ਪੰਜਾਬ ਹੋਮ ਗਾਰਡਜ਼ ਦੇ ਮ੍ਰਿਤਕ ਜਵਾਨ ਦੀ ਵਿਧਵਾ ਨੂੰ ਬੀਮੇ ਦੀ ਰਾਸ਼ੀ ਦਾ ਚੈੱਕ ਭੇਟ
ਫਿਰੋਜ਼ਪੁਰ 29 ਅਪ੍ਰੈਲ (ਏ.ਸੀ.ਚਾਵਲਾ) ਬਟਾਲੀਅਨ ਕਮਾਡੈਂਟ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਦੇ ਕੇ.ਪੀ ਐਸ ਢਿੱਲੋਂ ਆਦੇਸ਼ਾਂ ਅਨੁਸਾਰ ਮ੍ਰਿਤਕ ਹੋਮ ਗਾਰਡਜ਼ ਦੇ ਵਾਰਸਾਂ ਨੂੰ ਮਾਲੀ ਸਹਾਇਤਾ ਦੇਣ ਸਬੰਧੀ ਹਦਾਇਤਾਂ ਦੀ ਪਲਾਣਾ ਕਰਦਿਆਂ ਹੋਇਆ ਜ਼ਿਲ•ਾ ਫਿਰੋਜ਼ਪੁਰ ਵਿਖੇ ਮ੍ਰਿਤਕ ਹੋਮ ਗਾਰਡਜ਼ ਲੱਖਾ ਸਿੰਘ ਗਿਰ ਨੰਬਰ 6203 ਜਿਸ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ, ਦੀ ਵਿਧਵਾ ਨੂੰ ਅਸ਼ਵਨੀ ਮਲਹੋਤਰਾ ਕੰਪਨੀ ਕਮਾਡੈਂਟ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਵਲੋਂ ਤਿੰਨ ਲੱਖ ਰੁਪਏ ਦੇ ਬੀਮੇ ਦਾ ਚੈੱਕ ਮਾਲੀ ਸਹਾਇਤਾ ਵਜੋਂ ਦਿੱਤਾ ਗਿਆ। ਇਸ ਮੌਕੇ ਬਲਦੇਵ ਸਿੰਘ ਜੋਸਨ ਐਮ.ਸੀ. ਮੱਲਾਂਵਾਲਾ ਅਤੇ ਸੰਤੋਖ ਸਿੰਘ ਧੰਜੂ ਐਮ.ਸੀ ਮੱਲਾਂਵਾਲਾ ਵੀ ਹਾਜ਼ਰ ਸਨ। ਇਸ ਮੌਕੇ ਅਸ਼ਵਨੀ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕ ਗਾਰਡ ਲੱਖਾ ਸਿੰਘ ਦੀ ਪਤਨੀ ਚਰਨ ਕੌਰ ਨੂੰ ਇਹ ਚੈੱਕ ਭੇਟ ਕੀਤਾ ਗਿਆ ਹੈ। ਉਨ•ਾਂ ਹੋਮ ਗਾਰਡਜ਼ ਜਵਾਨਾਂ ਦੀ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਮ ਗਾਰਡਜ਼ ਨੇ ਦੇਸ਼ ਦੀ ਸੁਰੱਖਿਆ 'ਚ ਅਹਿਮ ਯੋਗਦਾਨ ਪਾਇਆ ਹੈ। ਉਨ•ਾਂ ਕਿਹਾ ਕਿ ਹੋਮ ਗਾਰਡਜ਼ ਜਵਾਨਾਂ ਵਲੋਂ ਅੱਤਵਾਦ ਦੇ ਕਾਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਪੁਲਿਸ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਮਨ ਕਾਨੂੰਨ, ਰੇਲ ਟਰੈਕ, ਰੇਲ ਪੁਲ, ਰੇਲ ਐਸਕਾਰਟ ਅਤੇ ਜੇਲ• ਵਿਭਾਗ 'ਚ ਵਧੀਆ ਸੇਵਾਵਾਂ ਨਿਭਾਈਆਂ ਹਨ। ਜਦਕਿ ਵਿਭਾਗ ਨੇ ਡਿਊਟੀ ਦੌਰਾਨ ਮਰਨ ਵਾਲੇ ਹੋਮ ਗਾਰਡਜ਼ ਦੇ ਜਵਾਨਾਂ ਨੂੰ ਬੀਮੇ ਅਤੇ ਭਲਾਈ ਫੰਡ ਵਿਚੋਂ ਵਿੱਤੀ ਸਹਾਇਤਾ ਦੀ ਸਮੇਂ ਸਿਰ ਅਦਾਇਗੀ ਕੀਤੀ ਜਾ ਰਹੀ ਹੈ। ਇਸ ਮੌਕੇ ਰਾਜ ਕੁਮਾਰ ਵੀ ਹਾਜ਼ਰ ਸਨ।