ਫਿਰੋਜ਼ਪੁਰ ਪੁਲਿਸ ਨੇ 2 ਮਾਮਲਿਆਂ ਵਿੱਚ 3 ਵਿਅਕਤੀਆਂ ਨੂੰ ਗਿਰਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਪੋਸਤ ਅਤੇ ਹੈਰੋਇਨ ਕੀਤੀ ਬਰਾਮਦ
ਫਿਰੋਜ਼ਪੁਰ ਪੁਲਿਸ ਨੇ 2 ਮਾਮਲਿਆਂ ਵਿੱਚ 3 ਵਿਅਕਤੀਆਂ ਨੂੰ ਗਿਰਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਪੋਸਤ ਅਤੇ ਹੈਰੋਇਨ ਕੀਤੀ ਬਰਾਮਦ
ਫਿਰੋਜ਼ਪੁਰ 07 ਜਨਵਰੀ 2025 : ਫਿਰੋਜ਼ਪੁਰ ਪੁਲਿਸ ਵੱਲੋ ਬੀਤੇ ਦਿਨ ਦੋ ਮਾਮਲਿਆਂ ਚ 3 ਵਿਅਕਤੀਆਂ ਨੂੰ ਗਿਰਫ਼ਤਾਰ ਕਰ ਓਹਨਾ ਪਾਸੋ ਭਾਰੀ ਮਾਤਰਾ ਚ ਪੋਸਤ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ , ਅਤੇ ਇਹਨਾਂ ਖਿਲਾਫ ਥਾਣਾ ਮੱਲਾਵਾਲਾ ਅਤੇ ਥਾਣਾ ਮਮਦੋਟ ਵਿਖੇ NDPS ਐਕਟ ਦੇ ਤਹਿਤ ਵੱਖ ਵੱਖ ਧਾਰਵਾਂ ਤਹਿਤ ਅਲੱਗ ਅਲੱਗ ਮਾਮਲੇ ਦਰਜ ਕੀਤੇ ਗਏ ਹਨ ।
ਪ੍ਰੈਸ ਨੂੰ ਸੰਬੋਦਨ ਕਰਦਿਆਂ ਐਸ ਐਸ ਪੀ ਫਿਰੋਜ਼ਪੁਰ ਸ਼੍ਰੀ ਮਤਿ ਸੋਮਿਆਂ ਮਿਸ਼ਰਾ ਨੇ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਲਈ ਜਿਲ੍ਹਾ ਪੁਲਿਸ ਪੂਰੀ ਤਰਾਂ ਵਚਨਬੱਧ ਹੈ। ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾ ਬਣਾਈਆਂ ਗਈਆਂ ਹਨ, ਜੋ ਮੁਸਤੈਦੀ ਨਾਲ ਪੂਰੇ ਏਰੀਆ ਵਿੱਚ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸੇ ਤਰਾਂ ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀ.ਆਈ.ਏ. ਸਟਾਫ ਫਿਰੋਜਪੁਰ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ ਫਿਰੋਜਪੁਰ ਦੀ ਟੀਮ ਨੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿੰਨਾ ਵਿੱਚ 02 ਆਰੋਪੀ ਗੁਰਪ੍ਰੀਤ ਸਿੰਘ ਅਤੇ ਬੂਟਾ ਸਿੰਘ ਪਾਸੋ 02 ਕਿਲੋ ਹੈਰੋਇਨ ਅਤੇ ਇੱਕ ਕਾਰ ਮਾਰਕਾ ਆਈ-20 ਬ੍ਰਾਮਦ ਕੀਤੀ ਗਈ ਅਤੇ ਥਾਣਾ ਮੱਲਾ ਵਾਲਾ ਵਿਖੇ ਮੁੱਕਦਮਾ ਨੰਬਰ 02 ਮਿਤੀ 06-01-2025 ਅ/ਧ 21 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਕੀਤਾ ਗਿਆ। ਇਹਨਾਂ ਦੋਹਾਂ ਖਿਲਾਫ ਪਹਿਲਾ ਵੀ ਕਈ ਮਾਮਲੇ ਦਰਜ ਹਨ ਅਤੇ ਇਹ ਭਗੌੜੇ ਸਨ ।ਇਹ ਆਰੋਪੀ ਫਿਰੋਜ਼ਪੁਰ ਤੋਂ ਤਰਨਤਾਰਨ ਵੱਲ ਜਾ ਰਹੇ ਸਨ ਅਤੇ ਪੁਲਿਸ ਵੱਲੋ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਗਿਰਫ਼ਤਾਰ ਕੀਤਾ ਅਤੇ ਹੈਰੋਇਨ ਦੀ ਰਿਕਵਰੀ ਕੀਤੀ ਗਈ ।
ਦੂਸਰੇ ਮਾਮਲੇ ਚ 01 ਆਰੋਪੀ ਲਖਵਿੰਦਰ ਸਿੰਘ ਪਾਸੋ 181 ਕਿਲੋ ਪੋਸਤ ਅਤੇ 01 ਛੋਟਾ ਹਾਥੀ ਬਰਾਮਦ ਕਰਦੇ ਹੋਏ ਮੁਦਮ ਨੰਬਰ 01 ਮਿਤੀ 06-01-2025 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਮਮਦੋਟ ਦਰਜ ਰਜਿਸਟਰ ਕੀਤਾ ਗਿਆ ਹੈ । ਪੁਲਿਸ ਵੱਲੋ ਦੱਸਣ ਮੁਤਾਬਿਕ ਲਖਵਿੰਦਰ ਸਿੰਘ ਰਾਜਸਥਾਨ ਤੋਂ ਪੋਸਤ ਲੈ ਕੇ ਆਉਂਦਾ ਸੀ । ਦੋਸ਼ੀਆਨ ਨੂੰ ਅੱਜ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ ।
ਐਸ ਐਸ ਪੀ ਸੋਮਿਆਂ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਮੌਜੂਦਾ ਸਾਲ ਦੇ ਅਜੇ 6 ਦਿਨਾਂ ਚ NDPS ਦੇ 7 ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿੱਚੋ 5 ਕਾਮਰਸ਼ਲ ਰਿਕਵਰੀ ਦੇ ਹਨ ਜਿਸ ਤਹਿਤ 10 ਆਰੋਪੀਆਂ ਨੂੰ ਗਿਰਫ਼ਤਾਰ ਕੀਤਾ ਜਾ ਚੁੱਕਿਆ ਹੈ, ਅਤੇ ਹੈਰੋਇਨ ਦੀ ਕੁੱਲ ਰਿਕਵਰੀ 5 ਕਿਲੋ 685 ਗ੍ਰਾਮ ਦੀ ਕੀਤੀ ਗਈ ਹੈ।ਇਸ ਤੋਂ ਇਲਾਵਾ ਡੋਡਾ ਪੋਸਤ ਅਤੇ ਨਸ਼ੀਲੀਆਂ ਗੋਲੀਆਂ ਦੀ ਵੀ ਰਿਕਵਰੀ ਕੀਤੀ ਗਈ ਹੈ।