ਫਿਰੋਜ਼ਪੁਰ: ਅਬੋਹਰ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਤੋੜਨ ਦੇ ਰੋਸ ਵਜੋਂ ਕੱਢਿਆ ਰੋਸ ਮਾਰਚ
ਸ਼ਹੀਦਾਂ ਦੀ ਬੇਅਦਬੀ ਕਰਨ ਵਾਲਿਆਂ 'ਤੇ ਲੱਗੇ ਦੇਸ਼ ਧਰੋਹ ਦੀ ਧਾਰਾ; ਭਗਵਾਨ , ਹਾਂਡਾ,ਬੱਟੀ
ਅਬੋਹਰ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਤੋੜਨ ਦੇ ਰੋਸ ਵਜੋਂ ਕੱਢਿਆ ਰੋਸ ਮਾਰਚ
ਸ਼ਹੀਦਾਂ ਦੀ ਬੇਅਦਬੀ ਕਰਨ ਵਾਲਿਆਂ ‘ਤੇ ਲੱਗੇ ਦੇਸ਼ ਧਰੋਹ ਦੀ ਧਾਰਾ; ਭਗਵਾਨ , ਹਾਂਡਾ,ਬੱਟੀ
ਫਿਰੋਜ਼ਪੁਰ: 2.1.2024: ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਅਬੋਹਰ ਵਿਖੇ ਸ਼ਰਾਰਤੀ ਲੋਕਾਂ ਵੱਲੋਂ ਸ਼ਹੀਦੇ ਆਜ਼ਮ ਊਧਮ ਸਿੰਘ ਦੇ ਬੁੱਤ ਨਾਲ ਕੀਤੀ ਤੋੜਫੋੜ ਦੇ ਰੋਸ ਵਜੋਂ ਅੱਜ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਮਗਰੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿੱਤੇ ਮੰਗ ਪੱਤਰ ਵਿਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਵੱਲੋਂ ਸ਼ਹੀਦਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਨੂੰਨ ਬਨਾਉਣ ਦੀ ਮੰਗ ਕੀਤੀ।ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਬੀਤੀ 26 ਦਸੰਬਰ ਨੂੰ ਜ਼ਿਲ੍ਹਾ ਫਾਜ਼ਲਕਾ ਦੇ ਤਹਸੀਲ ਅਬੋਹਰ ਦੇ ਪਾਰਕ ਵਿੱਚ ਸ਼ਹੀਦੇ ਆਜ਼ਮ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ । ਬੁਤ ਸਥਾਪਤੀ ਦੇ ਤਿੰਨ ਦਿਨ ਬਾਅਦ ਯਾਨੀ 29 ਦਸੰਬਰ ਰਾਤ ਸਮੇਂ ਕੁਝ ਗੈਰ ਸਮਾਜੀ ਅਨਸਰਾਂ ਵੱਲੋਂ ਸਾਜਿਸ਼ਨ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਬੁੱਤ ਦੇ ਹੱਥ ਨੂੰ ਤੋੜ ਦਿੱਤਾ ਗਿਆ ਸੀ। ਭਾਵੇਂ ਕਿ ਅਬੋਹਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲੁੜੀਂਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਪਿੱਛੇ ਜਰੂਰ ਕੋਈ ਵੱਡੀ ਸਾਜਿਸ਼ ਹੈ,ਜਿਸ ਨੂੰ ਬੇਨਕਾਬ ਕਰਨ ਲਈ ਇੱਕ ਉੱਚ ਪੱਧਰੀ ਟੀਮ ਦਾ ਗਠਨ ਕੀਤਾ ਜਾਵੇ ਤਾਂ ਜੋ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾ ਸਕੇ ।
ਇਸ ਮੌਕੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ, ਜਸਪਾਲ ਹਾਂਡਾ, ਇਕਬਾਲ ਚੰਦ ਬੱਟੀ ਆਦਿ ਨੇ ਮੰਗ ਕੀਤੀ ਕਿ ਸ਼ਹੀਦਾਂ ਦੇ ਬੁੱਤਾਂ ਜਾਂ ਉਨਾਂ ਦੀਆਂ ਯਾਦਗਾਰਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਅਜਿਹੇ ਗਲਤ ਕੰਮ ਕਰਨ ਵਾਲੇ ਅਨਸਰਾਂ ਦੇ ਖਿਲਾਫ ਧਾਰਮਿਕ ਬੇਅਦਬੀ ਦੀ ਤਰਾਂ ਮੁਕਦਮੇ ਦਰਜ ਹੋਣ ਜਾਂ ਉਨਾਂ ਦੇ ਖਿਲਾਫ ਦੇਸ਼ ਧ੍ਰੋਹ ਦੀ ਧਾਰਾ ਲਗਾਈ ਜਾਵੇ । ਸ਼ਹੀਦਾਂ ਦੀ ਬੇਅਦਬੀ ਦੇ ਜਿੰਨੇ ਵੀ ਮਾਮਲੇ ਚੱਲ ਰਹੇ ਹਨ , ਉਨਾਂ ਨੂੰ ਫਾਸਟ ਟਰੈਕ ਕੋਰਟ ਵਿੱਚ ਲਿਆਂਦਾ ਜਾਵੇ ਅਤੇ ਸ਼ਹੀਦਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਲਾਗੂ ਕੀਤਾ ਜਾਵੇ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਭਗਵਾਨ ਸਿੰਘ ਸਾਮਾ, ਜਸਪਾਲ ਹਾਂਡਾ,ਇਕਬਾਲ ਚੰਦ ‘ਪਾਲਾ ਬੱਟੀ’, ਰਿੰਕੂ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ,ਭੀਮ ਕੰਬੋਜ, ਕੌਂਸਲਰ ਪਰਮਿੰਦਰ ਹਾਂਡਾ, ਹਰਿੰਦਰ ਭੁੱਲਰ,ਗੁਰਨਾਮ ਸਿੱਧੂ ਨੈਸ਼ਨਲ ਐਵਾਰਡੀ, ਸ਼ੇਰ ਸਿੰਘ, ਜਸਵਿੰਦਰ ਸਿੰਘ ਜਾਗੋਵਾਲੀਆ ,ਸੁਖਦੇਵ ਸਿੰਘ ,ਸੁਖਵਿੰਦਰ ਸਿੰਘ ਨੂਰਪੁਰ, ਸਵਰਨ ਸਿੰਘ,ਬਲਿਹਾਰ ਸਿੰਘ, ਜਗਦੇਵ ਸਿੰਘ, ਸੇਵਾ ਸਿੰਘ ਢੇਰੂ, , ਅਮਰਜੀਤ ਸਿੰਘ, ਜਸਵਿੰਦਰ ਸਿੰਘ ਛਿੰਦਾ, ਚੰਬਾ ਰਾਮ ਐੱਸ.ਡੀ.ਓ, ਰਾਮ ਕ੍ਰਿਸ਼ਨ ਸਰਪੰਚ,ਗਗਨਦੀਪ ਸਿੰਘ ਕਮੱਗਰ, ਹਰਬੰਸ ਲਾਲ ਅਮੀਰ ਖਾਸ, ਦਲੇਰ ਸਿੰਘ,ਮਲਕੀਤ ਸਿੰਘ ਇੱਛੇਵਾਲਾ, ਮਨਜੀਤ ਸਿੰਘ, ਸੁਖਦੇਵ ਸਿੰਘ, ਮੌੜਾ ਸਿੰਘ ਕੜਮਾਂ, ਜਸਪਾਲ ਸਿੰਘ ਕੜਮਾ, ਗੁਰਨਾਮ ਸਿੰਘ ਸਰਪੰਚ, ਮੰਗਲ ਸਿੰਘ, ਗੁਰਦੇਵ ਸਿੰਘ ਦੁਲਚੀਕੇ,ਹਰਪ੍ਰੀਤ ਸਿੰਘ, ਹਰਕ੍ਰਿਸ਼ਨ ਲਾਲ, ਸੰਤ ਲਾਲ, ਜਗੀਰ ਚੰਦ, ਜੋਗਿੰਦਰ ਸਿੰਘ ਸਾਮਾ ਅਤੇ ਹੋਰ ਵੀ ਕਈ ਹਾਜਰ ਸਨ।