੀ. ਸਕੂਲ, ਫਿ਼ਰੋਜ਼ਪੁਰ ਸ਼ਹਿਰ ਵਿਖੇ ਜਾਗਰੂਕਤਾ ਕੈਂਪ ਲਗਾਇਆਫਿਰੋਜ਼ਪੁਰ ਪਲਾਸਟਿਕ ਮੁਕਤ ਫਿਰੋਜ਼ਪੁਰ ਅਭਿਆਨ ਦੇ ਤਹਿਤ ਐਸ.ਡੀ.ਸੀਨੀਅਰ ਸੈਕੰਡਰੀ. ਸਕੂਲ, ਫਿ਼ਰੋਜ਼ਪੁਰ ਸ਼ਹਿਰ ਵਿਖੇ ਜਾਗਰੂਕਤਾ ਕੈਂਪ ਲਗਾਇਆ

ਫਿਰੋਜ਼ਪੁਰ, 29.10.2021 : ਸਾਡਾ ਫਿਰੋਜ਼ਪੁਰ ਪਲਾਸਟਿਕ ਮੁਕਤ ਫਿਰੋਜ਼ਪੁਰ ਅਭਿਆਨ ਦੇ ਤਹਿਤ ਅੱਜ ਮਿਤੀ 29/10/2021 ਨੂੰ ਐਸ.ਡੀ.ਸੀਨੀਅਰ ਸੈਕੰਡਰੀ. ਸਕੂਲ, ਫਿ਼ਰੋਜ਼ਪੁਰ ਸ਼ਹਿਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਜਾਗਰੂਕਤਾ ਕੈਂਪ ਦੀ ਪ੍ਰਧਾਨਗੀ ਸ੍ਰੀ ਅਸ਼ੋਕ ਬਹਿਲ, ਸਕੱਤਰ ਰੈਡ ਕਰਾਸ, ਫਿਰੋਜ਼ਪੁਰ ਵੱਲੋਂ ਕੀਤੀ ਗਈ ਇਸ ਮੌਕੇ ਉਨ੍ਹਾ ਵੱਲੋ ਦੱਸਿਆ ਗਿਆ ਕਿ 2030 ਤੱਕ ਪਲਾਸਟਿਕ ਪ੍ਰਦੂਸ਼ਨ ਦੁਗਣਾ ਹੋ ਜਾਵੇਗਾ ਤੇ ਸਮੂਦਰ ਵਿੱਜ 66 ਸਾਲਾਂ ਵਿੱਚ ਜਿ਼ਨ੍ਹਾਂ ਪਲਾਸਟਿਕ ਜਮ੍ਹਾ ਹੋਇਆ ਹੈ ਉਨ੍ਹਾ ਆਉਣ ਵਾਲੇ 10 ਸਾਲਾਂ ਵਿੱਚ ਜਮ੍ਹਾ ਹੋ ਜਾਵੇਗਾ ।ਮਹਾਂਸਾਗਰਾਂ ਵਿੱਚ ਪਲਾਸਟਿਕ ਦਾ ਕੁੜਾ 30 ਕਰੋੜ ਟਨ ਤੱਕ ਪਹੁੰਚ ਸਕਦਾ ਹੈ, ਜ਼ੋ ਕਿ ਮਨੁਖਤਾ ਲਈ ਬਹੁਤ ਵੱਡਾ ਖਤਰਾਂ ਹੈ । ਇਸ ਲਈ ਹਰ ਇਕ ਵਿਦਿਆਰਥੀ ਨੂੰ ਪਲਾਸਟਿਕ ਮੁਕਤ ਫਿ਼ਰੋਜ਼ਪੁਰ ਅਭਿਆਨ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇ । ਇਸ ਮੋਕੇ ਤੇ ਸ੍ਰੀ ਤਰਲੋਚਣ ਚੋਪੜਾ ਵੱਲੋ ਵਿਦਿਆਰਥੀਆਂ ਨੂੰ ਈਕੋ ਬਰਿਕਸ਼ ਬਣਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਈਕੋ ਬਰਿਕ ਕਈ ਸਥਾਨ ਤੇ ਵਤਰੋਂ ਵਿੱਚ ਆਉਂਦੀਆਂ ਹਨ ,ਇਸ ਤਰ੍ਹਾ ਅਸੀਂ ਪਲਾਸਟਿਕ ਤੋਂ ਹੋਣ ਵਾਲੇ ਪ੍ਰਦੂਸ਼ਨ ਨੂੰ ਰੋਕ ਸਕਦੇ ਹਾਂ।
ਡਾ.ਰਾਮੇਸ਼ਵਰ ਸਿੰਘ ਵੱਲੋਂ ਪਲਾਸਟਿਕ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਹਵਾ, ਪਾਣੀ ਅਤੇ ਖਾਨੇ ਵਿੱਚ ਪਲਾਸਟਿਕ ਘੁੱਲ ਗਿਆ ਹੈ ਅਤੇ ਹਰ ਹਫਤੇ ਵਿੱਚ 5 ਗ੍ਰਾਮ ਮਾਇਕਰੋ ਪਲਾਸਟਿਕ ਖਾ ਰਹੇ ਹਾਂ।ਇੱਕ ਸਾਲ ਵਿੱਚ ਇਨ੍ਹਾਂ ਪਲਾਸਟਿਕ ਖਾ ਜਾਂਦੇ ਹਾਂ ਜ਼ੋ ਕਿ ਇਕ ਹੈਲਮੇਟ ਬਣਾਉਣ ਵਿੱਚ ਪਲਾਸਟਿਕ ਲਗਦਾ ਹੈ। ਹਰ ਮਨੁੱਖ ਦੀ ਜਿੰਦਗੀ ਵਿੱਚ ਲਗਭਗ 20 ਕਿਲੋ ਪਲਾਸਟਿਕ ਅੰਦਰ ਜਾਂਦਾ ਹੈ ਜ਼ੋ ਕਿ ਸਿਹਤ ਲਈ ਬਹੁਤ ਹੀ ਜਿਆਦਾ ਹਾਨਿਕਾਰਕ ਹੈ। ਇਸ ਸਬੰਧ ਵਿੱਚ ਵਿਜੇ ਵਿਕਟਰ ਅਧਿਆਪਕ ਵੱਲੋ ਵਾਤਾਵਰਣ ਤੇ ਵੱਖ—ਵੱਖ 02 ਗਰੁੱਪਾਂ ਵਿੱਚ ਪ੍ਰੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਮਾਨ ਦੇ ਸਨਮਾਨਿਤ ਕੀਤਾ ਗਿਆ ।
ਸ੍ਰੀ ਲਖਬੀਰ ਸਿੰਘ , ਏ.ਐਸ.ਆਈ , ਪੰਜਾਬ ਪੁਲਿਸ ਵੱਲੋ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ।ਸ੍ਰੀ ਮੌਕੇ ਤੇ ਸ੍ਰੀ ਪੀ.ਸੀ ਕੁਮਾਰ ਸਮਾਜ ਸੇਵਕ ਵੱਲੋ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਬਾਰੇ ਦੱਸਿਆ ਗਿਆ । ਸ੍ਰੀ ਪੁਸ਼ਕਰ ਸੈਣੀ, ਪ੍ਰਿੰਸੀਪ, ਐਸ.ਡੀ.ਸੀ.ਸੈ.ਸਕੂਲ, ਫਿ਼ਰੋਜ਼ਪੁਰ ਸ਼ਹਿਰ ਵੱਲੋ ਵੀ ਵਿਦਿਆਰਥੀਆਂ ਨੂੰ ਪਲਾਸਟਿਕ ਮੁਕਤ ਅਭਿਆਨ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਕਿਹਾ ।

Related Articles

Leave a Reply

Your email address will not be published. Required fields are marked *

Back to top button