Ferozepur News

ਫਿਰੋਜ਼ਪੁਰ ਪੁਲਿਸ ਵੱਲੋ  6 ਕਿਲੋ ਅਫੀਮ ਸਣੇ  ਇੱਕ ਦੋਸ਼ੀ  ਗ੍ਰਿਫ਼ਤਾਰ 

ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਅਤੇ ਉਹਨਾਂ ਦਾ ਸਾਥ ਦੇਣ ਵਾਲਿਆਂ ਨੂੰ  ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ -- ਡਾ. ਨਰਿੰਦਰ ਭਾਰਗਵ

ਫਿਰੋਜ਼ਪੁਰ ਪੁਲਿਸ ਵੱਲੋ  6 ਕਿਲੋ ਅਫੀਮ ਸਣੇ  ਇੱਕ ਦੋਸ਼ੀ  ਗ੍ਰਿਫ਼ਤਾਰ 
ਫਿਰੋਜ਼ਪੁਰ ਪੁਲਿਸ ਵੱਲੋ  06 ਕਿਲੋ ਅਫੀਮ ਸਣੇ  ਇੱਕ ਦੋਸ਼ੀ  ਗ੍ਰਿਫ਼ਤਾਰ
ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਅਤੇ ਉਹਨਾਂ ਦਾ ਸਾਥ ਦੇਣ ਵਾਲਿਆਂ ਨੂੰ  ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ – ਡਾ. ਨਰਿੰਦਰ ਭਾਰਗਵ
ਫਿਰੋਜ਼ਪੁਰ 12 ਫਰਵਰੀ 2022 — ਫਿਰੋਜ਼ਪੁਰ ਪੁਲਸ ਵੱਲੋਂ ਲਗਾਤਾਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ  ਮੁਹਿੰਮ ਵਿੱਢੀ ਹੋਈ ਹੈ ਇਸੇ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਸ ਨੇ ਇਕ ਦੋਸ਼ੀ ਪਾਸੋਂ ਛੇ ਕਿਲੋ ਅਫੀਮ ਬਰਾਮਦ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕੀਤਾ .
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਐਸਐਸਪੀ  ਡਾ. ਨਰਿੰਦਰ ਭਾਰਗਵ  ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ  ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ, ਮੁੱਖ ਚੋਣ ਅਫਸਰ ਪੰਜਾਬ ਅਤੇ  ਡਾਇਰੈਕਟਰ ਜਨਰਲ ਪੁਲਿਸ, ਪੰਜਾਬ  ਵੱਲੋਂ ਇਲੈਕਸ਼ਨ ਦੇ ਸਬੰਧ ਵਿੱਚ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਫਿਰੋਜ਼ਪੁਰ ਵਿੱਚ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸਪੈਸ਼ਲ ਨਾਕਾਬੰਦੀਆਂ ਅਤੇ ਸ਼ਤਾਂ ਚੱਲ ਰਹੀਆਂ ਹਨ, ਜਿਸ ਵਿੱਚ ਜਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸ ਮਨਵਿੰਦਰ ਸਿੰਘ, ਕਪਤਾਨ ਪੁਲਿਸ (ਇੰਨਵ:) ਫਿਰੋਜਪੁਰ,  ਸੰਦੀਪ ਸਿੰਘ, ਉਪ ਕਪਤਾਨ ਪੁਲਿਸ (ਸ) ਜ਼ੀਰਾ ਦੀ ਜ਼ੇਰ ਨਿਗਰਾਨੀ ਇੰਸਪੈਕਟਰ ਜਸਵਿੰਦਰ ਸਿੰਘ, ਮੁੱਖ ਅਫਸਰ ਥਾਣਾ ਮੱਖੂ ਦੀ ਰਹਿਨੁਮਾਈ ਹੇਠ ਐਸ.ਆਈ ਨਰਿੰਦਰਪਾਲ ਸਿੰਘ, ਇੰਚਾਰਜ਼ ਪੁਲਿਸ ਚੌਂਕੀ ਜੋਗੇ ਵਾਲਾ, ਥਾਣਾ ਮੱਖੂ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਜੋਗੇ ਵਾਲਾ ਤੋਂ ਕੁਲੂ ਵਾਲਾ ਮੋੜ ਨੂੰ ਜਾ ਰਹੇ ਸੀ,
ਜਦ ਉਹ ਕੁਸੂ ਵਾਲਾ ਮੋੜ ਦੇ ਨਜ਼ਦੀਕ ਪਹੁੰਚੇ ਤਾਂ ਕੁਲੂ ਵਾਲਾ ਮੋੜ ਵੱਲੋਂ ਸਰਦਾਰ ਨੋਜਵਾਨ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸਨੇ ਆਪਣੇ ਮੋਢਿਆਂ ਪਰ ਇੱਕ ਪਿੱਠੂ ਬੈਗ ਟੰਗਿਆ ਹੋਇਆ ਸੀ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਆਉਂਦਾ ਵੇਖਕੇ ਘਬਰਾ ਕੇ ਖਤਾਨਾ ਵੱਲ ਭੱਜਣ ਲੱਗਾ ਤਾਂ ਐਸ.ਆਈ ਨਰਿੰਦਰਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਦੀ ਮਦਦ ਨਾਲ ਉਸਨੂੰ ਕਾਬੂ ਕੀਤਾ ਗਿਆ, ਜਿਸਨੇ ਆਪਣਾ ਨਾਮ ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਆਈਆ ਖੁਸਰਪੁਰ, ਥਾਣਾ ਸਦਰ ਕਪੂਰਥਲਾ, ਜਿਲ੍ਹਾ ਕਪੂਰਥਲਾ ਦੱਸਿਆ, ਜਿਸਦੀ ਤਲਾਸ਼ੀ ਲੈਣ ਪਰ ਉਸਦੇ ਪਿੱਠੂ ਬੈਗ ਵਿੱਚੋਂ ਲਿਫਾਫਾ ਪਲਾਸਟਿਕ ਵਿੱਚ ਲਪੇਟੀ ਹੋਈ 06 ਕਿਲੋ ਅਫੀਮ ਬਰਾਮਦ ਹੋਈ। ਜਿਸਤੇ ਦੋਸ਼ੀ ਖਿਲਾਫ ਮੁਕੱਦਮਾਂ ਨੰਬਰ 27 ਮਿਤੀ 12-02-2022 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਮੱਖੂ ਦਰਜ਼ ਕੀਤਾ ਗਿਆ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਪੁੱਛ-ਗਿੱਛ ਦੌਰਾਨ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
ਫੜੇ ਗਏ ਦੋਸ਼ੀ ਗੁਰਜੀਤ ਸਿੰਘ ਉਰਫ ਜੀਤਾ ਦੇ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇਂ ਦਰਜ਼ ਹਨ ਜਿਹਨਾਂ ਵਿੱਚ 1) ਮੁਕੱਦਮਾਂ ਨੰਬਰ 63/2015 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਕਪੂਰਥਲਾ। 2) ਮੁਕੱਦਮਾਂ ਨੰਬਰ 239/2018 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕਪੂਰਥਲਾ। 3) ਮੁਕੱਦਮਾਂ ਨੰਬਰ 205/2020 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਕਪੂਰਥਲਾ। 4) ਮੁਕੱਦਮਾਂ ਨੰਬਰ 214/2018 ਅ/ਧ 52-ਏ ਰੀਜ਼ਨ ਐਕਟ ਥਾਣਾ ਕੋਤਵਾਲੀ ਕਪੂਰਥਲਾ ਦਰਜ਼ ਹੈ

Related Articles

Leave a Reply

Your email address will not be published. Required fields are marked *

Back to top button