Ferozepur News
ਫਾਜ਼ਿਲਕਾ ਵਿਚ ਜ਼ਿਲ੍ਹਾ ਭਾਸ਼ਾ ਦਫ਼ਤਰ ਖੋਲਣ ਦੀ ਮੰਗ
ਫਾਜ਼ਿਲਕਾ, 10 ਜਨਵਰੀ (ਵਿਨੀਤ ਅਰੋੜਾ): ਫਾਜ਼ਿਲਕਾ ਨੂੰ ਜ਼ਿਲ੍ਹਾ ਬਣੇ ਹੋਏ ਪੰਜ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਫਾਜ਼ਿਲਕਾ ਵਿਚ ਕਈ ਵੱਖ ਵੱਖ ਨਵੇਂ ਦਫ਼ਤਰ ਬਣਾਏ ਗਏ ਹਨ ਪਰ ਜ਼ਿਲ੍ਹਾ ਭਾਸ਼ਾ ਦਫ਼ਤਰ ਹਾਲੇ ਤੱਕ ਨਹੀਂ ਖੋਲਿਆ ਗਿਆ।
ਇਸ ਸਬੰਧੀ ਫਾਜ਼ਿਲਕਾ ਦੇ ਸਾਹਿਤਕ ਪ੍ਰੇਮੀਆਂ ਵੱਲੋਂ ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ ਦੀ ਅਗਵਾਈ ਵਿਚ ਨਵੰਬਰ 2014 ਨੂੰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਅਤੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਜਿਸ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਿੰਸੀਪਲ ਗੁਰਮੀਤ ਸਿੰਘ, ਡਾ. ਅਮਰ ਲਾਲ ਬਾਘਲਾ, ਲੈਕਚਰਾਰ ਰਜਿੰਦਰ ਵਿਖੋਨਾ, ਪ੍ਰਿੰਸੀਪਲ ਅਸ਼ਵਨੀ ਅਹੂਜਾ, ਕਾਮਰੇਡ ਸ਼ਕਤੀ, ਵੇਦ ਪ੍ਰਕਾਸ਼ ਸ਼ਾਸਤਰੀ ਨੇ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਜ਼ਿਲ੍ਹੇ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਖੋਲਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਨਿਯੁਕਤ ਕੀਤਾ ਜਾਵੇ।