ਪੱਤਰਕਾਰ ਮਨੋਹਰ ਲਾਲ ਨੂੰ ਸਦਮਾ ਇਕਲੋਤੇ ਜਵਾਈ ਦਾ ਬੇਰਹਿਮੀ ਨਾਲ ਕਤਲ
-ਜਮੀਨੀ ਵਿਵਾਦ ਨੂੰ ਲੈ ਕੇ ਕੁਝ ਲੋਕਾਂ ਨੇ ਕਰ ਦਿੱਤਾ ਸੀ ਵਕੀਲ ਰਵੀ ਬਿਸ਼ਨੋਈ ਦਾ ਕਤਲ
-ਪੁਲਿਸ ਨੇ ਕੀਤਾ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ
-ਜੇਕਰ ਜਲਦ ਤੋਂ ਜਲਦ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਅਸੀਂ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਵਾਂਗੇ: ਮਨੋਹਰ ਲਾਲ
ਫਿਰੋਜ਼ਪੁਰ 19 ਅਪ੍ਰੈਲ (ਬਿਓਰੋ): ਫਿਰੋਜ਼ਪੁਰ ਦੇ ਸੀਨੀਅਰ ਪੱਤਰਕਾਰ ਮਨੋਹਰ ਲਾਲ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਕੁਝ ਲੋਕਾਂ ਨੇ ਉਨ•ਾਂ ਦੇ ਇਕਲੋਤੇ ਜਵਾਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਚਕ 13 ਐਲਜੀਡਬਲਯੂ ਦੀ ਹੈ। ਇਸ ਸਬੰਧ ਵਿਚ ਲਿਖਮੀਸਰ ਨਿਵਾਸੀ ਰਾਕੇਸ਼ ਪੁੱਤਰ ਰਾਜਿੰਦਰ ਕੁਮਾਰ ਬਿਸ਼ਨੋਈ ਨੇ ਐਤਵਾਰ ਨੂੰ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰਵਾਇਆ। ਰਾਕੇਸ਼ ਬਿਸ਼ਨੋਈ ਨੇ ਦੱਸਿਆ ਕਿ ਉਨ•ਾਂ ਦੀ ਜਮੀਨ ਚਕ 13ਐਲਜੀਡਬਲਯੂ ਵਿਚ ਹੈ। ਜੋ ਉਸ ਦੇ ਸਮੇਤ ਮਾਤਾ ਅਤੇ ਭਰਾਵਾਂ ਦੇ ਨਾਮ ਹੈ। ਉਕਤ ਜਮੀਨ ਨੂੰ ਲੈ ਕੇ ਉਨ•ਾਂ ਦਾ ਸ਼ੰਭੂਰਾਮ ਬਿਸ਼ਨੋਈ ਦੇ ਪੁੱਤਰ ਮਹਾਵੀਰ ਅਤੇ ਦੁਲੀਚੰਦ ਦੇ ਨਾਲ ਵਿਵਾਦ ਚਲ ਰਿਹਾ ਸੀ। ਰਕੇਸ਼ ਨੇ ਦੱਸਿਆ ਕਿ ਮਹਾਵੀਰ ਅਤੇ ਦੁਲੀਚੰਦ ਉਨਾ ਨੂੰ ਕਈ ਦਿਨਾ ਤੋਂ ਧਮਕੀਆਂ ਦੇ ਰਹੇ ਸਨ ਕਿ ਜੇਕਰ ਜਮੀਨ ਤੇ ਕਾਸ਼ਤ ਕੀਤੀ ਤਾਂ ਉਹ ਜਾਨੋਂ ਮਾਰ ਦੇਣਗੇ। ਰਾਕੇਸ਼ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਰਾਤ ਕਰੀਬ 11 ਵਜੇ ਉਸ ਦਾ ਭਰਾ ਕਪਿਲ ਅਤੇ ਤਾਏ ਦਾ ਲੜਕਾ ਸੁਸ਼ੀਲ ਟਰੈਕਟਰ ਨਾਲ ਜਮੀਨ ਨੂੰ ਵਾਹੁਣ ਗਏ ਸਨ ਤੇ ਰਾਤ ਦੇ ਸਮੇਂ ਵੀ ਖੇਤ ਵਿਚ ਹੀ ਸਨ। ਐਤਵਾਰ ਨੂੰ ਸਵੇਰੇ ਕਰੀਬ ਪੰਜ ਵਜੇ ਉਸ ਦਾ ਭਰਾ ਕਪਿਲ ਪੁਲਿਸ ਅਤੇ ਸੁਸ਼ੀਲ ਨੂੰ ਟਰੈਕਟਰ ਸਮੇਤ ਪੀਲੀਬੰਗਾ ਪੁਲਿਸ ਥਾਣੇ ਲੈ ਆਏ। ਉਸ ਦੇ ਭਰਾ ਰਵੀ ਬਿਸ਼ਨੋਈ ਨੂੰ ਸੂਚਨਾ ਮਿਲੀ ਤਾਂ ਉਹ ਆਪਣੇ ਇਕ ਦੋਸਤ ਨਾਲ ਉਕਤ ਜਮੀਨ ਦੇ ਕਾਗਜਾਤ ਲੈ ਕੇ ਮੋਟਰਸਾਈਕਲ ਤੇ ਪੀਲੀਬੰਗਾ ਥਾਣੇ ਦੇ ਵੱਲ ਨੂੰ ਆ ਰਹੇ ਸੀ ਤਾਂ ਐਤਵਾਰ ਤੜਕੇ ਕਰੀਬ 5:50 ਵਜੇ ਤੇ ਲੀਲਾ ਫੈਕਟਰੀ ਦੇ ਸਾਹਮਣੇ ਪਹੁੰਚੇ ਤਾਂ ਮਹਾਵੀਰ, ਦੁਲੀਚੰਦ, ਸੁਸ਼ੀਲ ਅਤੇ ਹੋਰ ਤਿੰਨ ਚਾਰ ਲੋਕਾਂ ਨੇ ਰਵੀ ਦਾ ਰਸਤਾ ਰੋਕ ਕੇ ਉਸ ਦਾ ਮੋਟਰਸਾਈਕਲ ਥੱਲੇ ਸੁੱਟ ਦਿੱਤਾ ਅਤੇ ਇਸ ਦੌਰਾਨ ਉਸ ਸਿਰ ਤੇ ਮਹਾਵੀਰ ਨੇ ਲੋਹੇ ਦੀਆਂ ਰਾਡਾਂ ਮਾਰੀਆਂ ਅਤੇ ਹੋਰਨਾਂ ਦੋਸ਼ੀਆਂ ਨੇ ਭਰਾ ਦੇ ਦੋਸਤ ਤੇ ਹਮਲਾ ਕਰ ਦਿੱਤਾ, ਇਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪਿਛੇ ਤੋਂ ਉਹ ਵੀ ਇਕ ਵਾਹਨ ਨਾਲ ਪੀਲੀਬੰਗਾ ਦੇ ਵੱਲ ਆ ਰਹੇ ਸੀ ਅਤੇ ਦੋਸ਼ੀ ਮਹਾਵੀਰ, ਦੁਲੀਚੰਦ, ਅਤੇ ਸੁਸ਼ੀਲ ਵਾਹਨ ਨੂੰ ਦੇਖ ਕੇ ਭੱਜ ਗਏ। ਰਾਕੇਸ਼ ਨੇ ਕਿਹਾ ਕਿ ਰਵੀ ਦੀ ਰਾਡ ਦੀ ਚੋਟ ਲੱਗਣ ਕਾਰਨ ਮੌਤ ਹੋ ਚੁੱਕੀ ਹੈ ਅਤੇ ਦੋਸਤ ਗੰਭੀਰ ਰੂਪ ਵਿਚ ਜ਼ਖਮੀ ਹੈ। ਮਾਮਲੇ ਦੀ ਜਾਂਚ ਕਰ ਰਹੇ ਵਿਜੇ ਮੀਨਾ ਨੇ ਦੱਸਿਆ ਕਿ ਰਾਕੇਸ਼ ਦੀ ਰਿਪੋਰਟ ਤੇ ਉਕਤ ਦੋਸ਼ੀਆਂ ਦੇ ਖਿਲਾਫ ਧਾਰਾ 302, 341, 323 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ 'ਤੇ ਮ੍ਰਿਤਕ ਰਵੀ ਬਿਸ਼ਨੋਈ ਦੇ ਸਹੁਰਾ ਪੱਤਰਕਾਰ ਮਨੋਹਰ ਲਾਲ ਨੇ ਆਖਿਆ ਕਿ ਜੇਕਰ ਜਲਦ ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਸੰਘਰਸ਼ ਵਿੱਢ ਦੇਣਗੇ, ਜਿਸ ਵਿਚ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰ ਰਾਜਸਥਾਨ ਪੁਲਿਸ ਪ੍ਰਸਾਸ਼ਨ ਹੋਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਥਾਣਾ ਪੀਬੀਬੰਗਾ ਦਾ ਐਸਐਚਓ ਦੋਸ਼ੀਆਂ ਨਾਲ ਮਿਲਿਆ ਹੋਇਆ ਹੈ, ਜੇਕਰ ਇਸ ਦਾ ਇਨਸਾਫ ਨਾ ਦਿੱਤਾ ਤਾਂ ਸਿੱਟਾ ਗੰਭੀਰ ਨਿਕਲੇਗਾ। ਜਿਸ ਦੀ ਸਾਰੀ ਜਿੰਮੇਵਾਰੀ ਰਾਜਸਥਾਨ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪੱਤਰਕਾਰਾਂ ਅਤੇ ਜ਼ਿਲ•ਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਵਕੀਲਾ ਨੇ ਰਵੀ ਬਿਸ਼ਨੋਈ ਦੀ ਮੌਤ ਤੇ ਗਹਿਰਾ ਦੁਖ ਪ੍ਰਗਟ ਕੀਤਾ ਅਤੇ ਇਕ ਦਿਨ ਵਾਸਤੇ ਫਾਜ਼ਿਲਕਾ ਦੇ ਵਕੀਲਾਂ ਹੜਤਾਲ ਕੀਤੀ ਗਈ।