Ferozepur News

ਫਿਰੋਜ਼ਪੁਰ ਕੈਨਾਲ ਸਰਕਲ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ‘ਚ ਹਰੀਕੇ ਕੈਨਾਲ ਡਵੀਜ਼ਨ ਦੀ ਟੀਮ ਨੇ ਟਰਾਫੀ ਜਿੱਤੀ

ਖੇਡਾਂ ਨਾਲ ਆਪਸੀ ਏਕਤਾ, ਭਾਈਚਾਰਾ, ਸਦਭਾਵਨਾ,ਮੇਲ ਮਿਲਾਪ ਵਿੱਚ ਵਾਧਾ ਹੋਣ ਤੇ ਜੀਵਨ ਨੂੰ ਚੰਗੀ ਸੇਧ ਮਿਲਦੀ ਹੈ:ਐਸ.ਈ.ਰਾਜੀਵ ਗੋਇਲ

ਫਿਰੋਜ਼ਪੁਰ ਕੈਨਾਲ ਸਰਕਲ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ‘ਚ ਹਰੀਕੇ ਕੈਨਾਲ ਡਵੀਜ਼ਨ ਦੀ ਟੀਮ ਨੇ ਟਰਾਫੀ ਜਿੱਤੀ
ਖੇਡਾਂ ਨਾਲ ਆਪਸੀ ਏਕਤਾ, ਭਾਈਚਾਰਾ, ਸਦਭਾਵਨਾ,ਮੇਲ ਮਿਲਾਪ ਵਿੱਚ ਵਾਧਾ ਹੋਣ ਤੇ ਜੀਵਨ ਨੂੰ ਚੰਗੀ ਸੇਧ ਮਿਲਦੀ ਹੈ: ਐਸ.ਈ.ਰਾਜੀਵ ਗੋਇਲ

ਫਿਰੋਜ਼ਪੁਰ ਕੈਨਾਲ ਸਰਕਲ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ 'ਚ ਹਰੀਕੇ ਕੈਨਾਲ ਡਵੀਜ਼ਨ ਦੀ ਟੀਮ ਨੇ ਟਰਾਫੀ ਜਿੱਤੀਫਿਰੋਜ਼ਪੁਰ, 23 ਨਵੰਬਰ ਫਿਰੋਜ਼ਪੁਰ ਕੈਨਾਲ ਸਰਕਲ ਫਿਰੋਜ਼ਪੁਰ ਵੱਲੋਂ ਰਾਜਸਥਾਨ ਕੈਨਾਲ ਡਵੀਜਨ, ਹਰੀਕੇ ਕੈਨਾਲ ਡਵੀਜ਼ਨ, ਈਸਟਨ ਕੈਨਾਲ ਡਵੀਜਨ, ਤੇ ਅਬੋਹਰ ਕੈਨਾਲ ਡਵੀਜ਼ਨ ਟੀਮਾਂ ਵਿਚਕਾਰ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਯੋਜਨ ਕੀਤਾ ਗਿਆ ਜਿਸ ਦੇ ਪਹਿਲੇ ਦਿਨ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਨਾਲ ਕੀਤੀ ਗਈ।

ਕ੍ਰਿਕਟ ਟੂਰਨਾਮੈਂਟ ਦੋਰਾਨ ਪਹਿਲਾ ਮੈਚ ਰਾਜਸਥਾਨ ਕੈਨਾਲ ਡਵੀਜ਼ਨ ਤੇ ਈਸਟਨ ਕੈਨਾਲ ਡਵੀਜ਼ਨ ਵਿਚਕਾਰ ਹੋਇਆ ਜਿਸ ਵਿੱਚੋਂ ਰਾਜਸਥਾਨ ਕੈਨਾਲ ਡਵੀਜ਼ਨ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਹ ਮੈਚ ਜਿੱਤ ਕੇ ਫਾਇਨਲ ਵਿੱਚ ਆਪਣਾ ਸਥਾਨ ਬਣਾਇਆ। ਅਬੋਹਰ ਅਤੇ ਹਰੀਕੇ ਕੈਨਾਲ ਡਵੀਜ਼ਨ ਦੋਰਾਨ ਹੋਏ ਮੈਚ ਵਿੱਚ ਹਰੀਕੇ ਕੈਨਾਲ ਡਵੀਜ਼ਨ ਦੀ ਟੀਮ ਨੇ ਵਧੀਆਂ ਖੇਡਦੇ ਹੋਏ ਫਾਇਨਲ ਵਿੱਚ ਜਗ੍ਹਾ ਬਣਾਈ।

ਟੂਰਨਾਮੈਂਟ ਦੇ ਦੂਸਰੇ ਦਿਨ ਫਿਰੋਜ਼ਪੁਰ ਕੈਨਾਲ ਸਰਕਾਰ ਦੇ ਐਸ.ਈ.ਰਾਜੀਵ ਗੋਇਲ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾ ਨੂੰ ਬੁੱਕੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਟੂਰਨਾਮੈਂਟ ਦਾ ਫਾਇਨਲ ਰਾਜਸਥਾਨ ਕੈਨਾਲ ਡਵੀਜ਼ਨ ਦੇ ਖਿਡਾਰੀਆਂ ਨੇ 15 ੳਵਰ ਖੇਡਦੇ ਹੋਏ ਹਰੀਕੇ ਕੈਨਾਲ ਡਵੀਜ਼ਨ ਨੂੰ 157 ਰਨ ਦਾ ਟਾਰਗਟ ਦਿੱਤਾ ਪਰੰਤੂ ਹਰੀਕੇ ਦੀ ਟੀਮ ਨੇ 12 ੳਵਰਾਂ ਵਿੱਚ ਹੀ ਇਹ ਮੈਚ ਜਿੱਤ ਕੇ ਟਰਾਫੀ ਆਪਣੇ ਨਾਮ ਕਰ ਲਈ।

ਇਸ ਮੌਕੇ ਮੁੱਖ ਮਹਿਮਾਨ ਐਸ.ਈ.ਰਾਜੀਵ ਗੋਇਲ, ਐਕਸੀਅਨ ਸੁਖਜੀਤ ਸਿੰਘ ਰੰਧਾਵਾ, ਐਕਸੀਅਨ ਕੈਪਟਨ ਅੰਮ੍ਰਿਤਵੀਰ ਸਿੰਘ ਰੰਧਾਵਾ, ਐਕਸੀਅਨ ਜਗਤਾਰ ਸਿੰਘ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਤੇ ਦੂਜੇ ਸਥਾਨ ਤੇ ਰਹਿਨ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।

ਮੈਚ ਵਿੱਚ ਰਾਜਸਥਾਨ ਡਵੀਜ਼ਨ ਦੇ ਰਵੀ ਨੇ 71 ਸਕੋਰ ਮਾਰ ਕੇ ਚੰਗਾ ਪ੍ਰਦਰਸ਼ਨ ਕੀਤਾ। ਜੇਤੂ ਟੀਮ ਦੇ ਹਿੰਮੀ ਸ਼ਰਮਾ ਮੈਨ ਆਫ਼ ਦਾ ਮੈਚ ਰਹੇ। ਫਿਰੋਜ਼ਪੁਰ ਕੈਨਾਲ ਸਰਕਲ ਦੇ ਇਤਿਹਾਸ ਵਿਚ ਪਹਿਲੀ ਵਾਰ ਸਰਕਲ ਦੀਆਂ ਚਾਰ ਡਵੀਜ਼ਨਾਂ ਵੱਲੋਂ ਮਿਲਕੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਹੈ ਇਸ ਉਦਮ ਤੇ ਮੈਂ ਸਾਰੀਆਂ ਡਵੀਜ਼ਨਾਂ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਾ ਹਾਂ ਇਹੋ ਜਿਹੀਆਂ ਖੇਡਾਂ ਨਾਲ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਉਥੇ ਸਾਡੇ ਸਾਰਿਆਂ ਵਿਚ ਆਪਸੀ ਏਕਤਾ, ਭਾਈਚਾਰਾ, ਸਦਭਾਵਨਾ,ਮੇਲ ਮਿਲਾਪ ਵਿੱਚ ਵਾਧੇ ਦੇ ਨਾਲ ਨਾਲ ਜੀਵਨ ਨੂੰ ਚੰਗੀ ਸੇਧ ਮਿਲਦੀ ਹੈ। ਮੈਂ ਐਕਸੀਅਨ ਰਾਜਸਥਾਨ ਸੁਖਜੀਤ ਸਿੰਘ ਰੰਧਾਵਾ ਤੇ ਉਨ੍ਹਾ ਦੀ ਟੀਮ ਦੇ ਨਾਲ ਨਾਲ ਜੇਤੂ ਟੀਮ ਤੇ ਦੂਜੀਆਂ ਟੀਮਾਂ ਦੇ ਖਿਡਾਰੀਆਂ ਨੂੰ ਵੀ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਡਵੀਜਨ ਲਈ ਚੰਗਾ ਪ੍ਰਦਰਸ਼ਨ ਕਰਨਗੀਆਂ। ਇਸ ਸ਼ੁਰੂਆਤ ਨੂੰ ਆਪਾ ਇੱਥੋਂ ਤੱਕ ਹੀ ਨਹੀ ਪੂਰੇ ਪੰਜਾਬ ਤੱਕ ਅੱਗੇ ਲੈ ਕੇ ਜਾਵਾਗੇ।

ਇਸ ਮੌਕੇ ਰਾਜਿੰਦਰ ਪਾਲ ਗੋਇਲ ਐਸ.ਡੀ.,ਜਸਵਿੰਦਰ ਸਿੰਘ ਬਾਹੀਆ ਸੂਪਰਡੈਂਟ,ਕੁਲਦੀਪ ਸਿੰਘ ਸੰਧੂ ਐਸ.ਡੀ.ੳ.ਵਿਸ਼ਾਲ ਕੁਮਾਰ ਐਸ.ਡੀ.ੳ.,ਗੁਲਾਬ ਸਿੰਘ ਸੰਧੂ ਐਸ.ਡੀ.ੳ.,ਅਵਤਾਰ ਸਿੰਘ ਜੇ.ਏ.,ਗੁਰਜੰਟ ਸਿੰਘ ਜੇ.ਈ.ਵੀ ਹਾਜਰ ਸਨ। ਟੂਰਨਾਮੈਂਟ ਵਿੱਚ ਅਪਾਇਰਾਂ ਦੀ ਭੂਮਿਕਾ ਉਤਮ ਚੰਦ ਬਜਾਜ, ਸੰਜੀਵ ਬਜਾਜ, ਅਸ਼ਵਨੀ ਕੁਮਾਰ ਨੇ ਨਿਭਾਈ ਤੇ ਕੁਮੈਂਟਰੀ ਵਿਜੇ ਹੈਪੀ ਨੇ ਕੀਤੀ।

Related Articles

Leave a Reply

Your email address will not be published. Required fields are marked *

Back to top button