ਫਿਰੋਜ਼ਪੁਰ ਤਾਰੋਂ ਪਾਰ ਜਮੀਨਾਂ ਨੂੰ ਲੈਕੇ ਏਕੈ ਦਾ ਸਬੂਤ ਦੇਣ ਵਾਲੀਆਂ ਕਿਸਾਨ ਜੱਥੇਬੰਦੀਆਂ ਆਹਮੋ ਸਾਹਮਣੇ
ਕਈ ਨਸ਼ਾ ਤਸਕਰਾਂ ਦੀ ਅੱਖ ਹੈ ਤਾਰ ਪਾਰ ਇਹਨਾਂ ਜ਼ਮੀਨਾਂ ਤੇ : ਪੰਜਾਬ ਪ੍ਰਧਾਨ ਫਰਮਾਨ ਸਿੰਘ ਭਾਰਤੀ ਕਿਸਾਨ ਯੂਨੀਅਨ ਪੰਜਾਬ
ਫਿਰੋਜ਼ਪੁਰ ਤਾਰੋਂ ਪਾਰ ਜਮੀਨਾਂ ਨੂੰ ਲੈਕੇ ਏਕੈ ਦਾ ਸਬੂਤ ਦੇਣ ਵਾਲੀਆਂ ਕਿਸਾਨ ਜੱਥੇਬੰਦੀਆਂ ਆਹਮੋ ਸਾਹਮਣੇ
ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ
ਕਈ ਨਸ਼ਾ ਤਸਕਰਾਂ ਦੀ ਅੱਖ ਹੈ ਤਾਰ ਪਾਰ ਇਹਨਾਂ ਜ਼ਮੀਨਾਂ ਤੇ : ਪੰਜਾਬ ਪ੍ਰਧਾਨ ਫਰਮਾਨ ਸਿੰਘ ਭਾਰਤੀ ਕਿਸਾਨ ਯੂਨੀਅਨ ਪੰਜਾਬ
ਡੱਲੇਵਾਲ ਜੱਥੇਬੰਦੀ ਸਿਧੂਪੁਰ ਦੇ ਕਿਸਾਨਾਂ ਨੇ ਆਪਣੇ ਉੱਪਰ ਲੱਗੇ ਆਰੋਪਾਂ ਨੂੰ ਦੱਸਿਆ ਝੂਠਾ
ਕਿਸਾਨਾਂ ਨੇ ਕਿਹਾ ਕਿ ਆਬਾਦ ਕਾਰ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਣ
ਅੱਜ ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅੱਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਫਰਮਾਨ ਸਿੰਘ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਕਿਸਾਨ ਬਾਰਡਰ ਪਾਰ ਜਮੀਨਾਂ ਤੇ ਪਿਛਲੇ ਲੰਮੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਸਨ। ਕਿਉਂਕਿ ਉਨ੍ਹਾਂ ਦੇ ਪਿਓ ਦਾਦੇਆ ਨੇ ਬੰਜਰ ਜਮੀਨਾਂ ਤੇ ਦਿਨ ਰਾਤ ਮੇਹਨਤ ਕਰ ਉਨ੍ਹਾਂ ਨੂੰ ਵਾਹੀਯੋਗ ਬਣਾਇਆ ਸੀ। ਪਰ ਹੁਣ ਉਨ੍ਹਾਂ ਜਮੀਨਾਂ ਤੇ ਕੁੱਝ ਧਰਨਾਡ ਲੋਕ ਬੇਈਮਾਨ ਹੋਏ ਫਿਰਦੇ ਨੇ ਅਤੇ ਉਨ੍ਹਾਂ ਜਮੀਨਾਂ ਤੇ ਕਬਜਾ ਕਰਨਾ ਚਾਹੁੰਦੇ ਹਨ। ਜਦ ਕਿ ਉਨ੍ਹਾਂ ਲੋਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਲਕੀ ਹੱਕ ਮੌਜੂਦ ਨਹੀਂ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਕਾਗਜਾਤ ਮੌਜੂਦ ਹੈ। ਜਦਕਿ ਜੋ ਲੋਕ ਇਹਨਾਂ ਜਮੀਨਾਂ ਦੇ ਆਪਣੇ ਆਪ ਨੂੰ ਮਾਲਕ ਦੱਸ ਰਹੇ ਹਨ। ਉਨ੍ਹਾਂ ਤੇ ਕ੍ਰਾਇਮ ਦੇ ਕਈ ਮਾਮਲੇ ਦਰਜ ਨੇ ਅਤੇ ਕਈਆ ਤੇ ਤਾਂ ਹੈਰੋਇਨ ਦੇ ਵੀ ਮਾਮਲੇ ਦਰਜ ਹਨ। ਇਸ ਲਈ ਸਰਕਾਰ ਸਿਰਫ ਉਨ੍ਹਾਂ ਨੂੰ ਹੀ ਮਾਲਕੀ ਹੱਕ ਦੇਵੇ ਜੋ ਇਹਨਾਂ ਜਮੀਨਾਂ ਦੇ ਅਸਲ ਹੱਕਦਾਰ ਹਨ।
ਪੰਜਾਬ ਪ੍ਰਧਾਨ ਫਰਮਾਨ ਸਿੰਘ ਭਾਰਤੀ ਕਿਸਾਨ ਯੂਨੀਅਨ ਪੰਜਾਬ
ਦੂਸਰੇ ਪਾਸੇ ਜਦੋਂ ਇਹਨਾਂ ਜਮੀਨਾਂ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਦੇ ਡੀਸੀ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਜੱਥੇਬੰਦੀ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਉੱਪਰ ਆਰੋਪ ਲਗਾਏ ਜਾ ਰਹੇ ਹਨ। ਉਹ ਸਭ ਝੂਠੇ ਨੇ ਜਦਕਿ ਬਾਰਡਰ ਪਾਰ ਜਮੀਨਾਂ ਦੇ ਅਸਲ ਹੱਕਦਾਰ ਉਹ ਹਨ।