ਪੰਡਿਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ਮਨਾਈ
ਪੰਡਿਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ਮਨਾਈ
ਫਿਰੋਜ਼ਪੁਰ, 14 ਨਵੰਬਰ (ਰਵਿੰਦਰ ਕੁਮਾਰ)- ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ 125 ਵਾਂ ਜਨਮ ਦਿਨ ਮਨਾਉਣ ਸਬੰਧੀ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਪੰਡਤ ਜਵਾਹਰ ਲਾਲ ਨਹਿਰੂ ਦੀ ਤਸਵੀਰ 'ਤੇ ਫੁੱਲ ਮਲਾਵਾਂ ਭੇਂਟ ਕਰਕੇ ਖੁਸ਼ੀ ਵਜੋਂ ਲੱਡੂ ਵੰਡੇ ਗਏ।
ਇਸ ਦੌਰਾਨ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਰਹੇ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਦੇਸ਼ ਦੀ ਤਰੱਕੀ ਲਈ ਜੋ ਯਤਨ ਕੀਤੇ ਗਏ ਉਹ ਸਾਡੇ ਲਈ ਪ੍ਰੇਰਨਾ ਸਰੋਤ ਹਨ। ਜੇਕਰ ਉਨ•ਾਂ ਦੇ ਅਤੀਤ ਉÎੱਤੇ ਝਾਤ ਮਾਰੀਏ ਤਾਂ ਇਹ ਪ੍ਰਭਾਵ ਬਣਦਾ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਇਕ ਦਿਉ -ਕੱਦ ਸ਼ਖਸੀਅਤ ਸਨ ਜੋ ਢੁੱਕਵੇਂ ਸਮੇਂ 'ਤੇ ਭਾਰਤੀ ਮੰਚ ਉਪਰ ਉਭਰ ਕੇ ਸਾਹਮਣੇ ਆਏ। ਨਹਿਰੂ ਨੇ ਸਾਨੂੰ ਸਿਰਫ ਅਜ਼ਾਦੀ ਹੀ ਨਹੀਂ ਦਿਵਾਈ ਸਗੋਂ ਨਵ ਆਜ਼ਾਦ ਮੁਲਕ ਦੀ ਰਾਸ਼ਟਰ ਵਜੋਂ ਉਸਾਰੀ ਵੀ ਕੀਤੀ। ਸਾਨੂੰ ਸਾਰਿਆਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਦਿਖਾਏ ਰਸਤੇ 'ਤੇ ਚੱਲਣ ਦੀ ਲੋੜ ਹੈ।
ਇਸ ਮੌਕੇ ਹਰਿੰਦਰ ਢੀਂਡਸਾ, ਅਮਰਜੀਤ ਸਿੰਘ ਘਾਰੂ, ਅਜੇ ਜੋਸ਼ੀ, ਤਰਲੋਕ ਪਾਇਲਟ, ਵਿਪਲ ਮਿੱਤਲ, ਕਾਕਾ ਗੋਇਲ, ਰਵਿੰਦਰ ਸਲੂਜਾ, ਅਰੂਣ ਸਿੰਗਲਾ, ਜਸਬੀਰ ਜੋਸਨ, ਸੁਰਜੀਤ ਸੀਤਾ ਪ੍ਰਧਾਨ, ਅਮਰਿੰਦਰ ਟਿੱਕਾ, ਅਸ਼ੋਕ ਕੰਤੋੜ, ਲਖਬੀਰ ਭੁੱਲਰ ਸਤੀਏਵਾਲਾ, ਕੁਲਦੀਪ ਸੰਧੂ ਸੋਢੀ ਨਗਰ, ਬੱਬੀ ਕਮੱਗਰ ਅਤੇ ਹਰਪ੍ਰੀਤ ਹੈਪੀ ਬਰਾੜ ਆਦਿ ਹਾਜ਼ਰ ਸਨ।