ਪੱਤਰਕਾਰਾਂ ਦਾ ਸਰਕਾਰੀ ਖਰਚੇ ਤੇ ਹੋਵੇ ਇੱਕ ਕਰੋੜ ਦਾ ਜੀਵਨ ਬੀਮਾ- ਆਮ ਆਦਮੀ ਪਾਰਟੀ
ਲੋਕਤੰਤਰ ਦੇ ਚੋਥੇ ਥੰਮ ਨੂੰ ਮਿਲੇ ਅਜ਼ਾਦ ਵਾਤਾਵਰਨ
ਪੱਤਰਕਾਰਾਂ ਦਾ ਸਰਕਾਰੀ ਖਰਚੇ ਤੇ ਹੋਵੇ ਇੱਕ ਕਰੋੜ ਦਾ ਬੀਮ- ਆਦਮੀ ਪਾਰਟੀ।
ਲੋਕਤੰਤਰ ਦੇ ਚੋਥੇ ਥੰਮ ਨੂੰ ਮਿਲੇ ਅਜ਼ਾਦ ਵਾਤਾਵਰਨ
ਪਰਿਵਾਰ ਨੂੰ ਮਿਲੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ।
ਫਿਰੋਜ਼ਪੁਰ, 7.502021: ਮੀਡੀਆ ਦੇਸ਼ ਦੇ ਲੋਕਤੰਤਰ ਦਾ ਚੋਥਾ ਥੰਮ ਹੈ ਅਤੇ ਪੱਤਰਕਾਰਿਤਾ ਲਈ ਅਜ਼ਾਦ ਵਾਤਾਵਰਨ ਹੀ ਲੋਕਤੰਤਰਿਕ ਢਾਂਚੇ ਨੂੰ ਮਜ਼ਬੂਤ ਬਣਾਉਂਦਾ ਹੈ। ਸ਼ੁਕਰਵਾਰ ਨੂੰ ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ ਵਲੋਂ
ਜ਼ਿਲ੍ਹਾ ਪ੍ਰੈਸ ਕਲੱਬ ਫਿਰੋਜ਼ਪੁਰ ਨੂੰ ਪ੍ਰੈਸ ਨੋਟ ਜਾਰੀ ਕੀਤਾ ਗਿਆ। ਪ੍ਰੇਸ ਨੋਟ ਰਾਹੀਂ ਵਿਚਾਰ ਪ੍ਰਗਟ ਕਰਦੇ ਹੋਏ ਸਾਬਕਾ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਐਡਵੋਕੇਟ ਰਜਨੀਸ਼ ਦਹੀਯਾ ਨੇ ਕਰੋਨਾ ਕਾਲ ਵਿੱਚ ਮੁਹਰੇ ਹੋ ਕੇ ਹਰੇਕ ਤੱਥਾਂ ਦੀ ਘੋਗ ਪੜਤਾਲ ਅਤੇ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਦੀ ਆਵਾਜ਼ ਚੁੱਕਣ ਵਾਲੇ ਪੱਤਰਕਾਰ ਭਾਈਚਾਰੇ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਪੱਤਰਕਾਰਿਤਾ ਦਾ ਕੰਮ ਅਤੇ ਜੀਵਨ ਜੋਖ਼ਮਾਂ ਨਾਲ ਭਰਿਆ ਹੋਇਆ ਹੈ। ਪੱਤਰਕਾਰ ਦਿਨ ਰਾਤ ਸਮਾਜ਼ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਰਕਾਰੀ ਖ਼ਰਚੇ ਤੇ ਪੱਤਰਕਾਰਾਂ ਦਾ ਇੱਕ ਕਰੋੜ ਦਾ ਜੀਵਨ ਬੀਮਾ ਕਰਵਾਉਣਾ ਚਾਹੀਦਾ ਹੈ। ਪੱਤਰਕਾਰਾਂ ਦੀ ਡਿਊਟੀ 24 ਘੰਟੇ ਨਿਰੰਤਰ ਜਾਰੀ ਰਹਿੰਦੀ ਹੈ ਅਤੇ ਘਰ ਪਰਿਵਾਰ ਨੂੰ ਛੱਡ ਹਰ ਤਰ੍ਹਾਂ ਦੇ ਜੋਖ਼ਮ ਭਰੇ ਖੇਤਰ, ਇਲਾਕਿਆਂ ਵਿੱਚ ਜਾਣ ਪੈਂਦਾ ਹੈ। ਚੱਲ ਰਹੀ ਮਹਾਂਮਾਰੀ ਦੀ ਕਵਰੇਜ ਕਰਦਿਆਂ ਦੋਰਾਨ ਪ੍ਰਭਾਵਿਤ ਹੋਣ ਤੇ ਪੱਤਰਕਾਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਨਿੱਜੀ ਤੇ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਇਲਾਜ ਦੀ ਗਰੰਟੀ ਮਿਲਣੀ ਚਾਹੀਦੀ ਹੈ। ਪਰਿਵਾਰ ਅਤੇ ਨਿੱਜੀ ਜ਼ਿੰਦਗੀ ਤੋਂ ਉਪਰ ਹੋਕੇ ਆਪਣੇ ਫਰਜ਼ ਨੂੰ ਨਿਭਾਉਂਦੇ ਪੱਤਰਕਾਰ ਕੋਵਿਡ ਨੂੰ ਲੈਕੇ ਜਨ ਭਲਾਈ ਵਾਲੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਮਿਲਕੇ ਦਿਨ ਰਾਤ ਇੱਕ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਅਪਨੇ ਪਿੱਛੇ ਬੱਚਿਆਂ ਤੇ ਪਰਿਵਾਰ ਨੂੰ ਛੱਡ ਕੇ ਜਾਣ ਵਾਲੇ ਦਿਵੰਗਤ ਪੱਤਰਕਾਰ ਰੋਹਿਤ ਸਰਦਾਨਾ ਦਾ ਜ਼ਿਕਰ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ ਵਿੱਚ ਜੇਕਰ ਕੋਈ ਵੀ ਪੱਤਰਕਾਰ ਕਰੋਨਾ ਜਾਂ ਕਿਸੇ ਵੀ ਅਣਸੁਖਾਵੀਂ ਘਟਨਾ ਕਰਕੇ ਸਦੀਵੀਂ ਵਿਛੋੜਾ ਦੇ ਜਾਂਦਾ ਹੈ ਤਾਂ ਇਕ ਕਰੋੜ ਦੇ ਬੀਮਾ ਯੋਜਨਾ ਤਹਿਤ ਉਸਦੇ ਘਰ ਪਰਿਵਾਰ ਨੂੰ ਆਰਥਿਕ ਤੌਰ ਤੇ ਦਿਲਾਸਾ ਦਿੱਤਾ ਜਾ ਸਕਦਾ ਹੈ। ਐਡਵੋਕੇਟ ਦਹੀਯਾ ਨੇ ਪਿਛਲੇ ਸਾਲ ਇੱਕ ਪੱਤਰਕਾਰ ਤੇ ਹੋਏ ਜਾਨਲੇਵਾ ਹਮਲੇ ਦਾ ਜ਼ਿਕਰ ਕਰਦਿਆਂ ਸਰਕਾਰ ਪਾਸੋਂ ਪੱਤਰਕਾਰਿਤਾ ਲਈ ਅਜ਼ਾਦ ਤੇ ਨਿਰਪੱਖ ਵਾਤਾਵਰਨ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।