ਫਾਰਮਾਸਿਸਟਾਂ ਨੇ ਸਿਵਲ ਸਰਜਨ ਫਿਰੋਜ਼ਪੁਰ ਨੂੰ ਰੋਸ ਵਜੋਂ ਮੈਮੋਰੰਡਮ ਦਿੱਤਾ
ਫਾਰਮਾਸਿਸਟਾਂ ਨੇ ਸਿਵਲ ਸਰਜਨ ਫਿਰੋਜ਼ਪੁਰ ਨੂੰ ਰੋਸ ਵਜੋਂ ਮੈਮੋਰੰਡਮ ਦਿੱਤਾ
ਫਿਰੋਜ਼ਪੁਰ 28 ਅਕਤੂਬਰ (ਰਵਿੰਦਰ ਕੁਮਾਰ ) ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਵਲੋਂ ਦਿੱਤੇ ਸੱਦੇ ਅਨੁਸਾਰ ਅੱਜ ਤੀਜੇ ਦਿਨ ਵੀ ਫਾਰਮਾਸਿਸਟ ਵਲੋਂ ਵਰਕ ਟੂ ਰੂਲ ਅਨੁਸਾਰ ਕੰਮ ਕੀਤਾ ਗਿਆ । ਫਾਰਮਾਸਿਸਟਾਂ ਵਲੋਂ ਵਰਕ ਟੂ ਰੂਲ ਅਨੁਸਾਰ ਕੰਮ ਕੀਤਾ ਗਿਆ ਜਿਸ ਕਾਰਨ ਸਿਹਤ ਸੇਵਾਵਾਂ ਵਿਚ ਬਹੁਤ ਵਿਘਨ ਪਿਆ । ਹਰਪੀ੍ਰਤ ਸਿੰਘ ਥਿੰਦ ਅਤੇ ਰਾਜ ਕੁਮਾਰ ਸਕੱਤਰ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ•ੇ ਵਿਚ ਫਾਰਮਾਸਿਸਟਾਂ ਵਲੋਂ ਪੂਰੀ ਤਰ•ਾਂ ਵਰਕ ਟੂ ਰੂਲ ਨੂੰ ਅਪਣਾਇਆ ਜਾ ਰਿਹਾ ਹੈ । ਇਸ ਸਬੰਧ ਵਿਚ ਸਿਵਲ ਸਰਜਨ ਫਿਰੋਜ਼ਪੁਰ ਨੂੰ ਰੋਸ ਵਜੋਂ ਮੈਮੋਰੰਡਮ ਵੀ ਦਿੱਤਾ ਗਿਆ । ਮੈਮੋਰੈਡੰਮ ਦੇਣ ਉਪਰੰਤ ਰਵਿੰਦਰ ਲੁਥਰਾ ਨੇ ਦੱਸਿਆ ਕਿ ਬਹੁਤ ਸਾਰੇ ਹਸਪਤਾਲਾਂ ਵਿਚ ਡਾਕਟਰ ਹੈ ਨਹੀ ਜੇਕਰ ਨਿਯੁਕਤ ਹਨ ਤਾਂ ਵੱਡੇ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਹੋਣ ਕਾਰਨ ਉਨ•ਾਂ ਨੂੰ ਡੈਪੂਟੇਸ਼ਨ ਤੇ ਵੱਡੇ ਹਸਪਤਾਲਾ ਵਿਚ ਲਾਇਆ ਹੋਇਆ ਹੈ ਜਿਸ ਕਾਰਨ ਪਿੰਡਾਂ ਦੀਆ ਡਿਸਪੈਸਰੀਆਂ ਵਿਚ ਡਾਕਟਰ ਪੋਸਟਡ ਹੀ ਨਹੀ ਹੈ । ਦੂਜੇ ਪਾਸੇ ਫਾਰਮਾਸਿਸਟਾਂ ਨੂੰ ਡਾਕਟਰ ਦੀ ਗੈਰ ਹਾਜ਼ਰੀ ਵਿਚ ਮਰੀਜ਼ਾਂ ਨੂੰ ਦਵਾਈ ਦੇਣ ਤੋਂ ਰੋਕਿਆ ਹੈ ਪਰ 108 ਐਂਬੂਲਸ ਵਾਲੀਆ ਗੱਡਿਆ ਵਿਚ ਕੋਈ ਡਾਕਟਰ ਨਿਯੁਕਤ ਨਾ ਹੋਣ ਕਾਰਨ ਫਾਰਮਾਸਿਸਟਾਂ ਨੂੰ ਇਨ•ਾਂ ਐਬੂਲਸਾਂ ਵਿਚ ਦੁਰਘਟਨਾ ਦੇ ਸ਼ਿਕਾਰ ਮਰੀਜ਼ਾ ਅਤੇ ਗਰਭਵਤੀ ਔਰਤਾਂ ਅਤੇ ਹਰ ਕਿਸਮ ਦੀਆ ਐਮਰਜੰਸੀਆਂ ਨੂੰ ਸੰਭਾਲਨ , ਗੁਲੂਕੋਸ ਲਾਉਣਾ ਅਤੇ ਹਰ ਕਿਸਮ ਦੇ ਟੀਕੇ ਲਾਉਣ ਦੀ ਇਜ਼ਾਜਤ ਦਿੱਤੀ ਹੋਈ ਹੈ । ਅੱਗੇ ਦੱਸਦੇ ਉਨ•ਾਂ ਕਿਹਾ ਕਿ ਜੇਕਰ ਡੀ.ਐਚ.ਐਸ ਨੇ ਆਪਣੇ ਪੱਤਰ ਨੂੰ ਰੱਦ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।