ਫਿਰੋਜ਼ਪੁਰ ਵਿਖੇ ਸ਼ਹੀਦ ਊਧਮ ਸਿੰਘ ਦਾ ਸੰਕਲਪ ਦਿਵਸ ਮਨਾਇਆ
13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ’ਚ ਅੱਜ ਦੇ ਦਿਨ ਮਾਰਿਆ ਸੀ ਮਾਈਕਲ ੳ ਡਵਾਇਰ ਨੂੰ
ਫਿਰੋਜ਼ਪੁਰ ਵਿਖੇ ਸ਼ਹੀਦ ਊਧਮ ਸਿੰਘ ਦਾ ਸੰਕਲਪ ਦਿਵਸ ਮਨਾਇਆ
–13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ’ਚ ਅੱਜ ਦੇ ਦਿਨ ਮਾਰਿਆ ਸੀ ਮਾਈਕਲ ੳ ਡਵਾਇਰ ਨੂੰ
–ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਵਿਖੇ ਸ਼ਹੀਦ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
ਫਿਰੋਜ਼ਪੁਰ, ਮਾਰਚ, 13, 2025: ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਵੱਲੋਂ ਵੀਰਵਾਰ ਨੂੰ ਸਥਾਨਕ ਸ਼ਹੀਦ ਊਧਮ ਸਿੰਘ ਭਵਨ ਵਿਖੇ ਸ਼ਹੀਦ ਦਾ ਸੰਕਲਪ ਦਿਵਸ ਮਨਾਇਆ ਗਿਆ। ਇਸ ਮੋਕੇ ਸੱਭ ਤੋਂ ਪਹਿਲੋਂ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਇਸ ਤੋਂ ਉਪਰੰਤ ਰਾਗੀ ਅਤੇ ਢਾਡੀ ਸਿੰਘਾਂ ਵੱਲੋਂ ਸ਼ਹੀਦਾਂ ਵਾਰਾਂ ਗਾ ਕੇ ਮਾਹੋਲ ਨੂੰ ਦੇਸ਼ਭਗਤੀ ਦੇ ਰੰਗ ਵਿਚ ਰੰਗ ਦਿੱਤਾ।ਸੰਕਲਪ ਦਿਵਸ ਮੋਕੇ ਸਾਰਾ ਦਿਨ ਗੁਰੂ ਕਾ ਲੰਗਰ ਅਤੇ ਚਾਹ ਪਾਣੀ ਸਾਰਾ ਦਿਨ ਅਤੁੱਟ ਚੱਲਦਾ ਰਿਹਾ। ਇਸ ਤੋਂ ਬਾਅਦ ਪਹਿਲੋਂ ਭਵਨ ਵਿਖੇ ਸਥਿੱਤ ਸ਼ਹੀਦ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਤੋਂ ਬਾਅਦ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸ਼ਹੀਦ ਦੇ ਬੁੱਤ ’ਤੇ ਜਾ ਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਐਡਵੋਕੇਟ ਬਲਜੀਤ ਸਿੰਘ ਕੰਬੋਜ਼ ਨੇ ਦੱਸਿਆ ਕਿ 13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਚ ਮਾਈਕਲ ਉਡਵਾਇਰ ਨੂੰ ਮਾਰ ਕੇ ਜੱਲ੍ਹਿਆਂਵਾਲਾ ਬਾਗ ਦਾ ਬਦਲਾ ਲੈ ਕੇ ਆਪਣੀ ਕਸਮ ਪੂਰੀ ਕੀਤੀ ਸੀ। ਇਸ ਲਈ ਇਸ ਦਿਨ ਨੂੰ ਸੰਕਲਪ ਦਿਵਸ ਵਜੋਂ ਮਨਾਇਆ ਗਿਆ ਹੈ।
ਭਗਵਾਨ ਸਿੰਘ ਸਾਮਾ ਅਤੇ ਬਲਜੀਤ ਸਿੰਘ ਕੰਬੋਜ਼ ਨੇ ਦੱਸਿਆ ਕਿ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ।ਇਸ ਲਈ ਇਲਾਕੇ ਦੀਆਂ ਸਮੂਹ ਸੰਗਤਾਂ ਨਾਲ ਵਿਚਾਰ ਮਸ਼ਵਰਾ ਕਰਕੇ 31 ਜੁਲਾਈ ਦੇ ਸਮਾਗਮ ਸਾਦਾ ਕਰਕੇ ,ਉਸ ਦੀ ਜਗ੍ਹਾ ਵੱਡਾ ਸਮਾਗਮ 13 ਮਾਰਚ ਨੂੰ ਸੰਕਲਪ ਦਿਵਸ ਦੇ ਤੌਰ ’ਤੇ ਮਨਾਇਆ ਜਾਇਆ ਕਰੇਗਾ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਭਗਵਾਨ ਸਿੰਘ ਨੂਰਪੁਰ ਪ੍ਰਧਾਨ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਫਿਰੋਜ਼ਪੁਰ, ਬਲਜੀਤ ਸਿੰਘ ਕੰਬੋਜ Dy.DA ਫਿਰੋਜ਼ਪੁਰ , ਸੁੱਚਾ ਸਿੰਘ,ਚੇਅਰਮੈਨ ਗੁਰਭੇਜ ਸਿੰਘ ਟਿੱਬੀ ਚੇਅਰਮੈਨ ਵੇਰਕਾ ਫਿਰੋਜ਼ਪੁਰ,ਜਸਬੀਰ ਸਿੰਘ ਜੋਸਨਪਰਮਿੰਦਰ ਸਿੰਘ ਥਿੰਦ, ਗੁਰਨਾਮ ਸਿੱਧੂ, ਮਲਕੀਅਤ ਸਿੰਘ ਲੋਹਗੜ੍ਹ ,ਹਰਜਿੰਦਰ ਸਿੰਘ ਖਾਲਸਾ, ਸੇਵਾ ਸਿੰਘ ਢੇਰੂ, ਚਰਣ ਸਿੰਘ , ਸਰਪੰਚ ਰੰਗਾਂ ਸਿੰਘ ਹਾਕੇ ਵਾਲਾ ,ਜੰਡ ਸਿੰਘ ਸਰਪੰਚ, ਰਛਪਾਲ ਸਿੰਘ, ਦਰਸ਼ਨ ਸਿੰਘ ਥਿੰਦ, ਸੁਖਦੇਵ ਸਿੰਘ ਹਾਕੇ ਵਾਲਾ, ਬਿੱਕਰ ਸਿੰਘ ਹਰੀਪੁਰ ,ਜੰਗ ਸਿੰਘ ਕੁਤਬੇਵਾਲਾ, ਬਲਦੇਵ ਸਿੰਘ ਸਾਂਦਾਂ ਮੌਜਾ, ਬਲਵੰਤ ਸਿੰਘ ਸੋਡੇ ਵਾਲਾ ,ਜੋਗਿੰਦਰ ਸਿੰਘ ਨੂਰਪੁਰ , ਰਿੰਕੂ ਗਰੋਵਰ ਪ੍ਰਧਾਨ ਬਲਾਸਮ ਕੰਬੋਜ, ਸੋਨੂ ਬਸਤੀ ਨਿਜ਼ਾਮ ਦੀਨ, ਬਾਜ ਸਿੰਘ ਸ਼ਾਹਦੀਨ ਵਾਲਾ, ਪ੍ਰੇਮ ਚੰਦ ਕਾਨੂੰਗੋ ਜਲਾਲਾਬਾਦ, ਤਰਸੇਮ ਸਿੰਘ ਨਾਗਪਾਲ, ਅਤੇ ਉਡੀਕ ਸਿੰਘ।