ਫਿਰੋਜਪੁਰ ਪੁਲਿਸ ਵੱਲੋਂ ਗੈਸ ਸਿਲੰਡਰ ਚੋਰੀ ਕਰਨ ਵਾਲੇ ਗਿਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 82 ਗੈਸ ਸਿਲੰਡਰ ਬ੍ਰਾਮਦ ਕੀਤੇ
ਫ਼ਿਰੋਜ਼ਪੁਰ 6ਮਾਰਚ (ਏ. ਸੀ. ਚਾਵਲਾ) ਜਿਲ੍ਹਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ ਦੇ ਦਿਸ ਨਿਰਦੇਸ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਅਮਰਜੀਤ ਸਿੰਘ ਕਪਤਾਨ ਪੁਲਿਸ (ਇੰਨਵੈਸੀਗੇਸਨ) ਫਿਰੋਜਪੁਰ ਦੀ ਅਗਵਾਈ ਹੇਠ ਚੋਰੀ ਕਰਨ ਵਾਲੇ ਗਿਰੋਹ ਦੇ 04 ਮੈਬਰ ਗ੍ਰਿਫਤਾਰ।
ਜਿੰਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਆਈ. ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਘੱਲ ਖੁਰਦ ਦੀ ਅਗਵਾਈ ਹੇਠ ਸ:ਥ: ਦਰਸਨ ਲਾਲ ਨੇ ਥਾਣਾ ਘੱਲ ਖੁਰਦ ਵਿੱਚ ਮਿਤੀ 2/3-03-2015 ਦੀ ਦਰਮਿਆਨੀ ਰਾਤ ਨੂੰ ਚੌਕੀਦਾਰ ਮੇਜਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਮਾਹਲਾ ਅਤੇ ਗੁਦਾਮ ਕੀਪਰ ਵਿਨੇ ਕੁਮਾਰ ਪੁੱਤਰ ਜਵਾਹਰ ਲਾਲ ਵਾਸੀ ਮੁੱਦਈ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਗੁਦਾਮ ਦਾ ਤਾਲਾ ਤੋੜ ਕੇ 157 ਗੈਸ ਸਿਲੰਡਰ ਟਰੱਕ ਰਾਹੀ ਚੋਰੀ ਕਰਕੇ ਲੈ ਗਏ। ਜਿਸ ਤੇ ਮੁਕੱਦਮਾ ਨੰਬਰ 37 ਮਿਤੀ 03-03-2015 ਅ/ਧ 342/457/380 ਭ:ਦ: ਥਾਣਾ ਘੱਲ ਖੁਰਦ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਉਕਤ ਮੁਕੱਦਮਾ ਦੀ ਤਫਤੀਸ ਦੌਰਾਨ ਐਸ.ਆਈ. ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਘੱਲ ਖੁਰਦ ਤੇ ਸ:ਥ: ਦਰਸਨ ਲਾਲ ਇੰਚਾਰਜ ਚੌਕੀ ਮੁੱਦਕੀ ਨੇ ਸਮੇਤ ਪੁਲਿਸ ਪਾਰਟੀ ਦੇ 1) ਗੁਰਮੇਜ ਸਿੰਘ ਉਰਫ ਗੋਰਾ ਪੁੱਤਰ ਵੀਰ ਸਿੰਘ ਕੌਮ ਮਹਿਰਾ 2) ਜਸਬੀਰ ਸਿੰਘ ਉਰਫ ਜੱਸੀ ਪੁੱਤਰ ਸਿੰਗਰਾ ਸਿੰਘ ਕੌਮ ਮਜ੍ਹਬੀ 3) ਸੁਖਦੇਵ ਸਿੰਘ ਪੁੱਤਰ ਨਿਰਮਲ ਸਿੰਘ ਕੌਮ ਘੁਮਿਆਰ 4) ਬਖਸaੀਸ ਸਿੰਘ ਉਰਫ ਬੀਸਾ ਪੁੱਤਰ ਸੁੱਖਾ ਸਿੰਘ ਕੌਮ ਮਜ੍ਹਬੀ ਵਾਸੀਆਨ ਕੁੱਲਾ ਥਾਣਾ ਭਿੱਖੀਵਿੰਡ ਜਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਉਕਤ ਮੁਕੱਦਮਾ ਵਿੱਚ 157 ਚੋਰੀ ਸਦਾ ਗੈਸ ਸਿਲੰਡਰਾਂ ਵਿੱਚੋ 82 ਗੈਸ ਸਿਲੰਡਰਾਂ ਸਮੇਤ ਟਰੱਕ ਟਰਾਲਾ (ਘੋੜਾ) ਨੰਬਰੀ ਪੀ.ਬੀ-03-ਪੀ-9043 ਬ੍ਰਾਮਦ ਕੀਤਾ। ਇਸ ਤੇ ਇਲਾਵਾ ਚੌਕੀ ਕੱਚਾ-ਪੱਕਾ ਥਾਣਾ ਭਿੰਖੀਵਿੰਡ ਦੇ ਇੰਚਾਰਜ ਨੇ ਮਹਾਂਵੀਰ ਸਿੰਘ ਪੁੱਤਰ ਭਿੰਦਰ ਸਿੰਘ ਅਤੇ ਦਿੱਪੂ ਸਿੰਘ ਪੁੱਤਰ ਸੁੱਖਾ ਸਿੰਘ ਵਾਸੀਆਨ ਕੁੱਲਾ ਥਾਣਾ ਭਿੱਖੀਵਿੰਡ ਜਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਉਕਤ ਮੁਕੱਦਮਾ ਨਾਲ ਸਬੰਧਤ 15 ਗੈਸ ਸਿਲੰਡਰ ਬ੍ਰਾਮਦ ਕੀਤੇ ਹਨ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 28 ਮਿਤੀ 05-03-15 ਅ/ਧ 411 ਭ:ਦ: ਥਾਣਾ ਭਿੰਖੀਵਿੰਡ ਦਰਜ ਰਜਿਸਟਰ ਕੀਤਾ ਗਿਆ ਅਤੇ ਬਾਕੀ ਚੋਰੀ ਸੁਦਾ ਗੈਸ ਸਿਲੰਡਰਾਂ ਦੀ ਬ੍ਰਾਮਦਗੀ ਸਬੰਧੀ ਪੁੱਛਗਿੱਛ ਜਾਰੀ ਹੈ।