Ferozepur News
ਫ਼ਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਦੀ ਅਸ਼ਮੀਤ ਕੌਰ ਨੇ ਅੰਡਰ -14 ਕੁਸ਼ਤੀ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਕਾਂਸੀ ਦਾ ਤਗਮਾ

*ਫ਼ਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਦੀ ਅਸ਼ਮੀਤ ਕੌਰ ਨੇ ਅੰਡਰ -14 ਕੁਸ਼ਤੀ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਕਾਂਸੀ ਦਾ ਤਗਮਾ*
*ਉਡੀਕ ਚੰਦ ਅਤੇ ਕਮਲਜੀਤ ਸਿੰਘ ਦੀ ਕੋਚਿੰਗ ਲਿਆਈ ਰੰਗ*
*ਸਕੂਲ ਪਹੁੰਚਣ ‘ਤੇ ਸਮੂਹ ਸਟਾਫ ਵੱਲੋਂ ਨਿੱਘਾ ਸੁਆਗਤ*
ਫਿਰੋਜ਼ਪੁਰ , 19-9-2024: ਮਾਣਯੋਗ ਮੁੱਖ-ਮੰਤਰੀ ਸ: ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਜੀ ਦੀ ਰਹਿਨੁਮਾਈ ਹੇਠ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਪਟਿਆਲਾ ਵਿਖੇ ਹੋਏ ਅੰਡਰ-14 ਕੁਸ਼ਤੀ ਮੁਕਾਬਲੇ ਦੇ 62 ਕਿਲੋਗ੍ਰਾਮ ਵਰਗ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਦੀ ਅਸ਼ਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਕੁਸ਼ਤੀ ਕੋਚ ਕਮਲਜੀਤ ਸਿੰਘ ਅਤੇ ਉਡੀਕ ਚੰਦ ਦੀ ਕੋਚਿੰਗ ਅਤੇ ਮੁੱਖ ਅਧਿਆਪਕਾ ਨੈਨਸੀ ਅਰੋੜਾ ਜੀ ਦੀ ਯੋਗ ਅਗਵਾਈ ਸਦਕਾ ਅਸ਼ਮੀਤ ਕੌਰ ਨੇ ਆਪਣਾ, ਆਪਣੇ ਮਾਤਾ- ਪਿਤਾ, ਸਕੂਲ ਅਤੇ ਜ਼ਿਲ੍ਹੇ ਦਾ ਨਾਂ ਚਮਕਾਇਆ ਹੈ। ਸਕੂਲ ਮੁਖੀ ਸ੍ਰੀ ਮਤੀ ਨੈਨਸੀ ਅਰੋੜਾ ਨੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਤੀ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਸਤਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਕੁਸ਼ਤੀ ਮੁਕਾਬਲੇ ਵਿੱਚ ਪਟਿਆਲਾ ਵਿਖੇ ਹਿੱਸਾ ਲੈਣ ਤੋਂ ਬਾਅਦ ਕਾਂਸੀ ਦਾ ਤਮਗਾ ਪ੍ਰਾਪਤ ਕਰਨ ਦੀ ਖੁਸ਼ੀ ਦੇ ਮੌਕੇ ‘ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸੇ ਪ੍ਰਕਾਰ ਹੀ ਖੇਡਾਂ , ਵਿਦਿਅਕ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਕੁਸ਼ਤੀ ਕੋਚ ਕਮਲਜੀਤ ਸਿੰਘ , ਸਹਿਯੋਗੀ ਅਧਿਆਪਕ ਉਡੀਕ ਚੰਦ, ਫ਼ਿਰੋਜ਼ਪੁਰ-3 ਦੇ ਜ਼ੋਨਲ ਸਕੱਤਰ ਸੁਖਦੇਵ ਹਾਂਡਾ ਅਤੇ ਡੀ.ਐੱਮ. ਖੇਡਾਂ ਸ਼੍ਰੀ ਅਕਸ਼ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੁਸ਼ਤੀ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਤੋਂ ਅੰਡਰ-14 ਦੇ ਵੱਖ ਵੱਖ ਭਾਰ ਵਰਗਾਂ ਵਿੱਚ ਕੁੱਲ ਚਾਰ ਵਿਦਿਆਰਥਣਾਂ – ਅਸ਼ਮੀਤ ਕੌਰ,ਗੁਨਰੀਤ ਕੌਰ, ਏਕਮਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਗਈਆਂ ਸਨ। ਸਾਰੀਆਂ ਵਿਦਿਆਰਥਣਾਂ ਨੇ ਬਹੁਤ ਮਿਹਨਤ ਕਰਕੇ ਪਹਿਲਾਂ ਜ਼ਿਲ੍ਹੇ ਵਿੱਚ ਪਹਿਲਾ -ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਇਸ ਦੇ ਨਾਲ਼ ਹੀ ਉਹਨਾਂ ਨੇ ਇਹਨਾਂ ਵਿਦਿਆਰਥਣਾਂ ਦੀ ਮਿਹਨਤ,ਲਗਨ ਅਤੇ ਜਜ਼ਬੇ ਦੀ ਦਾਤ ਦਿੰਦੇ ਹੋਏ ਇਹਨਾਂ ਵਿਦਿਆਰਥੀਆਂ ਤੋਂ ਬਾਕੀ ਵਿਦਿਆਰਥੀਆਂ ਨੂੰ ਉਤਸ਼ਾਹ ਅਤੇ ਪ੍ਰੇਰਨਾ ਲੈਣ ਲਈ ਜੋਰ ਦਿੱਤਾ। ਗੌਰਤਲਬ ਹੈ ਕਿ ਪਿਛਲੇ ਸਾਲ ਵੀ ਇਸ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹੋਏ ‘ਅੰਤਰ ਜ਼ਿਲ੍ਹਾ ਸਕੂਲ ਖੇਡਾਂ’ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ ਸਨ। ਅੱਜ ਅਸ਼ਮੀਤ ਕੌਰ ਦੇ ਸਕੂਲ ਪਹੁੰਚਣ ‘ਤੇ ਸਕੂਲ ਸਟਾਫ ਵੱਲੋਂ ਮੋਹ-ਭਿੰਨਾਂ ਸੁਆਗਤ ਕਰਨ ਸਮੇਂ ਸਕੂਲ ਮੁਖੀ ਸ੍ਰੀ ਮਤੀ ਨੈਨਸੀ ਅਰੋੜਾ ਜੀ ਤੋਂ ਇਲਾਵਾ ਸਟਾਫ ਮੈਂਬਰਾਂ ਵਿੱਚ ਉਡੀਕ ਚੰਦ, ਕੁਲਦੀਪ ਸਿੰਘ, ਕਵਿਤਾ ਗੁਪਤਾ, ਪ੍ਰੀਤੀ ਬਾਲਾ , ਫਰਾਂਸਿਸ,ਵਿਨੈ ਸਚਦੇਵਾ,ਕਮਲ ਵਧਵਾ, ਅੰਜੂ ਬਾਲਾ, ਅਜੇ ਕੁਮਾਰ, ਛਿੰਦਰਪਾਲ ਕੌਰ ਹਾਜ਼ਰ ਸਨ।