ਫਿਰੋਜ਼ਪੁਰ ਦੌਰੇ ਤੇ ਆਏ ਬ੍ਰਿਟਿਸ਼ ਅਧਿਕਾਰੀਆਂ ਨੇ ਕੀਤਾ ਬਲਾਇੰਡ ਹੋਮ ਦਾ ਦੌਰਾ
ਫਿਰੋਜ਼ਪੁਰ ਦੌਰੇ ਤੇ ਆਏ ਬ੍ਰਿਟਿਸ਼ ਅਧਿਕਾਰੀਆਂ ਨੇ ਕੀਤਾ ਬਲਾਇੰਡ ਹੋਮ ਦਾ ਦੌਰਾ
ਫਿਰੋਜ਼ਪੁਰ 13 ਦਸੰਬਰ 2019 ( ) ਫ਼ਿਰੋਜ਼ਪੁਰ ਦੌਰੇ ਤੇ ਆਏ ਬ੍ਰਿਟਿਸ਼ ਆਰਮੀ ਦੇ ਅਧਿਕਾਰੀ ਵੀਰਵਾਰ ਨੂੰ ਗੁਰਦੁਆਰਾ ਸਾਰਾਗੜ੍ਹੀ ਵਿਖੇ ਸ਼ੀਸ਼ ਨਿਵਾਉਣ ਤੋਂ ਬਾਅਦ ਮੱਖੂ ਗੇਟ ਵਿਖੇ ਸਥਿਤ ਬਲਾਇੰਡ ਹੋਮ ਪਹੁੰਚੇ ਅਤੇ ਉਥੇ ਰਹਿ ਰਹੇ ਦਿਵਿਆਂਗਾ ਨਾਲ ਗੱਲਬਾਤ ਕੀਤੀ।
ਇਥੇ ਪਹੁੰਚੇ ਬ੍ਰਿਟਿਸ਼ ਆਰਮੀ ਦੀ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ, ਕੈਪਟਨ ਕਰੇਜ ਬਿਕੇਰਟਨ, ਭਾਰਤੀਯ ਮੂਲ ਦੇ ਬ੍ਰਿਟਿਸ ਕੈਪਟਨ ਜਗਜੀਤ ਸਿੰਘ ਸੋਹਲ, ਵਾਰੰਟ ਅਫਸਰ ਅਸ਼ੋਕ ਚੌਹਾਨ ਨੇ ਇਥੇ ਰਿਹ ਰਹੇ ਦਿਵਿਆਂਗਾ ਤੋਂ ਗੀਤ ਸੰਗੀਤ ਸੁਣਿਆ ਅਤੇ ਕੁਝ ਦਿਵਿਆਂਗਾ ਦਾ ਹੱਥ ਫੜ ਕੇ ਆਪਣੀ ਟੋਪੀ ਅਤੇ ਚੇਹਰੇ ਨਾਲ ਛੁਹਾ ਕੇ ਉਨ੍ਹਾਂ ਨੂੰ ਆਪਣੇ ਇਥੇ ਆਉਣ ਦਾ ਅਹਿਸਾਸ ਵੀ ਦਵਾਇਆ।
ਅਧਿਕਾਰੀਆਂ ਦਾ ਸਵਾਗਤ ਕਰਦਿਆਂ ਸਹਾਇਕ ਸੱਕਤਰ ਹਰੀਸ਼ ਮੌਂਗਾ ਨੇ 1954 ਵਿਚ ਡਾ. ਸਾਧੂ ਚੰਦ ਵਿਨਾਇਕ ਦੁਆਰਾ ਸ਼ੁਰੂ ਕੀਤੀ ਇਸ ਸੰਸਥਾ ਦੀ ਕਾਰਜ ਪ੍ਰਾਪਤੀ ਬਾਰੇ ਚਾਨਣਾ ਪਾਇਆ। ਇਸ ਮੌਕੇ ਅਧਿਕਾਰੀਆਂ ਕੰਪਿਊਟਰ ਰੂਮ ਵੀ ਦੇਖਿਆ ਜਿਥੇ ਦਿਵਿਆਂਗ ਵੱਲੋਂ ਕੰਪਿਊਟਰ ਚਲਾਉਂਦਾ ਦੇਖ ਉਹ ਹੈਰਾਨ ਰਹਿ ਗਏ। ਇਸ ਉਪਰੰਤ ਬ੍ਰਿਟਿਸ਼ ਅਧਿਕਾਰੀਆਂ ਨੇ ਬਲਾਇੰਡ ਹੋਮ ਨੂੰ ਵਧੀਆ ਢੰਗ ਨਾਲ ਚਲਾਉਣ ਵਾਸਤੇ ਸਮੂਹ ਮੈਨਜਮੈਂਟ ਦੀ ਪ੍ਰਸ਼ੰਸਾ ਵੀ ਕੀਤੀ। ਅੰਤ ਵਿਚ ਮੈਨਜੇਮੈਂਟ ਵੱਲੋਂ ਉਨ੍ਹਾਂ ਨੂੰ ਧੰਨਵਾਦ ਵਜੋਂ ਮੋਮੈਟੋ ਅਤੇ ਬਲਾਇੰਡ ਹੋਮ ਦੀ ਬਣੀ ਹੋਈ ਡੋਕੂਮੈਂਟਰੀ ਫਿਲਸ ਦੀ ਸੀਡੀ ਦਿੱਤੀ।
ਇਸ ਮੌਕੇ ਮੈਨੇਜਰ ਰਮੇਸ਼ ਸੇਠੀ, ਕੈਸ਼ੀਅਰ ਅਸ਼ੋਕ ਗੁਪਤਾ, ਕੇਅਰਟੇਕਰ ਅਵਤਾਰ ਸਿੰਘ ਆਦਿ ਹਾਜ਼ਰ ਸਨ।