ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਤਲਾਸ਼ੀ ਦੌਰਾਨ ਨਸ਼ਾ ਅਤੇ ਮੋਬਾਈਲ ਫੋਨ ਬਰਾਮਦ, ਕਈ ਕੈਦੀਆਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਤਲਾਸ਼ੀ ਦੌਰਾਨ ਨਸ਼ਾ ਅਤੇ ਮੋਬਾਈਲ ਫੋਨ ਬਰਾਮਦ, ਕਈ ਕੈਦੀਆਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ 18 ਮਾਰਚ 2025 (ਪ੍ਰਵੀਨ ਸਚਦੇਵਾ) :ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਸਹਾਇਕ ਸੁਪਰਡੈਂਟ ਦੀ ਅਗਵਾਈ ‘ਚ ਜੇਲ੍ਹ ਸਟਾਫ਼ ਵੱਲੋਂ 14 ਮਾਰਚ 2025 ਨੂੰ ਜੇਲ ਦੀ ਤਲਾਸ਼ੀ ਦੌਰਾਨ 140 ਗ੍ਰਾਮ ਨਸ਼ੀਲਾ ਜਾਪਦਾ ਪਦਾਰਥ ਅਤੇ ਖੁੱਲ੍ਹੇ ਹੋਏ ਕੈਪਸੂਲ ਬ੍ਰਾਮਦ ਕੀਤੇ ਗਏ। ਜਿਸ ਤਹਿਤ ਕੈਦੀ ਮਨਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਤਲਵੰਡੀ ਨੇਪਾਲਾ ਥਾਣਾ ਮੱਖੂ ਜਿਲਾ ਫਿਰੋਜ਼ਪੁਰ ਖਿਲਾਫ ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ।
ਦੂਸਰੀ ਸ਼ਿਕਾਇਤ ਚ ਜੇਲ ਵਿਭਾਗ ਵੱਲੋ ਮਿਤੀ 08/03/2025 ਨੂੰ ਪ੍ਰਾਪਤ ਹੋਏ ਪੱਤਰ ਦੇ ਤਹਿਤ ਜੇਲ ਦੇ ਸਹਾਇਕ ਸੁਪਰਡੈਂਟ ਵੱਲੋ ਜਦ ਜੇਲ ਦੀ ਤਲਾਸ਼ੀ ਕੀਤੀ ਗਈ ਤਾ ਤਲਾਸ਼ੀ ਦੌਰਾਨ ਜੇਲ ਸਟਾਫ ਨੂੰ 5 ਮੋਬਾਈਲ ਫ਼ੋਨ ਅਤੇ 10 ਪੁੜੀਆਂ ਜਰਦਾ ਬਰਾਮਦ ਹੋਏ ਜਿਸ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ਼ ਨੇ ਜੇਲ ਪ੍ਰਸ਼ਾਸਨ ਵਲੋਂ ਦਿੱਤੀ ਗਈ ਲਿਖਤੀ ਸੂਚਨਾ( ਪਤੱਰ ਨੰਬਰ 1805 ) ਦੇ ਆਧਾਰ ‘ਤੇ ਇਕ ਕੈਦੀ ਅਤੇ ਇਕ ਨਾਮਾਲੂਮ ਵਿਅਕਤੀ ਤੋ ਇਲਾਵਾ 7 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ , ਜਿਨਾਂ ਦੇ ਨਾਮ ਹਨ :-
1) ਹਵਾਲਾਤੀ ਦਿਲਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਮਨਸੂਰ ਦੇਵ ਥਾਣਾ ਸਿਟੀ ਜੀਰਾ ਜਿਲ੍ਹਾ ਫਿਰੋਜ਼ਪੁਰ , 2) ਹਵਾਲਾਤੀ ਪ੍ਰਭਜੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਮੁਹੱਲਾ ਮੱਲੀਆਂ ਵਾਲਾ ਜਿਲ੍ਹਾ ਫਿਰੋਜ਼ਪੁਰ , 3) ਹਵਾਲਾਤੀ ਵਿਕਾਸਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਢੰਡੀਆਂ ਖੁਰਦ ਥਾਣਾ ਸਦਰ ਜੀਰਾ, 4) ਹਵਾਲਾਤੀ ਕੁਲਵਿੰਦਰ ਸਿੰਘ ਪੁੱਤਰ ਸੋਮਾ ਸਿੰਘ ਵਾਸੀ ਪਿੰਡ ਹਜ਼ਾਰਾ ਸਿੰਘ ਵਾਲਾ ਥਾਣਾ ਸਦਰ ਜਲਾਲਾਬਾਦ, 5) ਹਵਾਲਾਤੀ ਸੁਖਚੈਨ ਸਿੰਘ ਪੁੱਤਰ ਮਦਰ ਸਿੰਘ ਵਾਸੀ ਤੋਂ ਬਹਿਰਾਮ ਸ਼ੇਰ ਸਿੰਘ ਵਾਲਾ ਥਾਣਾ ਅਮਰ ਖਾਸ, ਫਾਜਿਲਕਾ, 6) ਹਵਾਲਾਤੀ ਅਸ਼ੋਕ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮੁਹਾਰ ਜਮਸ਼ੇਰ ਥਾਣਾ ਸਦਰ ਫਾਜਿਲਕਾ, ਫਾਜਿਲਕਾ, 7) ਕੈਦੀ ਦਲੇਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਇੰਦਰਾ ਕਲੋਲੀ ਖਾਈ ਫੇਮੇ ਕੀ ਥਾਣਾ ਸਦਰ ਫਿਰੋਜ਼ਪੁਰ , 8) ਹਵਾਲਾਤੀ ਪਰਮਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਹਿਕ ਗੁੱਜਰਾਂ ਥਾਣਾ ਸਦਰ ਜੀਰਾ, ਫਿਰੋਜ਼ਪੁਰ ।
ਇਸ ਸਾਲ ਹੁਣ ਤੱਕ, ਜੇਲ੍ਹ ਅਧਿਕਾਰੀਆਂ ਨੇ 210 ਦੇ ਕਰੀਬ ਮੋਬਾਈਲ ਫੋਨ ਅਤੇ ਵੱਖ-ਵੱਖ ਪਾਬੰਦੀਸ਼ੁਦਾ ਚੀਜ਼ਾਂ ਜ਼ਬਤ ਕੀਤੀਆਂ ਹਨ। ਪਿਛਲੇ ਸਾਲ, 510 ਮੋਬਾਈਲ ਬਰਾਮਦ ਕੀਤੇ ਗਏ ਸਨ, ਜਦੋਂ ਕਿ 2023 ਵਿੱਚ ਇਹ ਗਿਣਤੀ 468 ਸੀ। 80 ਸੀਸੀਟੀਵੀ ਕੈਮਰੇ ਲਗਾਉਣ ਅਤੇ ਪ੍ਰਤੀ ਸ਼ਿਫਟ 35 ਤੋਂ 40 ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦੇ ਬਾਵਜੂਦ, ਮੋਬਾਈਲ ਫੋਨ, ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀਆਂ ਦੀ ਆਮਦ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। 1,136 ਕੈਦੀਆਂ ਨੂੰ ਰੱਖਣ ਲਈ ਤਿਆਰ ਕੀਤੀ ਗਈ ਜੇਲ੍ਹ, ਇਸ ਸਮੇਂ 1,625 ਕੈਦੀਆਂ ਅਤੇ ਮੁਕੱਦਮਾ ਅਧੀਨ ਨਜ਼ਰਬੰਦਾਂ ਨਾਲ ਭਰੀ ਹੋਈ ਹੈ, ਜਿਨ੍ਹਾਂ ਵਿੱਚ 30 ਗੈਂਗਸਟਰ ਅਤੇ 10 ਤੋਂ 12 ਉੱਚ-ਪ੍ਰੋਫਾਈਲ ਅਪਰਾਧੀ ਸ਼ਾਮਲ ਹਨ।