ਫਿਰੋਜ਼ਪੁਰ ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਵਿੱਚ ਸ਼ੁਰੂ ਹੋਵੇਗੀ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ
ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਵਿੱਚ ਸ਼ੁਰੂ ਹੋਵੇਗੀ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ” ।
ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਦੀ ਸ਼ੁਰੂਆਤ, ਸਕੂਲ ਪੱਧਰ ਤੋਂ ਬਿਜਨੈੱਸ ਵੀ ਕਰਣਗੇ ਵਿਦਿਆਰਥੀ ।
ਫਿਰੋਜ਼ਪੁਰ, 3.11.1950: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਣ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਲੜੀ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਸ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ” ਨੂੰ ਲਾਂਚ ਕੀਤਾ ਹੈ , ਉਸ ਵਿੱਚ ਫਿਰੋਜਪੁਰ ਜ਼ਿਲ੍ਹੇ ਦੇ ਦੋ ਸਰਕਾਰੀ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਾ ਵਾਲਾ ਖਾਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਨੂੰ ਚੁਣਿਆ ਗਿਆ ਹੈ , ਜਿਸ ਨਾਲ 11ਵੀਂ ਦੇ ਵਿਦਿਆਰਥੀਆਂ ਨੂੰ ਪਹਿਲੇ ਪੜਾਅ ਤੋਂ ਹੀ ਸਰਕਾਰ ਦੇ ਇਸ ਪ੍ਰਜੈਕਟ ਤੋਂ ਸਿੱਖਣ ਦਾ ਫ਼ਾਇਦਾ ਮਿਲਣਾ ਸ਼ੁਰੂ ਹੋਵੇਗਾ ।
ਇਸ ਸਕੀਮ ਦੇ ਸਟੇਟ ਨੋਡਲ ਅਫਸਰ ਸਹਾਇਕ ਡਾਇਰੈਕਟਰ ਜੋਤੀ ਸੋਨੀ ਨੇ ਦੱਸਿਆ ਕਿ ਵਿਦਿਆਰਥੀਆ ਦੀਆਂ ਵਪਾਰਕ ਉੱਦਮੀ ਬਨਣ ਦੀਆਂ ਇੱਛਾਵਾਂ ਨੂੰ ਵਿਵਾਹਰਕ ਰੂਪ ਦੇਣ ਲਈ ਸਰਕਾਰ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ । ਪਹਿਲੇ ਪੜਾਅ ਵਿੱਚ 31 ਮਾਰਚ 2023 ਤੱਕ ਸੂਬੇ ਦੇ 9 ਜ਼ਿਲ੍ਹਿਆਂ ਦੇ 31 ਸਰਕਾਰੀ ਸਕੂਲਾਂ ਵਿੱਚ ਇਸਨੂੰ ਪਾਇਲਟ ਪ੍ਰੋਜੈਕਟ ਵਜੋਂ ਚਲਾਇਆ ਜਾਵੇਗਾ ਅਤੇ ਅਗਲੇ ਸੈਸ਼ਨ ਤੋਂ ਇਸਨੂੰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਸਨੂੰ ਚਲਾਇਆ ਜਾਵੇਗਾ । ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਰਾਂ ਅਤੇ ਡਿਪਟੀ ਡੀ ਈ ਓ ਕੋਮਲ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਵੀ ਇਹ ਪ੍ਰੋਜੈਕਟ ਬੈਗਲੂਰੂ ਦੀ ਉਦਯਮ ਫਾਉਡੇਸ਼ਨ ਨਾਲ ਮਿਲਕੇ ਚਲਾਇਆ ਗਿਆ ਹੈ ਅਤੇ ਫਾੳੇਡੇਸ਼ਨ ਵੱਲੋਂ ਲਗਾਈ ਗਈ ਸਪੇਸ਼ਲ ਟ੍ਰੇਨਿੰਗ ਦਾ ਜਿੱਥੇ ਡਿਪਟੀ ਡੀ ਈ ਓ ਨੇ ਹਿੱਸਾ ਲਿਆ , ਉੱਥੇ ਜ਼ਿਲ੍ਹੇ ਦੇ ਚੁਣੇ ਦੋਵੇਂ ਸਕੂਲਾਂ ਦੇ ਪ੍ਰਿੰਸੀਪਲ ਸੰਜੀਵ ਟੰਡਨ ਪ੍ਰਿੰਸੀਪਲ ਪ੍ਰੇਮ ਕੁਮਾਰ , ਨਾਲ ਨਾਲ ਸਕੂਲਾਂ ਦੇ ਪੰਜ ਪੰਜ ਲੈਕਚਰਾਰਾਂ ਨੇ ਵੀ ਇਹ ਟੇ੍ਰਨਿੰਗ ਲਗਾਈ ਅਤੇ ਇਸ ਪ੍ਰੋਜੈਕਟ ਨੂੰ ਸੱਚਾਰੂ ਰੂਪ ਵਿੱਚ ਚਲਾਉਣ ਲਈ ਜ਼ਿਲ੍ਹਾ ਪੱਧਰ ਤੇ ਵੀ ਨੋਡਲ ਅਫਸਰ ਲਗਾਇਆ ਜਾਵੇਗਾ ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਪਹਿਲਾ ਵਿਦਿਆਰਥੀਆਂ ਤੋਂ ਬਿਜਨੈੱਸ ਪ੍ਰੋਪਜਲ ਲਏ ਜਾਣਗੇ , ਫਿਰ ਉਹਨਾਂ ਵਪਾਰਕ ਪ੍ਰਸਤਾਵਾਂ ਨੂੰ ਸਥਾਪਿਤ ਉਦਯੋਗਪੱਤੀਆ ਨਾਲ ਵਿਚਾਰਿਆ ਜਾਵੇਗਾ ਅਤੇ ਜੋ ਬਿਜਨੈੱਸ ਪ੍ਰੋਪਜਲ ਉੱਚਿਤ ਪਾਏ ਗਏ , ਉਹਨਾਂ ਪ੍ਰੋਪਜਲਾ ਲਈ 8 ਵਿਦਿਆਰਥੀਆਂ ਦਾ ਇੱਕ ਮਿਕਸ ਗਰੁੱਪ ਬਣਾ ਕੇ ਉਹਨਾਂ ਨੂੰ ਪੂਰਾ ਮਾਰਗਦਰਸ਼ਨ ਦਿੰਦੇ ਹੋਏ ਗਰੁਪ ਦੇ ਹਰ ਮੈਂਬਰ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ , ਜੋ ਇਸ ਪੈਸੇ ਨੂੰ ਆਪਣੇ ਬਿਜਨੈੱਸ ਪ੍ਰੋਪਜਲ ਸਫਲ ਬਣਾਉਣ ਲਈ ਲਗਾਉਣਗੇ ।