ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ ਯੂਨੀਅਨ ਦੀ ਚੋਣ 19 ਮਾਰਚ ਨੂੰ ਹੋਵੇਗੀ
ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ ਯੂਨੀਅਨ ਦੀ ਚੋਣ 19 ਮਾਰਚ ਨੂੰ ਹੋਵੇਗੀ
ਫ਼ਿਰੋਜ਼ਪੁਰ 11 ਮਾਰਚ 2022: ਅੱਜ ਜਿਲ੍ਹਾਂ ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ ਯੂਨੀਅਨ ਦੀ ਮੀਟਿੰਗ ਪ੍ਰਧਾਨ ਸੰਤ ਰਾਮ, ਜਨਰਲ ਸਕੱਤਰ ਐਲਵੀਨ ਭੱਟੀ ਅਤੇ ਸੀਨੀਅਰ ਮੀਤ ਪ੍ਰਧਾਨ ਪਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਪੈਨਸ਼ਨ ਐਸੋਸੀਏਸ਼ਨ ਦੇ ਦਫਤਰ ਵਿਖੇ ਹੋਈ।
ਇਸ ਮੋਕੇ ਵੱਖ-ਵੱਖ ਬੁਲਾਰਿਆਂ ਨੇ 19 ਮਾਰਚ ਨੂੰ ਹੋਣ ਵਾਲੀ ਜਿਲ੍ਹਾਂ ਪੱਧਰੀ ਫੈਡਰੇਸ਼ਨ ਦੀ ਚੋਣ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ 19 ਮਾਰਚ ਨੂੰ ਹੋਣ ਵਾਲੀ ਪੰਜਾਬ ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ ਦੀ ਚੋਣ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਇਸ ਦੀ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਲਈਆਂ ਜਾਣ ਅਤੇ ਹਰੇਕ ਵਿਭਾਗਾਂ ਦੇ ਕਰਮਚਾਰੀਆਂ ਨੂੰ ਯੂਨੀਅਨ ਇਸ ਨਾਲ ਜੋੜ ਕੇ ਰੱਖਿਆ ਜਾਵੇ। ਉਨ੍ਹਾਂ ਚੋਣ ਵਾਸਤੇ ਜਗ੍ਹਾਂ ਦੇ ਪ੍ਰਬੰਧ ਕਰਨ ਲਈ ਪੂਰੀ ਫੈਡਰੇਸ਼ਨ ਨਾਲ ਸਲਾਹ ਕੀਤੀ ਅਤੇ ਜਲਦੀ ਜਗ੍ਹਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਵੀਂ ਸਰਕਾਰ ਬਣੀ ਹੈ ਅਤੇ ਪੁਰਾਣੀ ਸਰਕਾਰ ਨੂੰ ਮੁਲਾਜਮਾਂ ਨਾਲ ਕਿਤੇ ਧੱਕੇਸ਼ਾਹੀ ਦਾ ਜਵਾਬ ਬਾਖੂਬੀ ਮਿਲਿਆਂ ਹੈ, ਜਿਨ੍ਹਾਂ ਮੁਲਾਜ਼ਮਾਂ ਨੂੰ 5 ਸਾਲ ਸੜਕਾਂ ਤੇ ਰੋਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਸਰਕਾਰ ਤੋਂ ਮੁਲਾਜ਼ਮ ਵਰਗ ਬਹੁਤ ਆਂਸਾ ਹਨ। ਉਨ੍ਹਾਂ ਕਿਹਾ ਮੁਲਾਜ਼ਮਾਂ ਦੀਆਂ 6ਵੇਂ ਪੇ-ਕਮਿਸ਼ਨ ਵਿਚ ਕੀਤੀਆ ਤਰੁਟੀਆਂ ਨੂੰ ਕਾਂਗਰਸ ਸਰਕਾਰ ਦੂਰ ਨਹੀ ਕਰ ਸਕੀ ਅਤੇ ਮੁਲਾਜਮਾਂ ਦੀ ਮਾਰ ਸੈਹਣੀ ਪਈ। ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਹੋਣ ਵਾਲੀ ਚੋਣ ਵਿਚ ਚੰਡੀਗੜ੍ਹ ਤੋਂ ਵੱਡੇ ਅਹੁੱਦੇਦਾਰ ਆ ਰਹੇ ਹਨ ਜੋ ਚੋਣ ਕਰਵਾਉਣਗੇ।
ਇਸ ਮੌਕੇ ਮਨਹੋਰ ਲਾਲ ਪ੍ਰਧਾਨ ਕਲੈਰੀਕਲ ਯੂਨੀਅਨ, ਜਗਸੀਰ ਸਿੰਘ ਭਾਂਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਮਹਿੰਦਰ ਸਿੰਘ ਧਾਲੀਵਾਲ ਜਗਲਾਤ ਵਿਭਾਗ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੈਨਸ਼ਨਰ ਯੂਨੀਅਨ, ਓਮ ਪ੍ਰਕਾਸ਼ ਗਾਬਾ ਪ੍ਰਧਾਨ ਪੈਨਸ਼ਨਰ ਯੂਨੀਅਨ, ਨਰਿੰਦਰ ਸ਼ਰਮਾ ਪੈਰਾ ਮੈਡੀਕਲ, ਸੁਧੀਰ ਪ੍ਰਧਾਨ ਪੈਰਾ ਮੈਡੀਕਲ ਯੂਨੀਅਨ, ਮਲਕੀਤ ਚੰਦ ਪਾਸੀ, ਹਰਭਗਵਾਨ ਕਬੋਜ, ਦਲੀਪ ਸਿੰਘ ਜਿਲ੍ਹਾ ਪ੍ਰੀਸ਼ਦ, ਰਾਜ ਕੁਮਾਰ ਮੀਤ ਪ੍ਰਧਾਨ ਕਲਾਸ ਫੋਰਥ ਯੂਨੀਅਨ, ਓਮ ਪ੍ਰਕਾਸ਼, ਬਲਵੰਤ ਸਿੰਘ, ਚਰਨਜੀਤ ਸਿੰਘ ਫੂਡ ਸਪਲਾਈ ਵਿਭਾਗ, ਸਿਹਤ ਵਿਭਾਗ ਤੋ ਮਨਿੰਦਰ, ਡੀ.ਸੀ ਦਫ਼ਤਰ ਤੋ ਵਿਲਸਨ, ਸੁਖਵਿੰਦਰ ਸਿੰਘ, ਕੁਲਦੀਪ ਅਤੇ ਡੀ.ਐਸ ਅਟਵਾਲ ਸਿੱਖਿਆ ਵਿਭਾਗ, ਅਨੂਪ ਸਿੰਘ, ਕੁਲਦੀਪ, ਮਨਿੰਦਰ ਜੀਤ, ਭਗਵੰਤ ਸਿੰਘ, ਓਮ ਪ੍ਰਕਾਸ਼ , ਪਿੱਪਲ ਸਿੰਘ, ਰਾਜਪਾਲ, ਰਾਮ ਦਿਆਲ, ਮੋਹਨ ਲਾਲ, ਹਰੀ ਰਾਮ, ਜਲ ਸਪਲਾਈ ਵਿਭਾਗ ਤੋ ਅਨੂਪ ਸਿੰਘ ਵੱਡੀ ਗਿਣਤੀ ਵਿਚ ਕਰਮਚਾਰੀਆਂ ਕਰਮਚਾਰੀ ਅਤੇ ਪੈਨਸ਼ਨ ਯੂਨੀਅਨ ਦੇ ਆਗੂ ਹਾਜ਼ਰ ਸਨ।