ਫਿਰੋਜ਼ਪੁਰ ਦੇ ਪਿੰਡ ਕਟੋਰਾ ਦੇ ਲੋਕਾਂ 28 ਸਾਲਾਂ ਨੌਜਵਾਨ ਨੂੰ ਸਰਬਸਮਤੀ ਨਾਲ ਚੁਣਿਆ ਗਿਆ ਸਰਪੰਚ
ਸਰਕਾਰ ਸਾਥ ਦਵੇ ਪਿੰਡ ਚੋਂ ਦੇਵਾਂਗੇ ਆਈਪੀਐਸ ਅਤੇ ਆਈਏਐਸ ਨੌਜਵਾਨ
ਫਿਰੋਜ਼ਪੁਰ ਦੇ ਪਿੰਡ ਕਟੋਰਾ ਦੇ ਲੋਕਾਂ 28 ਸਾਲਾਂ ਨੌਜਵਾਨ ਨੂੰ ਸਰਬਸਮਤੀ ਨਾਲ ਚੁਣਿਆ ਗਿਆ ਸਰਪੰਚ
ਕਰੀਬ 40 ਸਾਲਾਂ ਬਾਦ ਨੌਜਵਾਨ ਬਿਕਰਮਜੀਤ ਸਿੰਘ ਬਣਿਆ ਸਰਪੰਚ
ਸਰਕਾਰ ਸਾਥ ਦਵੇ ਪਿੰਡ ਚੋਂ ਦੇਵਾਂਗੇ ਆਈਪੀਐਸ ਅਤੇ ਆਈਏਐਸ ਨੌਜਵਾਨ
ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਰਣਬੀਰ ਸਿੰਘ ਭੁੱਲਰ ਦਾ ਕੀਤਾ ਧੰਨਵਾਦ
ਫਿਰੋਜ਼ਪੁਰ, 17-10-2024: ਬੀਤੇ ਦਿਨੀਂ ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਹੋਈਆਂ ਅਲੱਗ ਅਲੱਗ ਪਿੰਡਾਂ ਨੇ ਆਪਣੇ ਆਪਣੇ ਸਰਪੰਚ ਚੁਣੇ ਅਗਰ ਗੱਲ ਕਰੀਏ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਟੋਰਾ ਦੀ ਤਾਂ ਇਸ ਪਿੰਡ ਨੇ ਇਕ 28 ਸਾਲਾਂ ਨੌਜਵਾਨ ਬਿਕਰਮਜੀਤ ਸਿੰਘ ਨੂੰ ਸਰਪੰਚ ਚੁਣਿਆ ਹੈ। ਕਰੀਬ 40 ਸਾਲਾਂ ਬਾਦ ਨੌਜਵਾਨ ਸਰਪੰਚ ਬਣੀਆ ਨੌਜਵਾਨ ਸਰਪੰਚ ਦੇ ਘਰ ਅੰਦਰ ਖੁਸ਼ੀਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਫਿਰੋਜ਼ਪੁਰ ਦੇ ਪਿੰਡ ਕਟੋਰਾ ਦੇ ਪਿੰਡ ਵਾਸੀਆਂ ਨੇ 28 ਸਾਲਾਂ ਨੌਜਵਾਨ ਬਿਕਰਮਜੀਤ ਸਿੰਘ ਨੂੰ ਸਰਪੰਚ ਅਤੇ ਮੈਂਬਰ ਪੰਚ ਕੁਲਵਿੰਦਰ ਕੋਰ, ਮੈਂਬਰ ਪੰਚ ਸੁਖਦੇਵ ਸਿੰਘ , ਮੈਂਬਰ ਪੰਚ ਕੁਲਦੀਪ ਕੌਰ, ਮੈਂਬਰ ਪੰਚ ਗੁਰਪ੍ਰੀਤ ਸਿੰਘ ਨੂੰ ਪਿੰਡ ਵਸਿਆ ਵਲੋ ਸਰਬਸਮਤੀ ਨਾਲ ਚੁਣਿਆ ਹੈ। ਗੱਲਬਾਤ ਦੌਰਾਨ ਸਰਪੰਚ ਬਿਕਰਮਜੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਖੇਡਾਂ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਦੇ ਕੰਮ ਪਹਿਲ ਦੇ ਅਧਾਰ ਤੇ ਕਰਾਏ ਜਾਣਗੇ ਉਨ੍ਹਾਂ ਕਿਹਾ ਅਗਰ ਉਨ੍ਹਾਂ ਦੇ ਪਿੰਡ ਨੂੰ ਵਧੀਆ ਗਰਾਂਟ ਮਿਲੇਗੀ ਤਾਂ ਪਿੰਡ ਵਿੱਚ ਇੱਕ ਸਟੇਡੀਅਮ ਬਣਾਇਆ ਜਾਵੇਗਾ ਅਤੇ ਸਰਕਾਰ ਨੂੰ ਪਿੰਡ ਵਿਚੋਂ ਆਈਪੀਐਸ ਅਤੇ ਆਈਏਐਸ ਅਫਸਰ ਦਿੱਤੇ ਜਾਣਗੇ। ਅਤੇ ਪੂਰੇ ਪਿੰਡ ਦੇ ਸਾਥ ਨਾਲ ਪਿੰਡ ਨੂੰ ਤਰੱਕੀ ਵੱਲ ਲਿਜਾਇਆ ਜਾਵੇਗਾ।
ਉਥੇ ਇਸ ਮੌਕੇ ਤੇ ਹਰਵਿੰਦਰ ਸਿੰਘ ਔਲਖ, ਜੁਗਰਾਜ ਸਿੰਘ ਸਾਬਕਾ ਚੇਅਰਮੈਨ , ਬਲਰਾਜ ਸਿੰਘ ਔਲਖ, ਸੁਖਚੈਨ ਸਿੰਘ ਔਲਖ, ਮਨਜੀਤ ਸਿੰਘ, ਹਰਦੀਪ ਸਿੰਘ, ਗੁਰਦਿਆਲ ਸਿੰਘ ਧਾਲੀਵਾਲ, ਬਲਵੰਤ ਸਿੰਘ ਗਿੱਲ, ਕਾਰਜ ਸਿੰਘ, ਸੁੱਚਾ ਸਿੰਘ, ਤਰਸੇਮ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਗਿੱਲ , ਬਲਵੀਰ ਸਿੰਘ ਗਿੱਲ, ਜੱਸਾ ਸਿੰਘ ਗਿੱਲ, ਹਰਦਿਆਲ ਸਿੰਘ ਧਾਲੀਵਾਲ ਤੇ ਹਰਪ੍ਰੀਤ ਸਿੰਘ ਹੈਪੀ ਆਦਿ ਪਿੰਡ ਵਾਸੀ ਮੌਜੂਦ ਸਨ।