Ferozepur News

ਫਿਰੋਜ਼ਪੁਰ ਵਿਚ ਨਿਕਲੀ ਪੰਜਾਬ ਸਰਕਾਰ ਦੇ ਵਾਅਦਿਆਂ ਦੀ ‘ਅਰਥੀ ਯਾਤਰਾ’ ਝਾੜੂਆਂ ਦੀ ਪੰਡ ਫੂਕ ਕੇ ਕੰਪਿਊਟਰ ਅਧਿਆਪਕਾਂ ਨੇ ਕੀਤੀ ਜਬਰਦਸਤ ਨਾਰੇਬਾਜੀ ਅਤੇ ਪਿੱਟ ਸਿਆਪਾ

ਜੌਨੀ ਸਿੰਗਲਾ ਦਾ ਮਰਨ ਵਰਤ 10ਵੇਂ ਦਿਨ ਵਿਚ ਦਾਖਲ

ਫਿਰੋਜ਼ਪੁਰ ਵਿਚ ਨਿਕਲੀ ਪੰਜਾਬ ਸਰਕਾਰ ਦੇ ਵਾਅਦਿਆਂ ਦੀ ‘ਅਰਥੀ ਯਾਤਰਾ’ ਝਾੜੂਆਂ ਦੀ ਪੰਡ ਫੂਕ ਕੇ ਕੰਪਿਊਟਰ ਅਧਿਆਪਕਾਂ ਨੇ ਕੀਤੀ ਜਬਰਦਸਤ ਨਾਰੇਬਾਜੀ ਅਤੇ ਪਿੱਟ ਸਿਆਪਾ

– ਮੁੱਖ ਮੰਤਰੀ ਨੂੰ ਆਪਣੇ ਘਰ ਅੱਗੇ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਨਜਰ ਨਹੀਂ ਆ ਰਹੇ – ਅਧਿਆਪਕ ਆਗੂ

ਜੌਨੀ ਸਿੰਗਲਾ ਦਾ ਮਰਨ ਵਰਤ 10ਵੇਂ ਦਿਨ ਵਿਚ ਦਾਖਲ

ਫਿਰੋਜ਼ਪੁਰ ਵਿਚ ਨਿਕਲੀ ਪੰਜਾਬ ਸਰਕਾਰ ਦੇ ਵਾਅਦਿਆਂ ਦੀ ‘ਅਰਥੀ ਯਾਤਰਾ’ ਝਾੜੂਆਂ ਦੀ ਪੰਡ ਫੂਕ ਕੇ ਕੰਪਿਊਟਰ ਅਧਿਆਪਕਾਂ ਨੇ ਕੀਤੀ ਜਬਰਦਸਤ ਨਾਰੇਬਾਜੀ ਅਤੇ ਪਿੱਟ ਸਿਆਪਾ
ਫਿਰੋਜ਼ਪੁਰ, 31 ਦਸੰਬਰ, 2024: ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਵਿੱਢੇ ਗਏ ਸੂਬਾ ਪੱਧਰੀ ਸੰਘਰਸ਼ ਦੇ ਤਹਿਤ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਸੱਦੇ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਇਕੱਠੇ ਹੁੰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਲੈ ਕੇ ਡੀਸੀ ਦਫਤਰ ਤੱਕ ਰੋਸ਼ ਮਾਰਚ ਕੀਤਾ ਗਿਆ ਤੇ ਉੱਥੇ ਪਹੁੰਚ ਗਏ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦੀ ਅਰਥੀ ਦੇ ਨਾਲ ਨਾਲ ਝਾੜੂਆਂ ਦੀ ਪੰਡ ਨੂੰ ਫੂਕਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ।

ਇਸ ਮੌਕੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ਼ ਸੰਘਰਸ਼ ਕਮੇਟੀ ਯੂਨੀਅਨ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਲਖਵਿੰਦਰ ਸਿੰਘ, ਜਿਲ੍ਹਾ ਕਨਵੀਨਰ ਜਤਿੰਦਰ ਸੋਢੀ, ਗੁਰਵਿੰਦਰ ਸਿੰਘ, ਮਨੀਸ਼ ਮੁਦਕੀ , ਮੋਹਨ ਲਾਲ, ਵਿਸ਼ਾਲ ਚਲਾਣਾ, ਹਰਮੀਤ ਕੰਬੋਜ, ਵਿਕਰਮਦੀਪ ਜ਼ੀਰਾ,ਅਸ਼ੋਕ ਬਾਰੀਆ ਸੰਦੀਪ ਕੰਬੋਜ, ਕੁਲਵਿੰਦਰ ਕੌਰ, ਲੱਕੀ ਕਥੂਰੀਆ, ਸੁਖਜਿੰਦਰ ਪਾਲ ਕੌਰ, ਸੋਨੀਆ ਸਚਦੇਵਾ,ਕੰਚਨ, ਹਰਦੀਪ ਕੌਰ,ਮਿਸਾਲ ਧਵਨ, ਕੰਵਲਪ੍ਰੀਤ ਸਿੰਘ , ਆਦਿ ਨੇ ਦੱਸਿਆ ਕੀ ਉਹਨਾਂ ਵੱਲੋਂ ਇੱਕ ਸਤੰਬਰ ਤੋਂ ਕੰਪਿਊਟਰ ਤੋਂ ਸੰਗਰੂਰ ਦੇ ਡੀਸੀ ਦਫਤਰ ਅੱਗੇ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਪਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਹ 4 ਦਿਨ ਤੇ 3 ਰਾਤਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਅੱਤ ਦੀ ਸਰਦੀ ਦੇ ਵਿੱਚ ਵੀ ਬੈਠੇ ਰਹੇ ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਜਿਸ ਮਗਰੋਂ ਉਨਾਂ ਦੇ ਸਾਥੀ ਜੋਨੀ ਸਿੰਗਲਾ ਵੱਲੋਂ 22 ਦਸੰਬਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤੇ ਅੱਜ ਉਹ 10ਵੇਂ ਦਿਨ ਵੀ ਡਟਿਆ ਹੋਇਆ ਹੈ। ਪਰ ਤਰਾਸਦੀ ਦੀ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਕਾਰਨ ਕੇਂਦਰ ਸਰਕਾਰ ਨੂੰ ਕੋਸ ਰਹੇ ਹਨ ਉੱਥੇ ਉਹਨਾਂ ਦੇ ਆਪਣੇ ਘਰ ਅੱਗੇ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਉਹਨਾਂ ਨੂੰ ਵਿਖਾਈ ਨਹੀਂ ਦੇ ਰਹੇ। ਮੁੱਖ ਮੰਤਰੀ ਸਮੇਤ ‘ਆਪ’ ਆਗੂਆਂ ਨੇ ਆਪਣੇ ਵਾਦਿਆਂ ਤੋਂ ਝਾੜਿਆ ਪੱਲਾ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਉਹਨਾਂ ਦੀ ਸਰਕਾਰ ਬਣਨ ਤੇ ਇਹਨਾਂ ਸਾਰੀਆਂ ਮੰਗਾਂ ਨੂੰ ਬਿਨਾਂ ਦੇਰੀ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਚੋਣ ਜੁਮਲਾ ਹੀ ਸਾਬਿਤ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਉਹਨਾਂ ਦੀਆਂ ਦਰਜਨਾਂ ਮੀਟਿੰਗਾਂ ਹੀ ਹੋ ਚੁੱਕੀਆਂ ਹਨ, ਉਹ ਉਹਨਾਂ ਦੀਆਂ ਮੰਗਾਂ ਸਬੰਧੀ ਭਲੀਭਾਂਤ ਜਾਣੂ ਹਨ ਪਰ ਦੋਵਾਂ ਮੰਤਰੀਆਂ ਦੇ ਨਾਲ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਸਬ ਕਮੇਟੀ ਦੇ ਮੈਂਬਰ ਵੀ ਹਨ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵੀ ਵੱਖ-ਵੱਖ ਮੀਟਿੰਗਾਂ ਦੇ ਦੌਰਾਨ ਉਨਾਂ ਨੂੰ ਝੂਠੇ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਪਿਛਲੀਂ ਸਰਕਾਰਾਂ ਦੇ ਪਦਚਿੰਨ੍ਹਾਂ ਤੇ ਹੀ ਚੱਲ ਰਹੇ ਹਨ।

ਕੀ ਹਨ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ

ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ ਉਹਨਾਂ ਦੀ ਸਿਰਫ ਇਹੋ ਮੰਗ ਹੈ ਕਿ ਉਨਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਬਾਕੀ ਕਰਮਚਾਰੀਆਂ ਵਾਂਗ ਬਹਾਲ ਕੀਤੇ ਜਾਣ ਉਨਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਜਿਨਾਂ ਕੰਪਿਊਟਰ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਨ ਕਰਕੇ ਮੌਤ ਹੋ ਚੁੱਕੀ ਹੈ। ਉਨਾਂ ਦੇ ਪਰਿਵਾਰਾਂ ਨੂੰ ਬਣਦੀ ਵਿੱਤੀ ਸਹਾਇਤਾ ਦਿੰਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇ। ਕੰਪਿਊਟਰ ਅਧਿਆਪਕਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਸਮਾਂ ਰਹਿੰਦੇ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਬਿਨਾਂ ਦੇਰੀ ਅਤੇ ਬਿਨਾਂ ਸ਼ਰਤ ਪੂਰਾ ਨਾ ਕੀਤਾ ਤਾਂ ਉਹ ਪੂਰੇ ਪੰਜਾਬ ਵਿੱਚ ਇੱਕ ਵੱਡਾ ਜਨ ਅੰਦੋਲਨ ਛੇੜ ਦੇਣਗੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।

ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਕਿਸੇ ਨਿਰਣਾਇਕ ਮੋੜ ਤੇ ਹੀ ਜਾ ਕੇ ਪੂਰਾ ਹੋਵੇਗਾ। ਉਹਨਾਂ ਕਿਹਾ ਕਿ ਜਿੱਥੇ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਇਸ ਸੰਘਰਸ਼ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋ ਰਹੇ ਹਨ।

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਰਬਜੀਤ ਸਿੰਘ ਭਾਵੜਾ ਨੇ ਨਿਭਾਈ। ਇਸ ਮੌਕੇ ਭਰਾਤਰੀ ਜਥੇਬੰਦੀਆਂ ਹਰਜੀਤ ਸਿੰਘ ਸਿੱਧੂ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ, ਰਾਜੀਵ ਹਾਂਡਾ ਗੌਰਮੈਂਟ ਟੀਚਰ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਮਹਿਮਾਂ ਸਾਥੀਆਂ ਸਮੇਤ, ਮਲਕੀਤ ਸਿੰਘ ਹਰਾਜ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ), ਨੀਰਜ ਯਾਦਵ ਅਧਿਆਪਕ ਆਗੂ, ਰਜਿੰਦਰ ਸਿੰਘ ਸੰਧਾ ਸਰਬ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਸੂਬਾ ਜਨਰਲ ਜਨਰਲ ਸਕੱਤਰ, ਸੁਖਜਿੰਦਰ ਸਿੰਘ ਖਾਨਪੁਰ ਗੌਰਮਿੰਟ ਸਕੂਲ ਟੀਚਰ ਯੂਨੀਅਨ, ਵਰੁਣ ਕੁਮਾਰ ਸਿੱਖਿਆ ਵਿਭਾਗ ਮਨਿਸਟਰੀਅਲ ਯੂਨੀਅਨ ਜ਼ਿਲ੍ਹਾ ਪ੍ਰਧਾਨ, ਦਿਨੇਸ਼ ਕੁਮਾਰ ਗੁਰਜੀਤ ਸਿੰਘ ਸੋਢੀ ਈਟੀਟੀ ਅਧਿਆਪਕ ਯੂਨੀਅਨ, ਕਮਲ ਸ਼ਰਮਾਂ, ਬੁੱਧ ਸਿੰਘ, ਸਰਬਜੋਤ ਸਿੰਘ ਮੁਤੀ,ਹਰਮਨਪ੍ਰੀਤ ਸਿੰਘ ਮੁੱਤੀ,ਪ੍ਰਿਤਪਾਲ ਸਿੰਘ, ਮੈਡਮ ਸ਼ਹਿਨਾਜ, ਕੁਲਵਿੰਦਰ ਕੌਰ, ਸੁਖਜਿੰਦਰ ਕੌਰ, ਸੁਨੀਆ ਸੇਠੀ, ਲੱਕੀ ਕਥੂਰੀਆ, ਕਮਲਾ ਰਾਣੀ, ਵੰਦਨਾ ਰਾਣੀ, ਕੰਚਨ ਸ਼ਰਮਾਂ ਆਦਿ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button